ਚੰਡੀਗੜ੍ਹ: ਸਾਡੇ ਪੂਰਵਜ ਜੰਗਲਾਂ ਵਿੱਚ ਰਹਿੰਦੇ ਸਨ ਅਤੇ ਉਹ ਲੰਬੀ ਉਮਰ ਜਿਉਂਦੇ ਸਨ। ਅਜੋਕੇ ਦੌਰ ਵਿੱਚ ਮਨੁੱਖ ਫਾਸਟ ਫੂਡ ਖਾ ਕੇ ਆਪਣੀ ਸਿਹਤ ਖਰਾਬ ਕਰ ਰਿਹਾ ਹੈ ਅਤੇ ਜਿਸ ਕਰਕੇ ਬਿਮਾਰੀਆਂ ਨਾਲ ਘਿਰ ਜਾਂਦੇ ਹਨ। ਜੀਵਨ ਵਿੱਚ ਅਰੋਗਤਾ ਨਾਲ ਜਿਉਣ ਲਈ ਇਹ ਪੰਜ ਪੱਤੀਆਂ ਖਾਣੀਆਂ ਚਾਹੀਦੀਆ ਹਨ।
1.ਨਿੰਮ ਦੀ ਪੱਤੀ
ਹਰ ਰੋਜ ਸਵੇਰੇ ਉੱਠਕੇ ਨਿੰਮ ਦੇ ਪੱਤੇ ਖਾਣੇ ਚਾਹੀਦੇ ਹਨ। ਨਿੰਮ ਦੇ ਪੱਤੇ ਤੁਹਾਡਾ ਖੂਨ ਸਾਫ ਕਰਦੇ ਹਨ ਜਿਸ ਕਰਕੇ ਤੁਸੀ ਹਮੇਸ਼ਾਂ ਬਿਮਾਰੀਆਂ ਤੋੋਂ ਦੂਰ ਰਹੋਗੇ। ਨਿੰਮ ਤੁਹਾਡੇ ਸਰੀਰ ਵਿੱਚ ਕਈ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ।
2.ਕੜੀ ਪੱਤਾ-
ਕੜੀ ਪੱਤਾ ਹਰ ਰੋਜ ਖਾਲੀ ਪੇਟ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ ਇਸ ਤੁਹਾਡੇ ਸਰੀਰ ਦਾ ਤਾਪਮਾਨ ਵੀ ਸਹੀ ਰਹਿੰਦਾ ਹੈ। ਕਈ ਵਾਰੀ ਇਸ ਨੂੰ ਖਾਣ ਨਾਲ ਸ਼ੂਗਰ ਦਾ ਲੈਵਲ ਵੀ ਠੀਕ ਰਹਿੰਦਾ ਹੈ।
3. ਅਜਵਾਈਨ
ਅਜਵਾਈਨ ਦੇ ਪੱਤੇ ਖਾਣ ਨਾਲ ਪੇਟ ਦੀਆਂ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ। ਇਹ ਸਾਡੀਆਂ ਅੰਤੜੀਆਂ ਵਿੱਚ ਜਹਿਰੀਲੇ ਪਦਾਰਥ ਨੂੰ ਵੀ ਬਾਹਰ ਕੱਢਦੇ ਹਨ।
4. ਤੁਲਸੀ-
ਤੁਲਸੀ ਦੇ ਪੱਤੇ ਖਾਣ ਨਾਲ ਤੁਹਾਡਾ ਸਰੀਰ ਵਿੱਚ ਹਮੇਸ਼ਾ ਊਰਜਾ ਬਣੀ ਰਹਿੰਦੀ ਹੈ। ਤੁਲਸੀ ਦੇ ਪੱਤੇ ਖਾਣ ਨਾਲ ਸਰੀਰ ਵਿੱਚ ਸਮਰਥਾ ਵਿੱਚ ਵਾਧਾ ਹੁੰਦਾ ਹੈ।
5.ਸਦਾਬਾਹਰ
ਸਦਾਬਾਹਰ ਦੀਆਂ ਪੱਤੀਆਂ ਖਾਣ ਨਾਲ ਕੈਂਸਰ ਵਰਗੇ ਰੋਗ ਖਤਮ ਹੁੰਦੇ ਹਨ। ਇਸ ਨਾਲ ਤੁਹਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਵੱਧਦੀ ਹੈ।



