ਯੁਕਰੇਨ ਨਾਲ ਭਾਰਤ ਦਾ ਵੱਡਾ ਵਪਾਰ, ਜੰਗ ਹੋਈ ਤਾਂ ਪਵੇਗਾ ਅਸਰ

ਕੀਵ : ਪਿਛਲੇ ਕੁਝ ਦਿਨਾਂ ਤੋਂ ਦੁਨੀਆ ਭਰ ਦੀਆਂ ਨਿਗਾਹਾਂ ਯੁਕਰੇਨ-ਰੂਸ ਬਾਰਡਰ (Ukraine-Russia border) ‘ਤੇ ਲੱਗੀ ਹੋਈ ਹੈ। ਦੋਹਾਂ ਦੇਸ਼ਾਂ ਵਿਚਾਲੇ ਫੌਜੀ ਤਣਾਅ ਵੱਧਣ ਨਾਲ…

ਕੀਵ : ਪਿਛਲੇ ਕੁਝ ਦਿਨਾਂ ਤੋਂ ਦੁਨੀਆ ਭਰ ਦੀਆਂ ਨਿਗਾਹਾਂ ਯੁਕਰੇਨ-ਰੂਸ ਬਾਰਡਰ (Ukraine-Russia border) ‘ਤੇ ਲੱਗੀ ਹੋਈ ਹੈ। ਦੋਹਾਂ ਦੇਸ਼ਾਂ ਵਿਚਾਲੇ ਫੌਜੀ ਤਣਾਅ ਵੱਧਣ ਨਾਲ ਦੁਨੀਆ ਦੇ ਉਪਰ ਤੀਜੇ ਵਿਸ਼ਵ ਜੰਗ (World War III) ਦਾ ਖਤਰਾ ਮੰਡਰਾ ਰਿਹਾ ਹੈ। ਹੁਣ ਇਸ ਜੰਗ ਦਾ ਜੋਖਮ ਸਿਰਫ ਪੂਰਬੀ ਯੂਰਪ ਤੱਕ ਸੀਮਤ ਨਹੀਂ ਰਹਿ ਗਿਆ ਹੈ, ਸਗੋਂ ਅਮਰੀਕਾ ਅਤੇ ਭਾਰਤ ਤੱਕ ਇਸ ਦੀ ਆਂਚ ਵਿਚ ਝੁਲਸਣ ਲੱਗੇ ਹਨ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਚੌਤਰਫਾ ਬਿਕਵਾਲੀ ਦਾ ਆਲਮ ਹੈ। ਇਸ ਤਣਾਅ ਨਾਲ ਭਾਰਤ ਦੀ ਇਕੋਨਾਮੀ (Economy of India) ਅਤੇ ਟ੍ਰੇਡ ਨੂੰ ਠੀਕ-ਠਾਕ ਨੁਕਸਾਨ ਹੋ ਸਕਦਾ ਹੈ। ਭਾਰਤ ਵਿਚ ਯੁਕਰੇਨ (Ukraine in India) ਦੇ ਸਫਾਰਤਖਾਨੇ (Embassies of Ukraine) ਦੀ ਵੈੱਬਸਾਈਟ (Website) ‘ਤੇ ਉਪਲਬੱਧ ਅੰਕੜਿਆਂ ਮੁਤਾਬਕ 2020 ਵਿਚ ਦੋਹਾਂ ਦੇਸ਼ਾਂ ਦੇ ਵਿਚਾਲੇ 2.69 ਬਿਲੀਅਨ ਡਾਲਰ ਦਾ ਵਪਾਰ ਹੋਇਆ ਸੀ। Also Read : ਯੂਕਰੇਨ : ਭਾਰਤ ਦੇ ਦੂਤਾਵਾਸ ਨੇ ਭਾਰਤੀਆਂ ਨੂੰ ਅਸਥਾਈ ਤੌਰ ‘ਤੇ ਯੂਕਰੇਨ ਛੱਡਣ ਲਈ ਕਿਹਾ

Indian embassy in Kyiv asks citizens to leave Ukraine amid rising tensions  with Russia

