ਕੋਲਕਾਤਾ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਮਾਰਨ ਲਈ ਕਾਤਲਾਂ ਨੂੰ ਸੁਪਾਰੀ ਦੇ ਦਿੱਤੀ। ਉਸ ਨੇ ਇਹ ਸੁਪਾਰੀ ਇਸ ਲਈ ਦਿੱਤੀ ਕਿਉਂਕਿ ਉਸ ਦੀ ਪਤਨੀ ਨੇ ਉਸ ਦੀ ਇਜਾਜ਼ਤ ਤੋਂ ਬਿਨਾਂ ਮੋਬਾਈਲ ਫ਼ੋਨ ਖਰੀਦਿਆ ਸੀ। ਇਸ ਮਾਮਲੇ ਦਾ ਖੁਲਾਸਾ ਵੀ ਬੜੇ ਦਿਲਚਸਪ ਤਰੀਕੇ ਨਾਲ ਹੋਇਆ। ਮਾਮਲੇ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
Also Read: ਰਾਘਵ ਚੱਢਾ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ED ਰੇਡ ਮਾਮਲੇ ਉੱਤੇ ਦਖਲ ਦੀ ਕੀਤੀ ਮੰਗ
ਦਰਅਸਲ, ਇਹ ਘਟਨਾ ਕੋਲਕਾਤਾ ਦੇ ਨਰਿੰਦਰਪੁਰ ਇਲਾਕੇ ਦੀ ਹੈ। ਇੱਥੋਂ ਦੀ ਪੁਲਿਸ ਨੇ ਵੀਰਵਾਰ ਰਾਤ ਨੂੰ ਮੁਲਜ਼ਮ ਪਤੀ ਅਤੇ ਕਤਲ ਦੀ ਕੋਸ਼ਿਸ਼ ਕਰਨ ਵਾਲੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਔਰਤ ਨੇ ਕੁਝ ਮਹੀਨੇ ਪਹਿਲਾਂ ਆਪਣੇ ਪਤੀ ਤੋਂ ਮੋਬਾਇਲ ਫੋਨ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਪਤੀ ਨੇ ਫੋਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਔਰਤ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਕੁਝ ਪੈਸਾ ਕਮਾਉਂਦੀ ਸੀ।
Also Read: Omicron ਦੇ ਮਰੀਜ਼ਾਂ ‘ਚ 2 ਸਭ ਤੋਂ ਵੱਧ ਦਿਖਾਈ ਦੇਣ ਵਾਲੇ ਲੱਛਣ, ਸਧਾਰਨ ਸਮਝਣ ਦੀ ਨਾ ਕਰੋ ਗਲਤੀ
ਇਸੇ ਦੌਰਾਨ 1 ਜਨਵਰੀ ਨੂੰ ਔਰਤ ਨੇ ਆਪਣੇ ਪਤੀ ਦੀ ਇਜਾਜ਼ਤ ਤੋਂ ਬਿਨਾਂ ਮੋਬਾਇਲ ਫ਼ੋਨ ਖ਼ਰੀਦ ਲਿਆ। ਜਦੋਂ ਪਤੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁੱਸੇ ‘ਚ ਆ ਗਿਆ ਅਤੇ ਪਤਨੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਮਾਰਨ ਦੀ ਸੁਪਾਰੀ ਦਿੱਤੀ ਅਤੇ ਇੱਕ ਕਾਤਲ ਨੂੰ ਪਤਨੀ ਨੂੰ ਮਾਰਨ ਲਈ ਕਿਹਾ। ਇਸ ਤੋਂ ਬਾਅਦ ਕਾਤਲ ਨੇ ਉਸ ਦੀ ਪਤਨੀ ‘ਤੇ ਹਮਲਾ ਕਰ ਦਿੱਤਾ।
Also Read: ਪੁਰਾਣੇ ਡੀਜ਼ਲ-ਪੈਟਰੋਲ ਵਾਹਨਾਂ ‘ਤੇ ਇਸ ਸੂਬੇ ਦੀ ਸਖਤੀ, ਸੜਕ ‘ਤੇ ਨਿਕਲੇ ਤਾਂ ਹੋਣਗੇ ਜ਼ਬਤ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਔਰਤ ‘ਤੇ ਵੀਰਵਾਰ ਰਾਤ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਹਮਲਾ ਕੀਤਾ। ਇਸ ਹਮਲੇ ‘ਚ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਪਰ ਆਪਣੀ ਜਾਨ ਬਚਾਉਣ ‘ਚ ਕਾਮਯਾਬ ਰਹੀ। ਪੁਲਿਸ ਵੀ ਉੱਥੇ ਪਹੁੰਚ ਗਈ ਅਤੇ ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਦੂਜੇ ਪਾਸੇ ਪੁਲਿਸ ਨੇ ਹਮਲਾਵਰ ਅਤੇ ਉਸਦੇ ਪਤੀ ਨੂੰ ਫੜ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੂਜਾ ਹਮਲਾਵਰ ਭੱਜਣ ‘ਚ ਕਾਮਯਾਬ ਹੋ ਗਿਆ, ਫਿਲਹਾਲ ਪੁਲਿਸ ਉਸ ਦੀ ਭਾਲ ਕਰ ਰਹੀ ਹੈ।



