ਭਗੌੜੇ ਮੇਹੁਲ ਚੌਕਸੀ ਨੂੰ ਭਾਰਤ ਵਾਪਸ ਲਿਆਵਾਂਗੇ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ (ਇੰਟ.)- ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਭਗੌੜਿਆਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿਚ ਭਾਰਤ ਲੱਗਾ ਹੋਇਆ ਹੈ। ਭਗੌੜੇ ਹੀਰਾ…

ਨਵੀਂ ਦਿੱਲੀ (ਇੰਟ.)- ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਭਗੌੜਿਆਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿਚ ਭਾਰਤ ਲੱਗਾ ਹੋਇਆ ਹੈ। ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਬਾਰੇ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਉਹ ਮੌਜੂਦਾ ਸਮੇਂ ਵਿਚ ਡੋਮੀਨਿਕਾ ਦੀ ਹਿਰਾਸਤ ਵਿਚ ਹੈ ਅਤੇ ਕੁਝ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਅਸੀਂ ਇਹ ਯਕੀਨੀ ਕਰਨਾ ਜਾਰੀ ਰੱਖਾਂਗੇ ਕਿ ਉਸ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁਲਜ਼ਮ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੇ ਮਾਮਲੇ ‘ਤੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਗੌੜਿਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਹੋਇਆ ਹੈ।

Mehul Choksi denied bail by Dominica court

ਇਹ ਵੀ ਪੜ੍ਹੋ- ਯੋਗੀ ਸਰਕਾਰ ਦੇ ਕੰਮਾਂ ਦੀ ਸਮੀਖਿਆ ਕਰਕੇ ਪਰਤੇ ਚੋਟੀ ਦੇ ਨੇਤਾਵਾਂ ਨੇ ਦਿੱਤੀ ਇਹ ਪ੍ਰਤੀਕਿਰਿਆ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਉਹ ਮੌਜੂਦਾ ਸਮੇਂ ਵਿਚ ਡੋਮੀਨਿਕਾ ਦੀ ਹਿਰਾਸਤ ਵਿਚ ਹੈ, ਜਿੱਥੇ ਉਸ ਨੂੰ ਲੈ ਕੇ ਕੁਝ ਕਾਨੂੰਨੀ ਕਾਰਵਾਈਆਂ ਚੱਲ ਰਹੀਆਂ ਹਨ। ਅਸੀਂ ਇਹ ਯਕੀਨੀ ਕਰਨ ਦੀ ਕੋਸ਼ਿਸ਼ ਜਾਰੀ ਰੱਖਾਂਗੇ ਕਿ ਉਸ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਫਲਸਤੀਨ ਵਲੋਂ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਲਿਖੀ ਗਈ ਚਿੱਠੀ ਨੂੰ ਲੈ ਕੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਫਲਸਤੀਨ ਨੇ ਪਰਹੇਜ਼ ਕਰਨ ਵਾਲੇ ਸਾਰੇ ਦੇਸ਼ਾਂ ਨੂੰ ਚਿੱਠੀ ਲਿਖੀ ਹੈ। ਅਸੀਂ ਪਿਛਲੇ ਮੌਕਿਆਂ ‘ਤੇ ਵੀ ਪਰਹੇਜ਼ ਕੀਤਾ ਹੈ, ਇਹ ਨਵਾਂ ਨਹੀਂ ਹੈ ਅਤੇ ਸਾਡੀ ਸਥਿਤੀ ਸਪੱਸ਼ਟ ਕਰਦਾ ਹੈ।

We will continue to make all efforts so that Mehul Choksi is brought back  to India says MEA - लाकर रहेंगे भारत, भगोड़े हीरा कारोबारी मेहुल चोकसी के  प्रत्यर्पण पर बोला विदेश

