ਅੰਮ੍ਰਿਤਸਰ : APP ਵਿਧਾਇਕ ਕੁਲਦੀਪ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਆਨ ਦਿੱਤਾ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਸਬੂਤ ਲੈ ਕੇ ਆਏ ਹਨ। ਉਹਨਾਂ ਨੇ ਕਿਹਾ ਕਿ ਇਹ 328 ਸਰੂਪ ਵਾਲਾ ਮਸਲਾ ਨਹੀਂ ਹੈ। ਭਗਵੰਤ ਮਾਨ ਸਾਰੇ ਡਾਕੂਮੇਂਟ ਸਮੇਤ ਪੇਸ਼ ਹੋਏ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਸੱਕਤਰੇਤ ਅੰਦਰ ਸਿਰਫ ਭਗਵੰਤ ਸਿੰਘ ਮਾਨ ਅਤੇ ਜਥੇਦਾਰ ਹੀ ਮੌਜੂਦ ਹਨ। ਜਿਹੜੇ ਸਾਰੇ ਸਬੂਤ ਭਗਵੰਤ ਮਾਨ ਵੱਲੋਂ ਲਿਆਂਦੇ ਗਏ ਹਨ ਉਹ ਸਾਰੇ ਜਥੇਦਾਰ ਅੱਗੇ ਪੇਸ਼ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਮੁਲਾਕਾਤ ਦੀ ਰਿਕਾਡਿੰਗ ਹੋਵੇਗੀ ਪਰ ਇਸ ਦਾ ਲਾਈਵ ਟੈਲੀਕਾਸਟ ਨਹੀਂ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/chief-minister-bhagwant-mann-leaves-for-akal-takht-sahib/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



