LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਮਹਾਮਾਰੀ ਤੋਂ ਬਾਅਦ ਹੋਰ 16 ਕਰੋੜ ਲੋਕ ਹੋਏ ‘ਗ਼ਰੀਬ’

18j poor

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੇ ਪਹਿਲੇ 2 ਸਾਲਾਂ ’ਚ ਦੁਨੀਆ ’ਚ 99 ਫ਼ੀਸਦੀ ਲੋਕਾਂ ਦੀ ਆਮਦਨ ’ਚ ਗਿਰਾਵਟ ਆਈ ਹੈ ਅਤੇ 16 ਕਰੋੜ ਤੋਂ ਜ਼ਿਆਦਾ ਲੋਕ ‘ਗਰੀਬ’ ਦੀ ਸ਼੍ਰੇਣੀ ’ਚ ਆ ਗਏ ਹਨ। ਉੱਥੇ ਹੀ ਦੂਜੇ ਪਾਸੇ ਮਹਾਮਾਰੀ ਕਾਲ ’ਚ ਦੁਨੀਆ ਦੇ 10 ਸਭ ਤੋਂ ਅਮੀਰ ਆਦਮੀਆਂ ਦੀ ਜਾਇਦਾਦ ਰੋਜ਼ਾਨਾ 1.3 ਅਰਬ ਡਾਲਰ (9,000 ਕਰੋੜ ਰੁਪਏ) ਦੀ ਦਰ ਨਾਲ ਵਧ ਕੇ 1,500 ਅਰਬ ਡਾਲਰ (111 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ) ’ਤੇ ਪਹੁੰਚ ਗਈ। ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੇ ਆਨਲਾਈਨ ਦਾਵੋਸ ਏਜੰਡਾ ਸਿਖਰ ਸੰਮੇਲਨ ਦੇ ਪਹਿਲੇ ਦਿਨ ਜਾਰੀ ਆਪਣੀ ਰਿਪੋਰਟ ‘ਇਨਇਕਵਲਿਟੀ ਕਿਲਸ’ ’ਚ ਆਕਸਫੈਮ ਇੰਟਰਨੈਸ਼ਨਲ ਨੇ ਕਿਹਾ ਕਿ ਅਸਮਾਨਤਾ ਦੀ ਵਜ੍ਹਾ ਨਾਲ ਰੋਜ਼ਾਨਾ ਘੱਟ ਤੋਂ ਘੱਟ 21,000 ਲੋਕ ਜਾਂ ਪ੍ਰਤੀ 4 ਸੈਕੰਡ ’ਚ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ।

Also Read: ਟੁੱਟ ਰਿਹਾ ਹੈ 'ਮਹਾਭਾਰਤ ਦੇ ਕ੍ਰਿਸ਼ਨ' ਦਾ ਵਿਆਹ, ਕਿਹਾ- ਮੌਤ ਤੋਂ ਵੀ ਜ਼ਿਆਦਾ ਦੁਖਦਾਈ ਹੈ ਤਲਾਕ

ਆਕਸਫੈਮ ਇੰਟਰਨੈਸ਼ਨਲ ਦੀ ਕਾਰਜਕਾਰੀ ਨਿਰਦੇਸ਼ਕ ਗੈਬਰਿਏਲਾ ਬੂਚਰ ਨੇ ਕਿਹਾ, ‘‘ਦੁਨੀਆ ਦੇ ਚੋਟੀ ਦੇ 10 ਅਮੀਰਾਂ ਦੇ ਕੋਲ ਸਭ ਤੋਂ ਗਰੀਬ 3.1 ਅਰਬ ਲੋਕਾਂ ਦੇ ਮੁਕਾਬਲੇ 6 ਗੁਣਾ ਜ਼ਿਆਦਾ ਜਾਇਦਾਦ ਹੈ।’’ ਆਕਸਫੈਮ ਇੰਟਰਨੈਸ਼ਨਲ ਅਨੁਸਾਰ ਅਰਬਪਤੀਆਂ ਦੀ ਜਾਇਦਾਦ ਬੀਤੇ 14 ਸਾਲਾਂ ਦੇ ਮੁਕਾਬਲੇ ਮਹਾਮਾਰੀ ਦੇ ਪਿਛਲੇ 2 ਸਾਲਾਂ ’ਚ ਸਭ ਤੋਂ ਤੇਜ਼ੀ ਨਾਲ ਵਧੀ ਹੈ। ਬੂਚਰ ਨੇ ਦੋਸ਼ ਲਾਇਆ ਕਿ ਮਹਾਮਾਰੀ ਨੂੰ ਲੈ ਕੇ ਦੁਨੀਆ ਦੀ ਪ੍ਰਤੀਕਿਰਿਆ ਨੇ ਆਰਥਿਕ ਹਿੰਸਾ ਵਿਸ਼ੇਸ਼ ਰੂਪ ’ਚ ਨਸਲੀ ਹਿੰਸਾ, ਹਾਸ਼ੀਏ ਵਾਲੇ ਵਰਗ ਦੇ ਲੋਕਾਂ ਦੇ ਖਿਲਾਫ ਅਤੇ ਲਿੰਗ ਦੇ ਆਧਾਰ ’ਤੇ ਹਿੰਸਾ ਨੂੰ ਉਤਸ਼ਾਹ ਦਿੱਤਾ ਹੈ।

Also Read: ਮਾਰਿਆ ਗਿਆ ਕਾਬੁਲ ਗੁਰਦੁਆਰਾ ਸਾਹਿਬ 'ਤੇ ਹਮਲੇ ਦਾ ਮਾਸਟਰਮਾਈਂਡ ਅਸਲਮ ਫਾਰੂਕੀ

ਰਿਪੋਰਟ ਕਹਿੰਦੀ ਹੈ ਕਿ 2020 ’ਚ ਔਰਤਾਂ ਨੂੰ ਸਮੂਹਿਕ ਰੂਪ ’ਚ 800 ਅਰਬ ਡਾਲਰ ਦੀ ਕਮਾਈ ਦਾ ਨੁਕਸਾਨ ਹੋਇਆ। ਕੋਰੋਨਾ ਤੋਂ ਪਹਿਲਾਂ ਸਾਲ 2019 ਦੇ ਮੁਕਾਬਲੇ ਹੁਣ 1.3 ਕਰੋੜ ਘੱਟ ਔਰਤਾਂ ਕੰਮ ਕਰਦੀਆਂ ਹਨ। ਉੱਥੇ ਹੀ 252 ਪੁਰਸ਼ਾਂ ਦੇ ਕੋਲ ਅਫਰੀਕਾ ਅਤੇ ਲਾਤੀਨੀ ਅਮਰੀਕਾ ਅਤੇ ਕੈਰੀਬੀਆਈ ਦੇਸ਼ਾਂ ਦੀਆਂ ਇਕ ਅਰਬ ਔਰਤਾਂ ਅਤੇ ਲੜਕੀਆਂ ਦੀ ਕੁੱਲ ਜਾਇਦਾਦ ਨਾਲੋਂ ਜ਼ਿਆਦਾ ਜਾਇਦਾਦ ਹੈ।

In The Market