ਨਵੀਂ ਦਿੱਲੀ (ਇੰਟ.)- ਮੈਸੇਜਿੰਗ ਐਪ ਵ੍ਹਾਟਸਐਪ ਕੇਂਦਰ ਸਰਕਾਰ ਦੇ ਨਵੇਂ ਆਈ.ਟੀ. ਨਿਯਮਾਂ ਵਿਰੁੱਧ ਅਦਾਲਤ ਪਹੁੰਚ ਗਈ ਹੈ। ਵਟਸਐਪ ਨੇ ਕੇਂਦਰ ਸਰਕਾਰ ਦੇ ਤਾਜ਼ਾ ਆਈ.ਟੀ. ਨਿਯਮਾਂ ਨੂੰ ਚੁਣੌਤੀ ਦਿੰਦਿਆਂ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ, ਜਿਸ ਵਿਚ ਸੇਵਾ ਰਾਹੀਂ ਭੇਜੇ ਗਏ ਵਿਸ਼ੇਸ਼ ਸੰਦੇਸ਼ਾਂ ਦੀ ਸ਼ੁਰੂਆਤ ਬਾਰੇ ਪਤਾ ਲਗਾਉਣ ਲਈ ਮੈਸੇਜਿੰਗ ਸੇਵਾਵਾਂ ਦੀ ਜ਼ਰੂਰਤ ਹੋਏਗੀ।
ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ
ਤਿੰਨ ਮਹੀਨੇ ਪਹਿਲਾਂ ਜਾਰੀ ਕੀਤੀ ਗਈ ਗਾਈਡਲਾਈਨ ਵਿਚ ਵ੍ਹਾਟਸਐਪ ਅਤੇ ਉਸ ਵਰਗੀਆਂ ਕੰਪਨੀਆਂ ਨੂੰ ਆਪਣੇ ਮੈਸੇਜਿੰਗ ਐਪ ‘ਤੇ ਭੇਜੇ ਗਏ ਮੈਸੇਜ ਦੇ ਓਰੀਜਨ ਦੀ ਜਾਣਕਾਰੀ ਆਪਣੇ ਕੋਲ ਰੱਖਣੀ ਹੋਵੇਗੀ। ਸਰਕਾਰ ਦੇ ਇਸੇ ਨਿਯਮ ਵਿਰੁੱਧ ਕੰਪਨੀ ਨੇ ਹੁਣ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ
ਨਿਊਜ਼ ਏਜੰਸੀ ਮੁਤਾਬਕ ਵ੍ਹਾਟਸਐਪ ਦਾ ਕਹਿਣਾ ਹੈ ਕਿ ਯੂਜ਼ਰਸ ਦੀ ਪ੍ਰਾਈਵੇਸੀ ਇਸ ਤਰ੍ਹਾਂ ਖਤਮ ਹੋ ਜਾਵੇਗੀ। ਵ੍ਹਾਟਸਐਪ ਦੇ ਬੁਲਾਰੇ ਨੇ ਦੱਸਿਆ ਕਿ ਮੈਸੇਜਿੰਗ ਐਪ ਨਾਲ ਚੈਟ ਨੂੰ ਇਸ ਤਰ੍ਹਾਂ ਨਾਲ ਟ੍ਰੇਸ ਕਰਨਾ ਲੋਕਾਂ ਦੀ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੋਵੇਗਾ। ਸਾਡੇ ਲਈ ਇਹ ਵ੍ਹਾਟਸਐਪ ‘ਤੇ ਭੇਜੇ ਗਏ ਹਰ ਮੈਸੇਜ ‘ਤੇ ਨਜ਼ਰ ਰੱਖਣ ਵਰਗਾ ਹੋਵੇਗਾ। ਅਜਿਹੇ ਵਿਚ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਖਤਰਾ ਹੈ। ਇਹ ਐਂਡ-ਟੂ-ਐਂਡ ਐਨਕ੍ਰਿਪਟਡ ਪਲੇਫਾਰਮ ਹੈ।
ਇਹ ਵੀ ਪੜ੍ਹੋ- ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾ

