ਕੋਰੋਨਾ ਕਾਲ ਦੌਰਾਨ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਰਿਤਿਕ ਰੌਸ਼ਨ, ਸਿੰਟਾ ਨੂੰ ਦਾਨ ਕੀਤੇ 20 ਲੱਖ ਰੁਪਏ

ਮੁੰਬਈ (ਇੰਟ.)- ਰਿਤਿਕ ਰੌਸ਼ਨ (Hritik Roshan) ਕੋਰੋਨਾ ਮਹਾਮਾਰੀ ਵਿਚਾਲੇ ਇਕ ਵਾਰ ਫਿਰ ਲੋਕਾਂ ਦੀ ਸਹਾਇਤਾ ਕਰਨ ਲਈ ਅੱਗੇ ਆਏ ਹਨ। ਉਨ੍ਹਾਂ ਨੇ ਸਿੰਟਾ ਨੂੰ 20…

ਮੁੰਬਈ (ਇੰਟ.)- ਰਿਤਿਕ ਰੌਸ਼ਨ (Hritik Roshan) ਕੋਰੋਨਾ ਮਹਾਮਾਰੀ ਵਿਚਾਲੇ ਇਕ ਵਾਰ ਫਿਰ ਲੋਕਾਂ ਦੀ ਸਹਾਇਤਾ ਕਰਨ ਲਈ ਅੱਗੇ ਆਏ ਹਨ। ਉਨ੍ਹਾਂ ਨੇ ਸਿੰਟਾ ਨੂੰ 20 ਲੱਖ ਰੁਪਏ ਦਾ ਦਾਨ ਦਿੱਤਾ ਹੈ। ਰਿਤਿਕ ਰੌਸ਼ਨ ਵਲੋਂ ਦਿੱਤੀ ਗਈ ਇਹ ਰਾਸ਼ੀ ਵੈਕਸੀਨੇਸ਼ਨ ਅਤੇ ਰਾਸ਼ਨ ਵੰਡਣ ਦੇ ਕੰਮ ਵਿਚ ਆਏਗੀ। ਰਿਤਿਕ ਰੌਸ਼ਨ ਨੇ ਸਿੰਟਾ ਨੂੰ ਇਹ ਪੈਸੇ ਦਿੱਤੇ ਹਨ। ਸਿੰਟਾ ਦੇ ਜਨਰਲ ਸਕੱਤਰ ਅਮਿਤ ਬਹਿਲ ਨੇ ਦੱਸਿਆ ਕਿ ਰਿਤਿਕ ਰੌਸ਼ਨ ਨੇ ਪਿਛਲੇ ਲਾਕਡਾਊਨ ਵਿਚ ਵੀ ਸਾਡੀ ਸਹਾਇਤਾ ਕੀਤੀ ਸੀ। ਉਨ੍ਹਾਂ ਨੇ ਪਿਛਲੀ ਵਾਰ 25 ਲੱਖ ਰੁਪਏ ਦਿੱਤੇ ਸਨ। ਇਸ ਵਾਰ ਉਨ੍ਹਾਂ ਨੇ 20 ਲੱਖ ਦਾ ਦਾਨ ਦਿੱਤਾ ਹੈ। ਇਸ ਰਾਹੀਂ ਅਸੀਂ ਸਾਡੇ 5000 ਮੈਂਬਰਸ ਦਾ ਵੈਕਸੀਨੇਸ਼ਨ ਕਰਵਾਵਾਂਗੇ। ਇਸ ਤੋਂ ਇਲਾਵਾ ਅਸੀਂ ਇਸ ਰਾਸ਼ੀ ਤੋਂ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਮੈਂਬਰਸ ਲਈਰਾਸ਼ਨ ਦੀ ਵਿਵਸਥਾ ਵੀ ਕਰਾਂਗੇ।

Hrithik Roshan's imposter case involving Kangana Ranaut transferred to  Mumbai Crime Branch four years after FIR-Entertainment News , Firstpost

