ਅੰਮ੍ਰਿਤਸਰ:- ਪੰਜਾਬ ਵਿਚ (suicide) ਆਤਮ ਹੱਤਿਆ ਨਾਲ ਜੁੜੇ ਮਾਮਲੇ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਚਲਦੇ ਅੱਜ ਤਾਜਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਆਉਦੇ ਇਲਾਕਾ ਨਵਾਂ ਕੋਟ ਦਾ ਹੈ ਜਿਥੋਂ ਦੀ ਰਹਿਣ ਵਾਲੀ ਨੇਹਾ (28) ਵੱਲੋਂ ਅੱਜ ਸ਼ਾਮ ਬੰਦ ਕਮਰੇ ਵਿਚ ਫਾਹਾ ਲਗਾ ਕੇ ਆਤਮਹੱਤਿਆ (suicide) ਦੀ ਖਬਰ ਮਿਲੀ ਹੈ।
ਇਸ ਸੰਬਧੀ ਲੜਕੀ ਦੇ ਪਰਿਵਾਰ ਮੈਬਰਾਂ ਅਤੇ ਉਸਦੇ ਭਰਾ ਕ੍ਰਿਸ਼ਨਾ ਵੱਲੋਂ ਆਪਣੀ ਭੈਣ ਨੇਹਾ ਦੇ ਪਤੀ ਤੇ ਇਲਜਾਮ ਲਗਾਉਂਦਿਆਂ ਕਿਹਾ ਗਿਆ ਕਿ ਉਸਦਾ ਪਤੀ ਆਏ ਦਿਨ ਉਸਦੀ ਮਾਰ ਕੁਟਾਈ ਕਰਦਾ ਸੀ ਜਿਸਦੇ ਚਲਦੇ ਅੱਜ ਉਸਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਦੇ ਚਲਦੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕੰਵਰਦੀਪ ਕੌਰ ਬਣੀ ਮਲੇਰਕੋਟਲਾ ਦੀ ਪਹਿਲੀ ਮਹਿਲਾ SSP
ਇਸ ਸੰਬਧੀ ਗੱਲਬਾਤ ਕਰਦਿਆਂ ਥਾਣਾ ਗੇਟ ਹਕੀਮਾਂ ਦੀ ਐਸ ਐਚ ਉ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਨੇਹਾ ਨਾਮ ਦੀ ਵਿਆਹੁਤਾ ਆਪਣੇ ਪਤੀ ਨਾਲ ਕਿਰਾਏ ਤੇ ਰਹਿੰਦੀ ਸੀ ਜਿਸਦੇ ਆਪਣੇ ਪਤੀ ਨਾਲ ਝਗੜਾ ਚਲਦਾ ਸੀ। ਇਸ ਦੇ ਕਰਕੇ ਉਸ ਵੱਲੋਂ ਬੰਦ ਕਮਰੇ ਵਿਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਉੱਤਰਾਖੰਡ ਵਿਚ ਵੀ 12ਵੀਂ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਸਾਰੇ ਵਿਦਿਆਰਥੀ ਹੋਣਗੇ ਪ੍ਰਮੋਟ
ਉਸ ਦੇ ਪਤੀ ਦੇ ਘਰ ਪਹੁੰਚਣ ਤੇ ਜਦੋਂ ਉਸ ਦੀ ਪਤੀ ਵੱਲੋਂ ਦਰਵਾਜਾ ਨਾ ਖੋਲਿਆ ਗਿਆ ਤਾ ਗੁਆਂਢੀਆਂ ਵੱਲੋਂ ਦਰਵਾਜਾ ਖੋਲ੍ਹਿਆ ਤਾਂ ਉਸ ਦੀ ਡੈਡ ਬਾਡੀ ਬਾਹਰ ਕੱਢੀ ਗਈ ਹੈ। ਬਾਕੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।







