ਨਵੀਂ ਦਿੱਲੀ- ਬੀ.ਆਰ.ਚੋਪੜਾ ਦੀ ਮਹਾਭਾਰਤ ਵਿੱਚ ਭਗਵਾਨ ਕ੍ਰਿਸ਼ਨ ਦਾ ਰੋਲ ਕਰਕੇ ਦੇਸ਼ ਭਰ ਵਿੱਚ ਮਸ਼ਹੂਰ ਹੋਏ ਅਦਾਕਾਰ ਨਿਤੀਸ਼ ਭਾਰਦਵਾਜ ਦਾ ਵਿਆਹ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ। ਨਿਤੀਸ਼ ਆਪਣੀ ਪਤਨੀ ਤੋਂ ਵੱਖ ਹੋ ਗਏ ਹਨ ਅਤੇ ਮਾਮਲਾ ਅਦਾਲਤ ਵਿੱਚ ਹੈ। ਹਾਲ ਹੀ 'ਚ ਨਿਤੀਸ਼ ਨੇ ਆਪਣੇ ਵੱਖ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਤਲਾਕ ਬਹੁਤ ਦਰਦਨਾਕ ਹੈ।
Also Read: ਮਾਰਿਆ ਗਿਆ ਕਾਬੁਲ ਗੁਰਦੁਆਰਾ ਸਾਹਿਬ 'ਤੇ ਹਮਲੇ ਦਾ ਮਾਸਟਰਮਾਈਂਡ ਅਸਲਮ ਫਾਰੂਕੀ
ਨਿਤੀਸ਼ ਨੇ ਬੰਬੇ ਟਾਈਮਜ਼ ਨਾਲ ਗੱਲਬਾਤ ਦੌਰਾਨ ਵੱਖ ਹੋਣ ਦੀ ਗੱਲ ਕਬੂਲ ਕੀਤੀ। ਅਖਬਾਰ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਸਤੰਬਰ 2019 ਵਿੱਚ ਮੁੰਬਈ ਦੀ ਫੈਮਿਲੀ ਕੋਰਟ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ, ਨਿਤੀਸ਼ ਨੇ ਵੇਰਵਿਆਂ ਵਿੱਚ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲਾ ਫਿਲਹਾਲ ਅਦਾਲਤ ਵਿੱਚ ਹੈ। ਮੈਂ ਸਿਰਫ਼ ਇੰਨਾ ਹੀ ਕਹਿ ਸਕਦਾ ਹਾਂ ਕਿ ਕਈ ਵਾਰ ਤਲਾਕ ਮੌਤ ਨਾਲੋਂ ਵੀ ਜ਼ਿਆਦਾ ਦੁਖਦਾਈ ਹੋ ਸਕਦਾ ਹੈ, ਕਿਉਂਕਿ ਤੁਹਾਨੂੰ ਇਸ ਤਰ੍ਹਾਂ ਜੀਣਾ ਪੈਂਦਾ ਹੈ ਜਿਵੇਂ ਇੱਕ ਅੰਗ ਕੱਟਿਆ ਗਿਆ ਹੋਵੇ। ਤੁਹਾਨੂੰ ਦੱਸ ਦੇਈਏ, ਨਿਤੀਸ਼ ਦੀ ਪਤਨੀ ਸਮਿਤਾ ਇੱਕ ਆਈਏਐੱਸ ਅਫਸਰ ਹੈ। ਦੋਵਾਂ ਦੀਆਂ ਜੁੜਵਾਂ ਧੀਆਂ ਵੀ ਹਨ। ਨਿਤੀਸ਼ ਦਾ ਸਮਿਤਾ ਨਾਲ ਦੂਜਾ ਵਿਆਹ ਹੋਇਆ ਸੀ, ਜੋ 12 ਸਾਲ ਤੱਕ ਚੱਲਿਆ। ਉਨ੍ਹਾਂ ਦਾ ਪਹਿਲਾ ਵਿਆਹ 1991 ਵਿੱਚ ਮੋਨੀਸ਼ਾ ਪਾਟਿਲ ਨਾਲ ਹੋਇਆ ਸੀ। ਨਿਤੀਸ਼ ਦੇ ਪਹਿਲੇ ਵਿਆਹ ਤੋਂ ਇੱਕ ਬੇਟਾ ਅਤੇ ਇੱਕ ਬੇਟੀ ਹਨ। ਨਿਤੀਸ਼ ਨੇ 2005 ਵਿੱਚ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਲਿਆ ਸੀ।
Also Read: ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ, 24 ਜਨਵਰੀ ਤੱਕ ਵਧਾਈ ਜ਼ਮਾਨਤ