ਇਸ ਵਿਚ ਯੁਕਰੇਨ ਨੇ ਭਾਰਤ ਨੂੰ 1.97 ਬਿਲੀਅਨ ਡਾਲਰ ਦਾ ਦਰਾਮਦ ਕੀਤਾ, ਜਦੋਂ ਕਿ ਭਾਰਤ ਨੇ ਯੁਕਰੇਨ ਨੂੰ 721.54 ਮਿਲੀਅਨ ਡਾਲਰ ਦੀ ਦਰਾਮਦ ਕੀਤੀ। ਯੁਕਰੇਨ ਭਾਰਤ ਨੂੰ ਖਾਣ ਵਾਲੇ ਤੇਲ, ਖਾਦ ਸਮੇਤ ਨਿਊਕਲੀਅਰ ਰਿਐਕਟਰ (Nuclear reactor) ਅਤੇ ਬਾਇਲਰ ਵਰਗੀਆਂ ਜ਼ਰੂਰੀ ਮਸ਼ੀਨਰੀ ਐਕਸਪੋਰਟ ਕਰਦਾ ਹੈ। ਉਥੇ ਹੀ ਯੁਕਰੇਨ ਭਾਰਤ ਤੋਂ ਦਵਾਈਆਂ ਅਤੇ ਇਲੈਕਟ੍ਰੀਕਲ ਮਸ਼ੀਨਰੀ ਖਰੀਦਦਾ ਹੈ। ਟ੍ਰੇਡਿੰਗ ਇਕੋਨਾਮਿਕਸ ਦੇ ਅੰਕੜਿਆਂ ਮੁਤਾਬਕ ਸਾਲ 2020 ਵਿਚ ਭਾਰਤ ਨੇ ਯੁਕਰੇਨ ਤੋਂ 1.45 ਬਿਲੀਅਨ ਡਾਲਰ ਦੇ ਖਾਣ ਵਾਲੇ ਤੇਲ ਦੀ ਖਰੀਦ ਕੀਤੀ। ਇਸੇ ਤਰ੍ਹਾਂ ਭਾਰਤ ਨੇ ਯੁਕਰੇਨ ਤੋਂ ਤਕਰੀਬਨ 210 ਮਿਲੀਅਨ ਡਾਲਰ ਦਾ ਖਾਦ ਅਤੇ ਤਕਰੀਬਨ 103 ਮਿਲੀਅਨ ਡਾਲਰ ਦਾ ਨਿਊਕਲੀਅਰ ਰਿਐਕਟਰ (Nuclear reactor) ਅਤੇ ਬਾਇਲਰ ਮੰਗਵਾਇਆ। ਨਿਊਕਲੀਅਰ ਰਿਐਕਟਰ ਅਤੇ ਬਾਇਲਰ ਦੇ ਮਾਮਲੇ ਵਿਚ ਭਾਰਤ ਲਈ ਰੂਸ ਤੋਂ ਬਾਅਦ ਯੁਕਰੇਨ ਸਭ ਤੋਂ ਵੱਡੇ ਸਪਲਾਇਰ ਵਿਚੋਂ ਇਕ ਹੈ। ਇਸ ਦੀ ਸਪਲਾਈ ਵਿਚ ਅੜਿੱਕਾ ਆਉਣ ਨਾਲ ਨਿਊਕਲੀਅਰ ਐਨਰਜੀ ‘ਤੇ ਭਾਰਤ ਦਾ ਕੰਮ ਮੱਧਮ ਹੋ ਸਕਦਾ ਹੈ। Also Read : ਇਸ ਤਾਰੀਖ ਤੋਂ ਪਹਿਲਾਂ ਕਿਸਾਨ ਜ਼ਰੂਰ ਪੂਰਾ ਕਰ ਲਓ ਇਹ ਕੰਮ, ਨਹੀਂ ਤਾਂ 11ਵੀਂ ਕਿਸ਼ਤ ਤੋਂ ਰਹਿ ਜਾਓਗੇ ਵਾਂਝੇ

