ਪੰਜਾਬ ਵਿਚ ਕੋਰੋਨਾ ਤੋਂ ਥੋੜੀ ਰਾਹਤ, 91.6% ਹੋਇਆ ਰੀਕਵਰੀ ਦਰ

ਚੰਡੀਗੜ੍ਹ: ਪੰਜਾਬ ਵਿਚ (Corona) ਕੋਰੋਨਾ ਦੇ ਮਾਮਲੇ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਅੱਜ ਚਲਦੇ ਪੰਜਾਬ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ…

ਚੰਡੀਗੜ੍ਹ: ਪੰਜਾਬ ਵਿਚ (Corona) ਕੋਰੋਨਾ ਦੇ ਮਾਮਲੇ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਅੱਜ ਚਲਦੇ ਪੰਜਾਬ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਹ ਸਮਾਂ ਵਾਇਰਸ ਦੀ ਲਾਗ ਫੈਲਣ ਦੇ ਮਾਮਲੇ ਪੱਖੋਂ ਬਹੁਤ ਚੌਕਸੀ ਭਰਿਆ ਹੈ। ਮੌਤਾਂ ਤੇ ਨਵੇਂ ਮਾਮਲਿਆਂ ’ਚ ਮਾਮੂਲੀ ਵਾਧਾ ਵੇਖਣ ਨੂੰ ਮਿਲਿਆ ਪਰ ਫਿਰ ਵੀ ਇਹ ਅੰਕੜੇ ਰਾਹਤ ਦੇਣ ਵਾਲੇ ਹੀ ਹਨ।

ਇਹ ਵੀ ਪੜੋਅੰਮ੍ਰਿਤਾ ਰਾਓ ਦੀ ਫ਼ਿਲਮ ‘ਵਿਆਹ’ ਦਾ ਡਾਇਲੌਗ ਹੋ ਰਿਹਾ ਇਹਨੇ ਸਾਲਾਂ ਬਾਅਦ ਟਰੈਂਡ

ਬੀਤੇ ਦਿਨੀ ਬਲੈਕ ਫੰਗਸ (Black fungus) ਦੇ ਕਰਕੇ ਤਿੰਨ ਹੋਰ ਮਰੀਜ਼ ਨੇ ਦਮ ਤੋੜ ਦਿੱਤਾ। 20 ਨਵੇਂ ਕੇਸ ਸਾਹਮਣੇ ਆਏ। ਇਸ ਗੰਭੀਰ ਬਿਮਾਰੀ ਨੇ ਰਾਜ ਵਿਚ ਹੁਣ ਤਕ 46 ਲੋਕਾਂ ਦੀ ਜਾਨ ਲੈ ਲਈ ਹੈ। ਹੁਣ ਤੱਕ 22 ਜ਼ਿਲ੍ਹਿਆਂ ਵਿੱਚ 320 ਕੇਸ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 43 ਕੇਸ ਦੂਜੇ ਰਾਜਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਵੱਖ ਵੱਖ ਜਿਲ੍ਹਿਆਂ ਦਾ ਹਾਲ 
ਬੁੱਧਵਾਰ ਨੂੰ ਜਿੱਥੇ ਬੀਤੇ ਕੱਲ੍ਹ ਦੀਆਂ 92 ਮੌਤਾਂ ਦੇ ਮੁਕਾਬਲੇ 97 ਮਰੀਜ਼ਾਂ ਨੇ ਦਮ ਤੋੜਿਆ, ਉੱਥੇ ਮੰਗਲਵਾਰ ਨੂੰ ਆਏ 2,182 ਕੇਸਾਂ ਦੇ ਮੁਕਾਬਲੇ ਬੁੱਧਵਾਰ ਨੂੰ 2,260 ਨਵੇਂ ਮਾਮਲੇ ਮਿਲੇ। ਚਿੰਤਾ ਇਸ ਲਈ ਵਧ ਜਾਂਦੀ ਹੈ ਕਿ ਲੁਧਿਆਣਾ, ਜਲੰਧਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ’ਚ ਨਵੇਂ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਦੇ ਮੁਕਾਬਲੇ ਵਧੀ ਹੈ।

ਸੂਬੇ ’ਚ ਹੁਣ ਤੱਕ 5 ਲੱਖ 70 ਹਜ਼ਾਰ 73 ਵਿਅਕਤੀ ਕੋਰੋਨਾਵਾਇਰਸ ਦੀ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ, ਜਦ ਕਿ ਮੌਤਾਂ ਦਾ ਕੁੱਲ ਅੰਕੜਾ 14,755 ਹੋ ਗਿਆ ਹੈ। ਸੂਬੇ ’ਚ ਹਾਲੇ ਵੀ 31,179 ਮਰੀਜ਼ ਜ਼ੇਰੇ ਇਲਾਜ ਹਨ। ਸੂਬੇ ’ਚ ਐਕਟਿਵ ਦਰ 5.9 ਫ਼ੀਸਦੀ ਹੋ ਗਈ ਹੈ। ਇਸ ਪਿਛਲਾ ਕਾਰਨ ਰੀਕਵਰੀ (ਸਿਹਤਯਾਬੀ) ਦਰ ਦਾ ਵਧ ਕੇ 91.6% ਹੋਣਾ ਹੈ।

Leave a Reply

Your email address will not be published. Required fields are marked *