ਨਿਤੀਸ਼ ਨੇ ਕਿਹਾ ਕਿ ਉਹ ਵਿਆਹ ਦੇ ਇੰਸਟੀਚਿਊਸ਼ਨ ਵਿੱਚ ਵਿਸ਼ਵਾਸ ਰੱਖਦੇ ਹਨ, ਪਰ ਉਹ ਖੁਦ ਬਦਕਿਸਮਤ ਰਹੇ ਹਨ। ਵਿਆਹ ਟੁੱਟਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਜਦੋਂ ਪਰਿਵਾਰ ਟੁੱਟਦਾ ਹੈ ਤਾਂ ਸਭ ਤੋਂ ਮਾੜਾ ਅਸਰ ਬੱਚਿਆਂ 'ਤੇ ਪੈਂਦਾ ਹੈ। ਇਸ ਲਈ ਇਹ ਮਾਪਿਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਬੱਚਿਆਂ 'ਤੇ ਇਸ ਦਾ ਘੱਟ ਤੋਂ ਘੱਟ ਪ੍ਰਭਾਵ ਪਾਉਣ।
Also Read: ਕਾਲੇ ਜਾਦੂ ਦੇ ਸੀ ਸ਼ੱਕ, ਕਰ ਦਿੱਤਾ ਚਾਚਾ-ਚਾਚੀ ਦਾ ਬੇਰਹਿਮੀ ਨਾਲ ਕਤਲ
ਵੈਟਰਨਰੀ ਡਾਕਟਰ ਨਿਤੀਸ਼ ਨੇ ਮਹਾਭਾਰਤ ਵਿੱਚ ਕ੍ਰਿਸ਼ਨ ਦੀ ਭੂਮਿਕਾ ਉਦੋਂ ਨਿਭਾਈ ਸੀ ਜਦੋਂ ਉਹ 23 ਸਾਲ ਦੇ ਸਨ। ਇਸ ਸੀਰੀਅਲ ਦੀ ਪ੍ਰਸਿੱਧੀ ਨੇ ਨਿਤੀਸ਼ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਰਾਮਾਨੰਦ ਸਾਗਰ ਦੇ ਰਾਮਾਇਣ ਤੋਂ ਬਾਅਦ, ਮਹਾਭਾਰਤ ਨੂੰ ਛੋਟੇ ਪਰਦੇ ਦਾ ਸਭ ਤੋਂ ਸਫਲ ਮਾਈਥੋਲਾਜਿਕਲ ਸੀਰੀਅਲ ਮੰਨਿਆ ਜਾਂਦਾ ਹੈ ਅਤੇ ਇਹ ਅੱਜ ਵੀ ਪ੍ਰਸਿੱਧ ਹੈ। ਨਿਤੀਸ਼ ਨੇ ਕਈ ਟੀਵੀ ਸੀਰੀਅਲ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲ ਹੀ 'ਚ ਉਹ ਕੇਦਾਰਨਾਥ 'ਚ ਸਾਰਾ ਅਲੀ ਖਾਨ ਦੇ ਪਿਤਾ ਦੇ ਕਿਰਦਾਰ 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਨਿਤੀਸ਼ ਮਰਾਠੀ ਵੈੱਬ ਸੀਰੀਜ਼ ਸਮਾਨਾਂਤਰ 'ਚ ਵੀ ਲੀਡ ਸਟਾਰ ਕਾਸਟ ਦਾ ਹਿੱਸਾ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Manipur Violence: प्रदर्शनकारियों ने मुख्यमंत्री आवास को बनाया निशाना, 5 जिलों में कर्फ्यू
Govinda News: अस्पताल में भर्ती हुए गोविंदा, चुनाव रैली के दौरान सीने में उठा दर्द
Haryana Schools Closed : सरकार का बड़ा फैसला! हरियाणा में बढ़ते प्रदूषण के चलते स्कूल बंद