Indian embassy in Kyiv advises Indians to leave Ukraine temporarily |  Business
ਪਿਛਲੇ ਕੁਝ ਸਾਲਾਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਦੇ ਟ੍ਰੇਂਡ ਨੂੰ ਦੇਖੋ ਤਾਂ ਇਹ ਰੂਸ ਦੇ ਨਾਲ ਸਬੰਧਾਂ ਦੇ ਹਿਸਾਬ ਨਾਲ ਘੱਟਦਾ-ਵੱਧਦਾ ਰਿਹਾ ਹੈ। ਸਾਲ 2014 ਵਿਚ ਕ੍ਰੀਮੀਆ ਨੂੰ ਲੈ ਕੇ ਯੁਕਰੇਨ ਅਤੇ ਰੂਸ ਵਿਚਾਲੇ ਤਣਾਅ ਵਧਣ ਤੋਂ ਪਹਿਲਾਂ ਦੋਹਾਂ ਦੇਸ਼ਾਂ ਦਾ ਆਪਸੀ ਵਪਾਰ 3 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਸੀ। ਤਣਾਅ ਤੋਂ ਬਾਅਦ 2015 ਵਿਚ ਇਹ ਸਿਰਫ 1.8 ਮਿਲੀਅਨ ਡਾਲਰ ‘ਤੇ ਆ ਗਿਆ ਸੀ। ਬਾਅਦ ਵਿਚ ਯੁਕਰੇਨ ਦੇ ਨਾਲ ਆਪਸੀ ਵਪਾਰ ਕੁਝ ਸੁਧਰਿਆ ਵੀ, ਪਰ ਅਜੇ ਵੀ ਇਹ ਪੁਰਾਣੇ ਪੱਧਰ ਤੱਕ ਨਹੀਂ ਪਹੁੰਚ ਸਕਿਆ ਹੈ। ਅਜੇ ਤਣਾਅ ਮੁੜ ਵੱਧ ਜਾਣ ਦੇ ਚੱਲਦੇ ਇਸ ਵਪਾਰ ਦੇ ਫਿਰ ਤੋਂ ਡਿੱਗਣ ਦਾ ਰਿਸਕ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸਾਮਰਿਕ ਮਾਮਲਿਆਂ ਦੇ ਐਕਸਪੋਰਟ ਡਾ. ਸੁਧੀਰ ਸਿੰਘ ਕਹਿੰਦੇ ਹਨ ਕਿ ਇਸ ਵਿਵਾਦ ਨਾਲ ਭਾਰਤ ਦੇ ਲਈ ਰਣਨੀਤਕ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਸਕਦੀਆਂ ਹਨ। ਤਣਾਅ ਜ਼ਿਆਦਾ ਵੱਧ ਜਾਣ ਅਤੇ ਵਿਆਪਕ ਜੰਗ ਦੀ ਸਥਿਤੀ ਬਣ ਜਾਣ ‘ਤੇ ਭਾਰਤ ਨੂੰ ਆਪਣਾ ਸਟੈਂਡ ਲੈਣਾ ਹੋਵੇਗਾ। ਅਜਿਹੇ ਵਿਚ ਅਮਰੀਕਾ ਜਾਂ ਰੂਸ ਵਿਚੋਂ ਕਿਸੇ ਦਾ ਵੀ ਪੱਖ ਲੈਣਾ ਦੂਰਗਾਮੀ ਪ੍ਰਭਾਵ ਪਾ ਸਕਦਾ ਹੈ। ਇਸ ਸੰਕਟ ਨਾਲ ਭਾਰਤ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਜੋ ਸੁਰੱਖਿਆ ਕੌਂਸਲ ਦੀ ਵੋਟਿੰਗ ਵਿਚ ਭਾਰਤ ਦੇ ਸਟੈਂਡ ਤੋਂ ਸਾਫ ਪਤਾ ਚੱਲਦਾ ਹੈ। ਆਰਥਿਕ ਤੌਰ ‘ਤੇ ਵੀ ਭਾਰਤ ਦੇ ਸਾਹਮਣੇ ਚੁਣੌਤੀਆਂ ਸਾਹਮਣੇ ਆ ਸਕਦੀਆਂ ਹਨ। ਭਾਰਤ ਕੱਚਾ ਤੇਲ ਦੇ ਮਾਮਲੇ ਵਿਚ ਬਰਾਮਦ ‘ਤੇ ਕਾਫੀ ਨਿਰਭਰ ਹੈ ਅਤੇ ਰੂਸ ਪ੍ਰਮੁੱਖ ਸਪਲਾਇਰ ਵਿਚੋਂ ਇਕ ਹੈ। ਕੱਚਾ ਤੇਲ ਦਾ ਭਾਵ ਵਧੇਗਾ ਤਾਂ ਬਰਾਮਦ ਦਾ ਬਿੱਲ ਵਧਣ ਦੇ ਨਾਲ ਹੀ ਘਰੇਲੂ ਪੱਧਰ ‘ਤੇ ਮਹਿੰਗਾਈ ਦਾ ਦਬਾਅ ਵਧਾਉਣ ਦਾ ਖਤਰਾ ਰਹੇਗਾ, ਇਸ ਤੋਂ ਇਲਾਵਾ ਯੁਕਰੇਨ ਵਿਚ ਕਾਫੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਜੰਗ ਸ਼ੁਰੂ ਹੋਣ ‘ਤੇ ਉਨ੍ਹਾਂ ਦੀ ਸੁਰੱਖਿਆ ਦੀ ਚਿੰਤਾ ਵੀ ਭਾਰਤ ਦੇ ਸਾਹਮਣੇ ਹੈ।

