ਪੰਜਾਬ ‘ਚ ਕੜਾਕੇ ਦੀ ਠੰਡ! ਬਜ਼ੁਰਗਾਂ, ਦਿਲ ਦੇ ਰੋਗੀਆਂ ਤੇ ਛੋਟੇ ਬੱਚਿਆਂ ਦਾ ਰੱਖੋ ਖਾਸ ਖਿਆਲ

ਚੰਡੀਗੜ੍ਹ: ਪੰਜਾਬ ਵਿਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਕਈ ਦਿਨਾਂ ਤੋਂ ਲੋਕ ਸੂਰਜ ਦੇਵਤਾਂ ਦੇ ਦਰਸ਼ਨਾਂ ਨੂੰ ਤਰਸ ਗਏ ਹਨ। ਪੰਜਾਬ ਵਿਚ ਪੈ…

ਚੰਡੀਗੜ੍ਹ: ਪੰਜਾਬ ਵਿਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਕਈ ਦਿਨਾਂ ਤੋਂ ਲੋਕ ਸੂਰਜ ਦੇਵਤਾਂ ਦੇ ਦਰਸ਼ਨਾਂ ਨੂੰ ਤਰਸ ਗਏ ਹਨ। ਪੰਜਾਬ ਵਿਚ ਪੈ ਰਹੀ ਇਸ ਕੜਾਕੇ ਦੀ ਠੰਡ ਵਿਚ ਸਾਨੂੰ ਬਜ਼ੁਰਗਾਂ, ਦਿਲ ਦੇ ਰੋਗੀਆਂ ਤੇ ਛੋਟੇ ਬੱਚਿਆਂ ਜਾ ਖਾਸ ਖਿਆਲ ਰੱਖਣਾ ਚਾਹੀਦਾ ਹੈ।

Also Read: ਪੋਸਟ ਆਫਿਸ ਦੀ ਸ਼ਾਨਦਾਰ ਸਕੀਮ ‘ਚ ਮਿਲਣਗੇ 35 ਲੱਖ ਰੁਪਏ, ਤੁਸੀਂ ਵੀ ਕਰੋ ਜਲਦ ਅਪਲਾਈ

ਇਸੇ ਸਬੰਧ ’ਚ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਬੀਤੇ ਕਈ ਦਿਨਾਂ ਤੋਂ ਕੜਾਕੇ ਦੀ ਠੰਡ ਜਾਰੀ ਹੈ ਤੇ ਠੰਡ ’ਚ ਸਾਡੇ ਬਜ਼ੁਰਗ ਤੇ ਛੋਟੇ ਬੱਚੇ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਅਜਿਹੇ ਵਿਚ ਬਜ਼ੁਰਗ ਤੇ ਦਿਲ ਦੇ ਰੋਗੀਆਂ ਨੂੰ ਸਵੇਰ ਤੇ ਦੇਰ ਸ਼ਾਮ ਜ਼ਿਆਦਾ ਠੰਡ ਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਇਸ ਮੌਸਮ ’ਚ ਨਿਮੋਨੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ ਅਤੇ ਠੰਡ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨ। ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖ਼ਾਸ ਧਿਆਨ ਦਿੰਦੇ ਹੋਏ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਪੈਰਾਂ ’ਚ ਜ਼ੁਰਾਬਾਂ ਜ਼ਰੂਰ ਪਾਈਆਂ ਜਾਣੀਆਂ ਚਾਹੀਦੀਆਂ ਹਨ।

Also Read: ਕੋਰੋਨਾ ਮਹਾਮਾਰੀ ਤੋਂ ਬਾਅਦ ਹੋਰ 16 ਕਰੋੜ ਲੋਕ ਹੋਏ ‘ਗ਼ਰੀਬ’

ਸਿਹਤ ਮਾਹਰਾਂ ਇਸ ਦੌਰਾਨ ਘਰਾਂ ਵਿਚ ਅੰਗੀਠੀ ਬਾਲ ਕੇ ਅੱਗ ਸੇਕਣ ਵਾਲਿਆਂ ਨੂੰ ਖ਼ਾਸ ਅਪੀਲ ਕਰਦੇ ਹੋਏ ਕਿਹਾ ਕਿ ਬੰਦ ਕਮਰੇ ਵਿਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ ਕਿਉਂਕਿ ਬੰਦ ਕਮਰੇ ਵਿਚ ਅੰਗੀਠੀ ਬਾਲ ਕੇ ਅੱਗ ਸੇਕਣ ਨਾਲ ਬੰਦ ਕਮਰੇ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸਥਮਾ ਤੇ ਸਾਹ ਦੇ ਮਰੀਜ਼ ਖ਼ੁਰਾਕ ’ਚ ਗਰਮ ਚੀਜ਼ਾਂ ਜਿਵੇਂ ਸੂਪ, ਚਾਹ, ਕਾਫੀ, ਸੰਤੁਲਿਤ ਖ਼ੁਰਾਕ ਦਾ ਸੇਵਨ ਕਰਨ।

Also Read: ਟੁੱਟ ਰਿਹਾ ਹੈ ‘ਮਹਾਭਾਰਤ ਦੇ ਕ੍ਰਿਸ਼ਨ’ ਦਾ ਵਿਆਹ, ਕਿਹਾ- ਮੌਤ ਤੋਂ ਵੀ ਜ਼ਿਆਦਾ ਦੁਖਦਾਈ ਹੈ ਤਲਾਕ

Leave a Reply

Your email address will not be published. Required fields are marked *