ਨਵੀਂ ਦਿੱਲੀ : ਕੋਵਿਡ-19 ਮਹਾਮਾਰੀ (Covid-19 epidemic) ਕਾਰਨ ਇਸ ਸਾਲ ਗਣਤੰਤਰ ਦਿਵਸ ਪਰੇਡ (Republic Day Parade) ਵਿੱਚ ਹਿੱਸਾ ਲੈਣ ਵਾਲਿਆਂ ਦੀ ਆਮ ਲੋਕਾਂ ਗਿਣਤੀ 70 ਤੋਂ 80 ਫੀਸਦੀ ਤੱਕ ਘੱਟ ਕਰਕੇ ਸਿਰਫ਼ 5,000 ਤੋਂ 8,000 ਕਰ ਦਿੱਤੀ ਗਈ ਹੈ। ਪਿਛਲੇ ਸਾਲ 25,000 ਲੋਕਾਂ ਨੂੰ ਗਣਤੰਤਰ ਦਿਵਸ ਪਰੇਡ (Republic Day Parade) ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੀ ਪਰੇਡ ਲਈ ਵਿਦੇਸ਼ੀ ਮੁੱਖ ਮਹਿਮਾਨ ਆਉਣਗੇ ਜਾਂ ਨਹੀਂ, ਇਸ ਬਾਰੇ ਅਜੇ ਵਿਦੇਸ਼ ਮੰਤਰਾਲੇ ਨੇ ਫੈਸਲਾ ਨਹੀਂ ਕੀਤਾ ਹੈ। ਪਿਛਲੇ ਸਾਲ ਕੋਈ ਵਿਦੇਸ਼ੀ ਮੁੱਖ ਮਹਿਮਾਨ ਨਹੀਂ ਸੀ। Also Read: ਵਿਅਕਤੀ ਨੇ ਟ੍ਰੇਨ ਅੱਗੇ ਮਹਿਲਾ ਨੂੰ ਦਿੱਤਾ ਧੱਕਾ, ਕਿਹਾ-ਮੈਂ ਭਗਵਾਨ ਹਾਂ
#WATCH दिल्ली: राजधानी दिल्ली के विजय चौक पर गणतंत्र दिवस की परेड के लिए रिहर्सल चल रही है। pic.twitter.com/1qFX1PvwmV
— ANI_HindiNews (@AHindinews) January 18, 2022
ਉਨ੍ਹਾਂ ਨੇ ਦੱਸਿਆ ਕਿ ਗਿਣਤੀ ਵਿਚ ਕਟੌਤੀ ਦਾ ਮਕਸਦ ਲੋਕਾਂ ਨੂੰ ਦੂਰ ਰੱਖਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣੀ ਹੈ ਤਾਂ ਜੋ ਪਰੇਡ ਕਾਰਣ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਨਾ ਹੋ ਸਕੇ। ਇਸ ਲਈ ਲੋਕਾਂ ਦੀ ਗਿਣਤੀ ਵਿਚ ਕਾਫੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਸਲ ਗਿਣਤੀ ਅਜੇ ਤੈਅ ਨਹੀਂ ਕੀਤੀ ਗਈ ਹੈ ਪਰ ਇਸ ਸਾਲ ਇਹ ਗਿਣਤੀ 5000-8000 ਵਿਚਾਲੇ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਇਹ ਪਰੇਡ ਟੀ.ਵੀ. ਅਤੇ ਲਾਈਵ ਸਟ੍ਰੀਮਿੰਗ ਰਾਹੀਂ ਦੇਖਣ ਲਈ ਹੱਲਾਸ਼ੇਰੀ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮਹਿਮਾਨਾਂ ਬਾਰੇ ਵਿਦੇਸ਼ ਮੰਤਰਾਲਾ ਵਿਚਾਰ ਕਰ ਰਿਹਾ ਹੈ ਅਤੇ ਅਸੀਂ ਇਸ ਸਬੰਧ ਵਿਚ ਉਨ੍ਹਾਂ ਦੇ ਫੈਸਲੇ ਦੀ ਉਡੀਕ ਕਰਾਂਗੇ।
