ਪ੍ਰਧਾਨ ਮੰਤਰੀ ਮੋਦੀ ਨੇ ਭੁਵਨੇਸ਼ਵਰ ਵਿੱਚ ਕੀਤਾ ਆਰ.ਬੀ.ਆਈ. ਦੇ ਡਾਟਾ ਸੈਂਟਰ ਅਤੇ ਸਾਈਬਰ ਸੁਰੱਖਿਆ ਸਿਖਲਾਈ ਸੰਸਥਾਨ ਦਾ ਉਦਘਾਟਨ

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭੁਵਨੇਸ਼ਵਰ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 169 ਕਰੋੜ ਰੁਪਏ ਦੀ ਲਾਗਤ ਵਾਲੇ ਅਤਿ-ਆਧੁਨਿਕ ਡਾਟਾ ਸੈਂਟਰ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭੁਵਨੇਸ਼ਵਰ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 169 ਕਰੋੜ ਰੁਪਏ ਦੀ ਲਾਗਤ ਵਾਲੇ ਅਤਿ-ਆਧੁਨਿਕ ਡਾਟਾ

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭੁਵਨੇਸ਼ਵਰ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 169 ਕਰੋੜ ਰੁਪਏ ਦੀ ਲਾਗਤ ਵਾਲੇ ਅਤਿ-ਆਧੁਨਿਕ ਡਾਟਾ ਸੈਂਟਰ ਅਤੇ ਸਾਈਬਰ ਸੁਰੱਖਿਆ ਸਿਖਲਾਈ ਸੰਸਥਾਨ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵਾਂ ਡਾਟਾ ਸੈਂਟਰ ਅਤੇ ਸਿਖਲਾਈ ਸੰਸਥਾਨ ਉਡੀਸ਼ਾ ਦੇ ਲੋਕਾਂ ਦੇ ਨਾਲ-ਨਾਲ ਪੂਰੇ ਦੇਸ਼ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ।

ਉਦਘਾਟਨੀ ਸਮਾਰੋਹ ਵਿੱਚ ਮੌਜੂਦ ਰਹੀਆਂ ਦੇਸ਼ ਅਤੇ ਸੂਬੇ ਦੀਆਂ ਨਾਮੀ ਸ਼ਖ਼ਸੀਅਤਾਂ

ਇਸ ਅਹਿਮ ਸਮਾਗਮ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਆਰ.ਬੀ.ਆਈ. ਦੇ ਗਵਰਨਰ ਸੰਜੈ ਮਲਹੋਤਰਾ, ਉਡੀਸ਼ਾ ਦੇ ਰਾਜਪਾਲ ਬ੍ਰਜਮੋਹਨ ਰਾਮ, ਮੁੱਖ ਮੰਤਰੀ ਮੋਹਨ ਚਰਨ ਮਾਝੀ, ਕੇਂਦਰੀ ਕਬਾਇਲੀ ਮਾਮਲਿਆਂ ਦੇ ਮੰਤਰੀ ਜੁਏਲ ਓਰਾਮ, ਅਤੇ ਉਪ-ਮੁੱਖ ਮੰਤਰੀ ਕਨਕ ਵਰਧਨ ਸਿੰਘ ਦੇਵ ਸਮੇਤ ਪ੍ਰਵਤੀ ਪਰਿਦਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

18.55 ਏਕੜ ਵਿੱਚ ਫੈਲਿਆ ਹੈ ਵਿਸ਼ਾਲ ਪ੍ਰੋਜੈਕਟ

ਆਰ.ਬੀ.ਆਈ. ਦੀ ਇਹ ਆਧੁਨਿਕ ਸਹੂਲਤ ਉਡੀਸ਼ਾ ਦੇ ਜਟਨੀ ਸਥਿਤ ‘ਇਨਫੋ ਵੈਲੀ-II’ ਵਿੱਚ 18.55 ਏਕੜ ਦੇ ਵਿਸ਼ਾਲ ਖੇਤਰ ਵਿੱਚ ਬਣਾਈ ਗਈ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਦੀ ਨੀਂਹ 22 ਮਾਰਚ, 2023 ਨੂੰ ਤੱਤਕਾਲੀਨ ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਵੱਲੋਂ ਰੱਖੀ ਗਈ ਸੀ।

ਡਿਜੀਟਲ ਵਿੱਤੀ ਸੇਵਾਵਾਂ ਨੂੰ ਮਿਲੇਗੀ ਮਜ਼ਬੂਤੀ

ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਸ ਨਵੇਂ ਡਾਟਾ ਸੈਂਟਰ ਵਿੱਚ ਅਤਿ-ਮਹੱਤਵਪੂਰਨ ਭੁਗਤਾਨ ਅਤੇ ਨਿਪਟਾਰ ਪ੍ਰਣਾਲੀਆਂ ਦੇ ਨਾਲ-ਨਾਲ ਹੋਰ ਪ੍ਰਮੁੱਖ ਤਕਨੀਕੀ ਪਹਿਲਕਦਮੀਆਂ ਵੀ ਸੰਚਾਲਿਤ ਕੀਤੀਆਂ ਜਾਣਗੀਆਂ। ਇਹ ਕੇਂਦਰ ਦੇਸ਼ ਵਿੱਚ ਡਿਜੀਟਲ ਵਿੱਤੀ ਸੇਵਾਵਾਂ ਦੀ ਪਹੁੰਚ, ਕਾਰਜਕੁਸ਼ਲਤਾ ਅਤੇ ਭਰੋਸੇਯੋਗਤਾ ਨੂੰ ਵਧਾਉਣ ਵਿੱਚ ਅਹਿਮ ਯੋਗਦਾਨ ਪਾਵੇਗਾ। ਨਾਲ ਹੀ, ਇਹ ਇੱਕ ਅਜਿਹਾ ਸੁਰੱਖਿਅਤ ਡਿਜੀਟਲ ਆਧਾਰ ਤਿਆਰ ਕਰੇਗਾ, ਜਿਸ ਉੱਤੇ ਭਾਰਤ ਦੀ ਤੇਜ਼ੀ ਨਾਲ ਤਕਨੀਕ-ਆਧਾਰਿਤ ਹੋ ਰਹੀ ਵਿੱਤੀ ਅਰਥਵਿਵਸਥਾ ਹੋਰ ਮਜ਼ਬੂਤ ਹੋ ਸਕੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 किसानों को 24 घंटे में फसल का भुगतान किया जा रहा है: मुख्यमंत्री भगवंत सिंह मान

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *