NRI ਨੇ ਯੂ.ਏ.ਈ. ਵਿਚ ਇਕ ਕਰੋੜ ਦੇ ਕੇ ਮੌਤ ਦੀ ਸਜ਼ਾ ਪਾਏ ਭਾਰਤੀ ਦੀ ਬਚਾਈ ਜਾਨ

ਆਬੂਧਾਬੀ (ਇੰਟ.)- ਸੰਯੁਕਤ ਅਰਬ ਅਮੀਰਾਤ (UAE) ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 45 ਸਾਲਾ ਭਾਰਤੀ ਨੂੰ ਬਰੀ ਹੋਣ ਅਤੇ ਵਾਪਸ ਮੁਲਕ ਪਰਤ ਕੇ…

ਆਬੂਧਾਬੀ (ਇੰਟ.)- ਸੰਯੁਕਤ ਅਰਬ ਅਮੀਰਾਤ (UAE) ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 45 ਸਾਲਾ ਭਾਰਤੀ ਨੂੰ ਬਰੀ ਹੋਣ ਅਤੇ ਵਾਪਸ ਮੁਲਕ ਪਰਤ ਕੇ ਆਪਣੀ ਪਤਨੀ ਅਤੇ ਪਰਿਵਾਰ ਨਾਲ ਜੀਉਣ ਦੀ ਉਮੀਦ ਨਹੀਂ ਸੀ। 2012 ਵਿਚ ਇਕ ਸੜਕ ਹਾਦਸੇ (Road Accident) ਵਿਚ ਇਕ ਸੂਡਾਨੀ ਲੜਕੇ ਦੀ ਮੌਤ ਦੇ ਮਾਮਲੇ ਵਿਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬੇਕਸ ਕ੍ਰਿਸ਼ਨਣ ਨੂੰ ਇਸ ਸਜ਼ਾ ਤੋਂ ਬਚਾਉਣ ਵਿਚ ਮੰਨੇ-ਪ੍ਰਮੰਨੇ ਐੱਨ.ਆਰ.ਆਈ. ਕਾਰੋਬਾਰੀ ਅਤੇ ਪਰੋਪਕਾਰੀ ਐੱਮ.ਏ. ਯੁਸੂਫਅਲੀ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਤਕਰੀਬਨ ਇਕ ਕਰੋੜ ਰੁਪਏ ‘ਬਲੱਡ ਮਨੀ’ ਦਾ ਭੁਗਤਾਨ ਕਰ ਕੇ ਸਹਾਇਤਾ ਕੀਤੀ।

Indian national in UAE rescued from death row by NRI tycoon MA Yusufali  after blood amounting to Rs 1 crore - Karmasangram

ਇਹ ਵੀ ਪੜ੍ਹੋ- ਕੋਰੋਨਾ ਕਾਲ ਦੌਰਾਨ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਰਿਤਿਕ ਰੌਸ਼ਨ, ਸਿੰਟਾ ਨੂੰ ਦਾਨ ਕੀਤੇ 20 ਲੱਖ ਰੁਪਏ
ਯੂ.ਏ.ਈ. ਸੁਪਰੀਮ ਕੋਰਟ (Supreme Court) ਨੇ ਸਤੰਬਰ 2012 ਵਿਚ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਬੱਚਿਆਂ ਵਿਚਾਲੇ ਕਾਰ ਦੌੜਾਉਣ ਅਤੇ ਸੂਡਾਨੀ ਲੜਕੇ ਦੀ ਮੌਤ ਦਾ ਦੋਸ਼ੀ ਪਾਉਣ ਤੋਂ ਬਾਅਦ ਕੇਰਲ ਵਾਸੀ ਬੇਕਸ ਕ੍ਰਿਸ਼ਨਣ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸ ਵੇਲੇ ਤੋਂ ਕ੍ਰਿਸ਼ਨਣ ਦਾ ਪਰਿਵਾਰ ਅਤੇ ਉਸ ਦੇ ਦੋਸਤ ਉਸ ਨੂੰ ਬਰੀ ਕਰਵਾਉਣ ਲਈ ਅਥੱਕ ਕੋਸ਼ਿਸ਼ਾਂ ਕਰ ਰਹੇ ਸਨ। ਪੀੜਤ ਪਰਿਵਾਰ ਸੂਡਾਨ ਪਰਤ ਚੁੱਕਾ ਸੀ, ਜਿਸ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਜਾਂ ਮੁਆਫੀ ਦੀ ਉਮੀਦ ਖਤਮ ਹੋ ਗਈ ਸੀ। ਕ੍ਰਿਸ਼ਨਣ ਦੇ ਪਰਿਵਾਰ ਨੇ ਇਸ ਤੋਂ ਬਾਅਦ ਲੁਲੂ ਸਮੂਹ ਦੇ ਚੇਅਰਮੈਨ ਯੁਸੂਫਅਲੀ (Chairman Yusuf Ali) ਨਾਲ ਸੰਪਰਕ ਕੀਤਾ।

