ਨਵੀਂ ਦਿੱਲੀ : ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ (NCP Chief Sharad Pawar) ਕੋਰੋਨਾ ਵਾਇਰਸ (Corona virus) ਦੀ ਲਪੇਟ ਵਿਚ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਕੋਵਿਡ ਰਿਪੋਰਟ ਪਾਜ਼ੇਟਿਵ (Covid report positive) ਆਈ ਹੈ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ। ਮੈਂ ਆਪਣੇ ਡਾਕਟਰ ਵਲੋਂ ਸੁਝਾਏ ਗਏ ਇਲਾਜ ਕਰਵਾ ਰਿਹਾ ਹਾਂ। ਪਿਛਲੇ ਕੁਝ ਦਿਨਾਂ ਵਿਚ ਮੇਰੇ ਸੰਪਰਕ ਵਿਚ ਰਹੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਟੈਸਟ ਕਰਵਾਉਣ () ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ (Important Precautions) ਅਪਣਾਉਣ। Also Read : ਐਨਵਰਸੀ ‘ਤੇ ਪਤਨੀ ਨੂੰ ਗਿਫਟ ਕਰੋ ਐੱਲ.ਆਈ.ਸੀ. ਦੀ ਇਹ ਪਾਲਿਸੀ
I have tested Covid positive but there is no cause for concern. I am following the treatment as suggested by my doctor.
I request all those who have been in contact with me in the past few days to get themselves tested and take all necessary precautions.— Sharad Pawar (@PawarSpeaks) January 24, 2022
ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਦੇ ਮਾਮਲੇ ਹੁਣ ਥੋੜ੍ਹੇ ਘਟਣੇ ਸ਼ੁਰੂ ਹੋਏ ਹਨ। ਭਾਰਤ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਦੇ 3.06 ਲੱਖ ਕੇਸ ਸਾਹਮਣੇ ਆਏ ਹਨ। ਹਾਲਾਂਕਿ ਇਹ ਐਤਵਾਰ ਦੇ ਮੁਕਾਬਲੇ ਤਕਰੀਬਨ 27 ਹਜ਼ਾਰ ਘੱਟ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਕੋਰੋਨਾ ਦੇ 3.33 ਲੱਖ ਕੇਸ ਸਾਹਮਣੇ ਆਏ ਸਨ। ਇਸ ਦੌਰਾਨ 439 ਲੋਕਾਂ ਨੇ ਕੋਰੋਨਾ ਕਾਰਣ ਆਪਣੀ ਜਾਨ ਗਵਾ ਦਿੱਤੀ। Also Read : ਕਾਂਗਰਸ ਦੀ ਸੀ.ਈ.ਸੀ. ਦੀ ਮੀਟਿੰਗ ਅੱਜ, ਜਾਰੀ ਹੋ ਸਕਦੀ ਹੈ ਦੂਜੀ ਲਿਸਟ
ਇਧਰ, ਇੰਡੀਅਨ ਸਾਰਸ-ਕੋਵ-2 ਜੈਨੋਮਿਕਸ ਕੰਜ਼ੋਰਟੀਅਮ ਨੇ ਆਪਣੇ ਤਾਜ਼ਾ ਬੁਲੇਟਿਨ ਵਿਚ ਕਿਹਾ ਹੈ ਕਿ ਕੋਵਿਡ-19 ਦਾ ਓਮੀਕ੍ਰੋਨ ਵੈਰੀਐਂਟ ਭਾਰਤ ਵਿਚ ਕਮਿਊਨਿਟੀ ਸਪ੍ਰੈਡ ਦੀ ਸਟੇਜ ‘ਤੇ ਪਹੁੰਚ ਗਈ ਹੈ। ਨਾਲ ਹੀ ਮਹਾਨਗਰਾਂ ਵਿਚ ਇਹ ਬੇਹਦ ਪ੍ਰਭਾਵੀ ਹੋ ਗਿਆ ਹੈ, ਜਿੱਥੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।




