ਜਲੰਧਰ (ਇੰਟ.)- ਜਲੰਧਰ (Bike Chor) ਦੇ ਥਾਣਾ ਡਵੀਜ਼ਨ ਨੰਬਰ ਚਾਰ ਸਥਿਤ ਭਗਵਾਨ ਵਾਲਮੀਕਿ ਚੌਕ ਨੇੜੇ ਆਟੋ ਡੀਲਰ ਸ਼ੋਅਰੂਮ (Auto Dealer Showroom) ਦੇ ਮਾਲਿਕ ਨੂੰ ਝਾਂਸੇ ਵਿਚ ਲੈ ਕੇ ਲੜਕਾ-ਲੜਕੀ ਬਾਈਕ (Bike) ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਿਸ (Police) ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਸੀ.ਸੀ.ਟੀ.ਵੀ. (CCTV) ਫੁਟੇਜ ਖੰਗਾਲਦੀ ਹੋਈ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸ਼ੋਅਰੂਮ ਦੇ ਮਾਲਿਕ ਸੰਜੀਵ (Showroom owner Sanjeev) ਨੇ ਦੱਸਿਆ ਕਿ ਉਹ ਭਗਵਾਨ ਵਾਲਮੀਕਿ ਚੌਕ ‘ਤੇ ਆਪਣਾ ਸ਼ੋਅਰੂਮ (Showroom) ਚਲਾਉਂਦੇ ਹਨ।
Read this- ਹੈਂਡ ਸੈਨੇਟਾਈਜ਼ਰ ਦੀ ਵਧੇਰੇ ਵਰਤੋਂ ਹੋ ਸਕਦੀ ਹੈ ਘਾਤਕ, 4 ਲੋਕਾਂ ਦੀ ਹੋਈ ਮੌਤ
ਬੁੱਧਵਾਰ ਦੁਪਹਿਰ ਉਨ੍ਹਾਂ ਦੀ ਦੁਕਾਨ ‘ਤੇ ਇਕ ਲੜਕਾ-ਲੜਕੀ ਸਕੂਟੀ ਲੈਣ ਬਹਾਨੇ ਪਹੁੰਚੇ। ਸ਼ੋਅਰੂਮ ਮਾਲਿਕ ਨੇ ਉਨ੍ਹਾਂ ਨੂੰ ਸਕੂਟੀ ਟ੍ਰਾਇਲ ਲਈ ਦੇ ਦਿੱਤੀ। ਜਿਸ ਦਾ ਟ੍ਰਾਇਲ ਲੈਣ ਤੋਂ ਬਾਅਦ ਲੜਕਾ-ਲੜਕੀ ਵਾਪਸ ਚਲੇ ਆਏ ਜਿਸ ਤੋਂ ਬਾਅਦ ਉਹ ਦੋਵੇਂ ਉਨ੍ਹਾਂ ਤੋਂ ਬਾਈਕ ਦਿਖਾਉਣ ਦੀ ਗੱਲ ਕਹਿਣ ਲੱਗੇ। ਸ਼ੋਅਰੂਮ ਮਾਲਿਕ ਨੇ ਉਨ੍ਹਾਂ ਨੂੰ ਇਕ ਪਲਸਰ ਟ੍ਰਾਇਲ ਲਈ ਦਿੱਤੀ ਜਿਸ ਨੂੰ ਲੈ ਕੇ ਲੜਕਾ-ਲੜਕੀ ਮੌਕੇ ਤੋਂ ਫਰਾਰ ਹੋ ਗਏ। ਕਾਫੀ ਦੇਰ ਤੱਕ ਉਨ੍ਹਾਂ ਕੋਲੋਂ ਵਾਪਸ ਨਾ ਆਉਣ ‘ਤੇ ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Read this- ਸਪੁਰਦ-ਏ-ਖਾਕ ਹੋਏ ਦਿਲੀਪ ਕੁਮਾਰ, ਨਮ ਅੱਖਾਂ ਨਾਲ ਪਰਿਵਾਰ ਅਤੇ ਫੈੰਸ ਨੇ ਦਿੱਤੀ ਵਿਦਾਈ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਨੇੜੇ ਦੀਆਂ ਦੁਕਾਨਾਂ ਦੀ ਸੀ.ਸੀ.ਟੀ.ਵੀ. ਚੈੱਕ ਕਰ ਕੇ ਮੁਲਜ਼ਮਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਬਾਈਕ ਦਾ ਨੰਬਰ ਅਤੇ ਦੋਵੇਂ ਹੀ ਮੁਲਜ਼ਮਾਂ ਦਾ ਹੁਲੀਆ ਸਾਰੇ ਨਾਕਿਆਂ ‘ਤੇ ਭੇਜ ਦਿੱਤਾ ਗਿਆ ਹੈ ਤਾਂ ਜੋ ਮੁਲਜ਼ਮਾਂ ਦੀ ਛੇਤੀ ਤੋਂ ਛੇਤੀ ਗ੍ਰਿਫਤਾਰੀ ਕੀਤੀ ਜਾ ਸਕੇ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ 1 ਦਿਨ ਪਹਿਲਾਂ ਵੀ ਬਾਜ਼ਾਰ ਵਿਚ ਘੁੰਮਦੇ ਨਜ਼ਰ ਆਏ ਸਨ ਜਿਸ ਪਿੱਛੋਂ ਪੁਲਿਸ ਬਾਜ਼ਾਰ ਵਿਚ ਘੁੰਮਦੀ ਨਜ਼ਰ ਆਈ ਸੀ ਜਿਸ ਪਿੱਛੋਂ ਪੁਲਿਸ ਬਾਜ਼ਾਰ ਦੀਆਂ ਦੂਜੀਆਂ ਦੁਕਾਨਾਂ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਖੰਗਾਲ ਰਹੀ ਹੈ।