ਬੁਲਾਰੇ ਮੁਤਾਬਕ ਅਸੀਂ ਲਗਾਤਾਰ ਸਿਵਲ ਸੁਸਾਇਟੀ ਅਤੇ ਪੂਰੀ ਦੁਨੀਆ ਦੇ ਮਾਹਰਾਂ ਦੇ ਨਾਲ ਉਨ੍ਹਾਂ ਪਹਿਲੂਆਂ ਦਾ ਵਿਰੋਧ ਕਰਦੇ ਆਏ ਹਾਂ, ਜਿਸ ਨਾਲ ਯੂਜ਼ਰ ਦੀ ਪ੍ਰਾਈਵੇਸੀ ਨੂੰ ਖਤਰਾ ਹੋ ਸਕਦਾ ਹੈ। ਇਸ ਵਿਚਾਲੇ ਅਸੀਂ ਮਾਮਲੇ ਦਾ ਹੱਲ ਕੱਢਣ ਲਈ ਭਾਰਤ ਸਰਕਾਰ ਦੇ ਨਾਲ ਗੱਲਬਾਤ ਜਾਰੀ ਰੱਖਾਂਗੇ। ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਲਈ ਇਸੇ ਸਾਲ 25 ਫਰਵਰੀ ਨੂੰ ਗਾਈਡਲਾਈਨ ਜਾਰੀ ਕੀਤੀ ਸੀ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ 3 ਮਹੀਨੇ ਦਾ ਸਮਾਂ ਦਿੱਤਾ ਸੀ।
ਇਹ ਵੀ ਪੜ੍ਹੋ- ਕੋਰੋਨਾ ਦੀ ਦੂਜੀ ਲਹਿਰ ਕਰਕੇ ਅਪ੍ਰੈਲ ਮਹੀਨੇ ‘ਚ ਸੈਂਕੜੇ ਬੱਚੇ ਹੋਏ ਅਨਾਥ, Smriti Irani ਨੇ ਕੀਤਾ ਵੱਡਾ ਖੁਲਾਸਾ
ਡੈੱਡਲਾਈਨ ਮੰਗਲਵਾਰ ਯਾਨੀ 25 ਮਈ ਨੂੰ ਖਤਮ ਹੋ ਗਈ। ਵ੍ਹਾਟਸਐਪ, ਟਵਿੱਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਹੁਣ ਤੱਕ ਨਹੀਂ ਦੱਸਿਆ ਕਿ ਗਾਈਡਲਾਈਨ ਨੂੰ ਲਾਗੂ ਕੀਤਾ ਗਿਆ ਜਾਂ ਨਹੀਂ। ਅਜਿਹੇ ਵਿਚ ਸਰਕਾਰ ਇਨ੍ਹਾਂ ‘ਤੇ ਐਕਸ਼ਨ ਲੈ ਸਕਦੀ ਹੈ। ਇਸ ਵਿਚਾਲੇ ਵ੍ਹਾਟਸਐਪ ‘ਤੇ ਮਾਲਕਾਨਾ ਹੱਕ ਰੱਖਣ ਵਾਲੀ ਕੰਪਨੀ ਫੇਸਬੁੱਕ ਦਾ ਜਵਾਬ ਆਇਆ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਈ.ਟੀ. ਦੇ ਨਿਯਮਾਂ ਦਾ ਪਾਲਨ ਕਰੇਗੀ। ਨਾਲ ਹੀ ਕੁਝ ਮੁੱਦਿਆਂ ‘ਤੇ ਸਰਕਾਰ ਨਾਲ ਗੱਲਬਾਤ ਜਾਰੀ ਰੱਖੇਗੀ। ਆਈ.ਟੀ. ਦੇ ਨਿਯਮਾਂ ਮੁਤਾਬਕ ਆਪਰੇਸ਼ਨਲ ਪ੍ਰੋਸੈਸ ਲਾਗੂ ਕਰਨ ਅਤੇ ਐਫੀਸ਼ੀਅੰਸੀ ਵਧਾਉਣ ‘ਤੇ ਕੰਮ ਜਾਰੀ ਹੈ। ਕੰਪਨੀ ਇਸ ਗੱਲ ਦਾ ਧਿਆਨ ਰੱਖੇਗੀ ਕਿ ਲੋਕ ਆਜ਼ਾਦੀ ਨਾਲ ਹੋਰ ਸੁਰੱਖਿਅਤ ਤਰੀਕੇ ਨਾਲ ਆਪਣੀ ਗੱਲ ਸਾਡੇ ਪਲੇਟਫਾਰਮ ਰਾਹੀਂ ਕਹਿ ਸਕੇ।