Keralite in UAE saved from death row after Yusuff Ali pays Rs 1 cr blood  money | MA Yusuff Ali saves Thrissurite from death sentence

ਇਹ ਵੀ ਪੜ੍ਹੋ- ਵਿਰਾਟ ਕੋਹਲੀ ਨਾਲ ਇੰਗਲੈਂਡ ਪਹੁੰਚੀ ਅਨੁਸ਼ਕਾ, ਧੀ ਨਾਲ ਵਾਇਰਲ ਹੋਈ ਫੋਟੋ
ਉਨ੍ਹਾਂ ਨੇ ਮਾਮਲੇ ਦਾ ਵੇਰਵਾ ਦੇਖਿਆ ਅਤੇ ਸਾਰੇ ਸਬੰਧਿਤ ਲੋਕਾਂ ਨਾਲ ਸੰਪਰਕ ਕੀਤਾ। ਅਖੀਰ ਜਨਵਰੀ 2021 ਵਿਚ ਸੂਡਾਨ ਜਾ ਚੁੱਕਾ ਮ੍ਰਿਤ ਲੜਕੇ ਦਾ ਪਰਿਵਾਰ ਕ੍ਰਿਸ਼ਨਣ ਨੂੰ ਮੁਆਫ ਕਰਨ ‘ਤੇ ਰਾਜ਼ੀ ਹੋ ਗਿਆ। ਇਸ ਤੋਂ ਬਾਅਦ ਯੁਸੂਫਅਲੀ ਨੇ ਦੋਸ਼ੀ ਦੀ ਰਿਹਾਈ ਲਈ ਮੁਆਵਜ਼ੇ ਵਜੋਂ ਕੋਰਟ ਵਿਚ 5,00,000 ਦਿਰਹਮ (ਲਗਭਗ ਇਕ ਕਰੋੜ ਰੁਪਏ) ਜਮ੍ਹਾਂ ਕਰਵਾ ਦਿੱਤੇ। ਆਬੂਧਾਬੀ ਵਿਚ ਅਲ ਵਾਤਬਾ ਜੇਲ ਵਿਚ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨਾਲ ਗੱਲਬਾਤ ਵਿਚ ਭਾਵੁਕ ਕ੍ਰਿਸ਼ਨਣ ਨੂੰ ਇਸ ਘਟਨਾਕ੍ਰਮ ‘ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਸ ਨੇ ਕਿਹਾ ਕਿ ਉਹ ਬਾਹਰ ਦੀ ਦੁਨੀਆ ਦੇਖਣ ਦੀ ਉਮੀਦ ਛੱਡ ਚੁੱਕਾ ਸੀ। ਇਹ ਉਸ ਦੇ ਲਈ ਨਵਾਂ ਜੀਵਨ ਹੈ। ਘਰ ਪਰਤਣ ਤੋਂ ਪਹਿਲਾਂ ਉਹ ਇਕ ਵਾਰ ਯੂਸੁਫਅਲੀ ਨੂੰ ਮਿਲਣਾ ਚਾਹੇਗਾ।

Leave a Reply

Your email address will not be published. Required fields are marked *