ਇਹ ਵੀ ਪੜ੍ਹੋ- ਵਿਰਾਟ ਕੋਹਲੀ ਨਾਲ ਇੰਗਲੈਂਡ ਪਹੁੰਚੀ ਅਨੁਸ਼ਕਾ, ਧੀ ਨਾਲ ਵਾਇਰਲ ਹੋਈ ਫੋਟੋ

ਰਿਤਿਕ ਰੌਸ਼ਨ ਤੋਂ ਇਲਾਵਾ ਵਿਕੀ ਕੌਸ਼ਲ ਨੇ ਸਿੰਟਾ ਨੂੰ ਢਾਈ ਲੱਖ ਰੁਪਏ ਦਿੱਤੇ ਹਨ। ਫਲੋਰਾ ਸੈਣੀ ਨੇ 25 ਹਜ਼ਾਰ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਛੋਟੀ ਸਹਾਇਤਾ ਕੀਤੀ ਹੈ। ਰਿਤਿਕ ਰੌਸ਼ਨ ਦੀ ਵੱਡੀ ਰਾਸ਼ੀ ਨਾਲ ਸਾਰਿਆਂ ਦਾ ਲਾਭ ਹੋਵੇਗਾ। ਸਿੰਟਾ ਆਪਣੇ ਮੈਂਬਰਸ ਦੀ ਸਹਾਇਤਾ ਕਰਨ ਲਈ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਿਤ ਬਹਿਲ ਨੇ ਕਿਹਾ ਅਸੀਂ ਸਾਡੀ ਖੁਦ ਦੀ ਜੇਬ ਵਿਚੋਂ ਸਿੰਟਾ ਨੇ 1400 ਮੈਂਬਰਸ ਨੂੰ ਰਾਸ਼ਨ ਦੇ ਚੁੱਕੇ ਹਾਂ ਅਤੇ 3 ਹਜ਼ਾਰ ਰੁਪਏ ਦੋ ਹਜ਼ਾਰ ਮੈਂਬਰਾਂ ਦੇ ਅਕਾਉਂਟ ਵਿਚ ਟਰਾਂਸਫਰ ਕੀਤੇ ਹਨ।

No remakes for Hrithik Roshan : Bollywood News - Bollywood Hungama

ਇਹ ਵੀ ਪੜ੍ਹੋ- ਮਨੁੱਖੀ ਸਰੀਰ ਦੀ ਰਚਨਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਚੰਡੀਗੜ੍ਹ, ਜਾਣੋਂ ਖੂਬਸੂਰਤੀ ਬਾਰੇ

ਸਿੰਟਾ ਦੇ 60 ਫੀਸਦੀ ਮੈਂਬਰਸ ਦਿਹਾੜੀ ਮਜ਼ਦੂਰ ਹਨ ਜੋ ਕਿ ਮਹਾਰਾਸ਼ਟਰ ਸਰਕਾਰ ਦੇ ਨਿਯਮਾਂ ਦੇ ਚੱਲਦੇ ਪ੍ਰੇਸ਼ਾਨ ਹਨ। ਕਈ ਲੋਕ ਦੂਜੇ ਕੰਮ ਕਰਨ ਲਈ ਵੀ ਮਜਬੂਰ ਹਨ। ਅਕਸ਼ੈ ਕੁਮਾਰ ਨੇ ਵੀ ਹਾਲ ਹੀ ਵਿਚ ਡਾਂਸਰਸ ਦੀ ਮਦਦ ਕੀਤੀ ਸੀ। ਅਕਸ਼ੈ ਕੁਮਾਰ ਨੇ 3600 ਡਾਂਸਰਸ ਦੇ ਰਾਸ਼ਨ ਦਾ ਖਰਚਾ ਗਣੇਸ਼ ਅਚਾਰੀਆ ਦੇ ਨਾਲ ਮਿਲ ਕੇ ਚੁੱਕਿਆ ਹੈ। ਰਿਤਿਕ ਰੌਸ਼ਨ ਫਿਲਮ ਅਭਿਨੇਤਾ ਹਨ। ਉਨ੍ਹਾਂ ਨੇ ਕਈ ਫਿਲਮਾਂ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀਆਂ ਭੂਮਿਕਾਵਾਂ ਕਾਫੀ ਪਸੰਦ ਕੀਤੀਆਂ ਗਈਆਂ ਹਨ। ਰਿਤਿਕ ਰੌਸ਼ਨ ਬਾਲੀਵੁੱਡ ਦੇ ਸੁਪਰਸਟਾਰ ਹਨ। ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਸਰਗਰਮ ਹਨ। ਰਿਤਿਕ ਰੌਸ਼ਨ ਹਮੇਸ਼ਾ ਆਪਣੇ ਫੈਂਸ ਨਾਲ ਗੱਲਬਾਤ ਵੀ ਕਰਦੇ ਹਨ।

Leave a Reply

Your email address will not be published. Required fields are marked *