ਇਹ ਵੀ ਪੜ੍ਹੋ- NRI ਨੇ ਯੂ.ਏ.ਈ. ਵਿਚ ਇਕ ਕਰੋੜ ਦੇ ਕੇ ਮੌਤ ਦੀ ਸਜ਼ਾ ਪਾਏ ਭਾਰਤੀ ਦੀ ਬਚਾਈ ਜਾਨ

ਦੱਸ ਦਈਏ ਕਿ ਵਿਦੇਸ਼ ਮੰਤਰਾਲਾ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਵਿਚ 13,500 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿਚ ਲੋੜੀਂਦੇ ਹੀਰਾ ਕਾਰੋਬਾਰੀ ਡੋਮੀਨਿਕਾ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਡੋਮੀਨਿਕਨ ਮੈਜਿਸਟ੍ਰੇਟ ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਮਨਾਂ ਕਰ ਦਿੱਤਾ ਹੈ। ਚੋਕਸੀ ਦੀ ਕੈਰੇਬੀਆਈ ਟਾਪੂ ਦੇਸ਼ ਵਿਚ ਨਾਜਾਇਜ਼ ਤੌਰ ‘ਤੇ ਐਂਟਰੀ ਕਰਨ ਲਈ 23 ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

Dominica govt tells court it wants Mehul Choksi sent to India; marathon  hearing adjourned

ਇਹ ਵੀ ਪੜ੍ਹੋ- ਕੋਰੋਨਾ ਕਾਲ ਦੌਰਾਨ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਰਿਤਿਕ ਰੌਸ਼ਨ, ਸਿੰਟਾ ਨੂੰ ਦਾਨ ਕੀਤੇ 20 ਲੱਖ ਰੁਪਏ
ਮੈਜਿਸਟ੍ਰੇਟ ਕੋਰਟ ਵਿਚ ਨੀਲੇ ਰੰਗ ਦੀ ਟੀਸ਼ਰਟ ਅਤੇ ਕਾਲੇ ਰੰਗ ਦੀ ਜੀਂਸ ਪਹਿਨੇ ਹੋਏ ਵ੍ਹੀਲ ਚੇਅਰ ‘ਤੇ ਪੇਸ਼ ਹੋਏ ਚੋਕਸੀ ਨੇ ਆਪਣੇ ਦੋਸ਼ੀ ਨਾ ਹੋਣ ਦੀ ਗੱਲ ਕਹੀ, ਉਸ ਨੇ ਕਿਹਾ ਕਿ ਉਸ ਨੂੰ ਕਥਿਤ ਤੌਰ ‘ਤੇ ਅਗਵਾ ਕਰ ਕੇ ਜਬਰਦਸਤੀ ਇਸ ਟਾਪੂ ਵਿਚ ਲਿਆਂਦਾ ਗਿਆ। ਉਸ ਨੂੰ ਡੋਮੀਨਿਕਾ ਚਾਈਨਾ ਫ੍ਰੈਂਡਸ਼ਿਪ ਹਸਪਤਾਲ ਤੋਂ ਅਦਾਲਤ ਲਿਆਂਦਾ ਗਿਆ। ਇਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸੁਣਵਾਈ ਤੋਂ ਬਾਅਦ ਮੇਹੁਲ ਚੋਕਸੀ ਦੇ ਕਾਨੂੰਨੀ ਮਾਮਲਿਆਂ ਦੇ ਵਕੀਲ ਨੇ ਕਿਹਾ ਕਿ ਉਹ ਉਪਰੀ ਅਦਾਲਤ ਵਿਚ ਇਸ  ਦੇ ਖਿਲਾਫ ਅਪੀਲ ਕਰਨਗੇ। ਚੋਕਸੀ ਨੇ ਜਨਵਰੀ 2018 ਵਿਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਹੀ 2017 ਵਿਚ ਕੈਰੇਬੀਆਈ ਟਾਪੂ ਦੇਸ਼ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਹਾਸਲ ਕਰ ਲਈ ਸੀ।

Leave a Reply

Your email address will not be published. Required fields are marked *