Leave a Reply

Your email address will not be published. Required fields are marked *

ਯੂਕਰੇਨ : ਭਾਰਤ ਦੇ ਦੂਤਾਵਾਸ ਨੇ ਭਾਰਤੀਆਂ ਨੂੰ ਅਸਥਾਈ ਤੌਰ ‘ਤੇ ਯੂਕਰੇਨ ਛੱਡਣ ਲਈ ਕਿਹਾ

ਕੀਵ : ਕੀਵ (Kiev) ਵਿਚ ਭਾਰਤ ਦੇ ਦੂਤਾਵਾਸ (Embassy of India) ਨੇ ਭਾਰਤੀਆਂ ਨੂੰ, ਖਾਸ ਤੌਰ ‘ਤੇ ਉਹਨਾਂ ਵਿਦਿਆਰਥੀਆਂ ਨੂੰ, ਜਿਨ੍ਹਾਂ ਦਾ ਰਹਿਣਾ ਜ਼ਰੂਰੀ ਨਹੀਂ…

ਕੀਵ : ਕੀਵ (Kiev) ਵਿਚ ਭਾਰਤ ਦੇ ਦੂਤਾਵਾਸ (Embassy of India) ਨੇ ਭਾਰਤੀਆਂ ਨੂੰ, ਖਾਸ ਤੌਰ ‘ਤੇ ਉਹਨਾਂ ਵਿਦਿਆਰਥੀਆਂ ਨੂੰ, ਜਿਨ੍ਹਾਂ ਦਾ ਰਹਿਣਾ ਜ਼ਰੂਰੀ ਨਹੀਂ ਹੈ, ਨੂੰ ਮੌਜੂਦਾ ਸਥਿਤੀ ਦੀਆਂ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਅਸਥਾਈ ਤੌਰ ‘ਤੇ ਯੂਕਰੇਨ (Ukraine) ਛੱਡਣ ਲਈ ਕਿਹਾ ਹੈ। ਸਫਾਰਤਖਾਨੇ (Embassies) ਵਲੋਂ ਜਾਰੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਯੁਕਰੇਨ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ (Government of India) ਆਪਣੇ ਸਾਰੇ ਨਾਗਰਿਕਾਂ ਨੂੰ ਖਾਸ ਕਰਕੇ ਵਿਦਿਆਰਥੀਆਂ ਨੂੰ ਯੁਕਰੇਨ (Ukraine) ਛੱਡ ਕੇ ਦੇਸ਼ ਵਾਪਸ ਜਾਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਯੁਕਰੇਨ ਦੀ ਅੰਦਰ ਭਾਰਤੀ ਨਾਗਰਿਕ ਬਿਨਾਂਕਿਸੇ ਕੰਮ ਦੇ ਬਾਹਰ ਨਾ ਜਾਣ ਅਤੇ ਜ਼ਰੂਰੀ ਨਾ ਹੋਣ ‘ਤੇ ਯੁਕਰੇਨ (Ukraine) ਦੀ ਯਾਤਰਾ ਨਾ ਕਰੋ। ਯੁਕਰੇਨ ਵਿਚ ਮੌਜੂਦ ਭਾਰਤੀ ਸਫਾਰਤਖਾਨੇ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮੌਜੂਦਗੀ ਬਾਰੇ ਸਫਾਰਤਖਾਨੇ ਨੂੰ ਜਾਣਕਾਰੀ ਦਿੰਦੇ ਰਹਿਣ ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਤੱਕ ਮਦਦ ਪਹੁੰਚਾਈ ਜਾ ਸਕੇ। Also Read : ਇਸ ਤਾਰੀਖ ਤੋਂ ਪਹਿਲਾਂ ਕਿਸਾਨ ਜ਼ਰੂਰ ਪੂਰਾ ਕਰ ਲਓ ਇਹ ਕੰਮ, ਨਹੀਂ ਤਾਂ 11ਵੀਂ ਕਿਸ਼ਤ ਤੋਂ ਰਹਿ ਜਾਓਗੇ ਵਾਂਝੇ

