ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ 9 ਸੂਬਿਆਂ ਦੇ 46 ਜ਼ਿਲ੍ਹਾ ਅਧਿਕਾਰੀਆਂ ਨਾਲ ਕੋਰੋਨਾ ਹਾਲਾਤਾਂ ਬਾਰੇ ਕਰਨਗੇ ਸੰਵਾਦ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਕਾਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੈਦਾ ਹੋਏ…

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਕਾਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ 19 ਸੂਬਿਆਂ ਦੇ ਮੁੱਖ ਮੰਤਰੀਆਂ ਤੇ ਉਨ੍ਹਾਂ ਸੂਬਿਆਂ ਦੇ 100 ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਦੋ ਦਿਨਾਂ ਸੰਵਾਦ ਕਰਨਗੇ। ਮੋਦੀ ਦੋ ਵੱਖ-ਵੱਖ ਗਰੁੱਪਾਂ ‘ਚ ਚਰਚਾ ਕਰਨਗੇ। ਤਾਮਿਲਨਾਡੂ, ਪੰਜਾਬ, ਦਿੱਲੀ, ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ 46 ਜ਼ਿਲ੍ਹਾ ਅਧਿਕਾਰੀ ਤੇ ਮੁੱਖ ਮੰਤਰੀ ਮੌਜੂਦ ਰਹਿਣਗੇ।

ਅੱਜ ਪੀਐਮ ਮੋਦੀ ਕੋਰੋਨਾ ਹਾਲਾਤ ਦੇ ਮੱਦੇਨਜ਼ਰ ਸੰਵਾਦ ਕਰਨਗੇ ਅਤੇ ਉਨ੍ਹਾਂ ਸਬੰਧਤ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। 20 ਮਈ ਨੂੰ ਦੇਸ਼ ਦੇ 10 ਸੂਬਿਆਂ ਤੇ 54 ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ। ਜ਼ਿਲ੍ਹਾਵਾਰ ਕੋਰੋਨਾ ਦੀ ਕੀ ਸਥਿਤੀ ਹੈ ਤੇ ਇਸ ਦੀ ਰੋਕਥਾਮ ਕਿਵੇਂ ਹੋਵੇ ਇਸ ਤੇ ਪ੍ਰਧਾਨ ਮੰਤਰੀ ਮੋਦੀ ਵਿਸਥਾਰ ਨਾਲ ਚਰਚਾ ਕਰਨਗੇ। 

ਇਸ ਤੋਂ ਬਾਅਦ 20 ਮਈ ਯਾਨੀ ਬੁੱਧਵਾਰ ਨੂੰ ਪੱਛਮੀ ਬੰਗਾਲ ਸਮੇਤ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਪੁੱਦੁਚੇਰੀ, ਰਾਜਸਥਾਨ, ਮਹਾਰਾਸ਼ਟਰ, ਝਾਰਕੰਡ, ਓੜੀਸਾ, ਕੇਰਲ ਤੇ ਹਰਿਆਣਾ ਦੇ ਜ਼ਿਲ੍ਹਾ ਅਧਿਕਾਰੀ ਸ਼ਾਮਲ ਰਹਿਣਗੇ। ਗੌਰਤਲਬ ਹੈ ਕਿ ਬੀਤੇ ਦਿਨੀ ਨਰੇਂਦਰ ਮੋਦੀ ਨੇ ਦੇਸ਼ ਭਰ ਦੇ ਡਾਕਟਰਾਂ ਤੋਂ ਕੋਵਿਡ-19 ਤੇ ਉਨ੍ਹਾਂ ਦੇ ਸੁਝਾਅ ਲਏ ਤੇ ਤਜ਼ਰਬੇ ਸੁਣੇ ਅਤੇ  ਪੀਐਮ ਮੋਦੀ ਨੇ ਡਾਕਟਰਾਂ ਦੇ ਸਮੂਹ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ।

Leave a Reply

Your email address will not be published. Required fields are marked *