Russia-Ukraine crisis: Indian Embassy in Kyiv asks Indians to leave the  country | India – Gulf News

ਇਸ ਚਿੱਠੀ ਦੇ ਆਖਿਰ ਵਿਚ ਕਿਹਾ ਗਿਆ ਹੈ ਕਿ ਭਾਰਤੀ ਸਫਾਰਤਖਾਨਾ ਯੁਕਰੇਨ ਵਿਚ ਆਪਣਾ ਆਮ ਕੰਮਕਾਜ ਜਾਰੀ ਰੱਖੇਗਾ ਤਾਂ ਜੋ ਯੁਕਰੇਨ ਵਿਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਸੇਵਾਵਾਂ ਦੇਣਾ ਜਾਰੀ ਰੱਖਿਆ ਜਾ ਸਕੇ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਜਨਵਰੀ ਵਿਚ ਯੁਕਰੇਨ ਵਿਚ ਮੌਜੂਦ ਭਾਰਤੀ ਸਫਾਰਤਖਾਨੇ ਨੇ ਇਕ ਫਾਰਮ ਜਾਰੀ ਕੀਤਾ ਸੀ। ਇਸ ਫਾਰਮ ਵਿਚ 31 ਜਨਵਰੀ ਤੱਕ ਸਾਰੇ ਭਾਰਤੀ ਨਾਗਰਿਕਾਂ ਨੂੰ ਆਪਣੀ ਜਾਣਕਾਰੀ ਇਸ ਫਾਰਮ ਵਿਚ ਭਰਨ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਛੇਤੀ ਤੋਂ ਛੇਤੀ ਭਾਰਤੀਆਂ ਤੱਕ ਜ਼ਰੂਰੀ ਸੂਚਨਾ ਅਤੇ ਮਦਦ ਪਹੁੰਚਾਈ ਜਾ ਸਕੇ। 25 ਜਨਵਰੀ ਨੂੰ ਜਾਰੀ ਇਸ ਫਾਰਮ ਨੂੰ ਭਾਰਤੀ ਸਫਾਰਤਖਾਨੇ ਨੇ ਆਪਣੇ ਟਵਿੱਟਰ ‘ਤੇ ਪਿਨ ਕੀਤਾ ਹੋਇਆ ਹੈ। ਭਾਰਤੀ ਸਫਾਰਤਖਾਨੇ ਨੇ ਕਿਹਾ ਸੀ ਕਿ ਉਹ ਕਿਏਵ ਵਿਚ ਸਥਿਤੀ ‘ਤੇ ਨੇੜਿਓਂ ਨਜ਼ਰ ਬਣਾਏ ਹੋਏ ਹਨ।

Leave a Reply

Your email address will not be published. Required fields are marked *