43 ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਪੀ.ਐੱਮ. ਮੋਦੀ ਨੇ ਬੁਲਾਈ ਮੀਟਿੰਗ

ਨਵੀਂ ਦਿੱਲੀ (ਇੰਟ.)- ਪੀ.ਐੱਮ. ਮੋਦੀ (PM Modi) ਦੇ ਦੂਜੇ ਕਾਰਜਕਾਲ ਵਿਚ ਪਹਿਲੀ ਵਾਰ ਮੰਤਰੀਮੰਡਲ (Cabinet) ਦਾ ਵਿਸਥਾਰ ਹੋ ਚੁੱਕਾ ਹੈ। ਅੱਜ ਕੁਲ 43 ਮੰਤਰੀਆਂ (43…

ਨਵੀਂ ਦਿੱਲੀ (ਇੰਟ.)- ਪੀ.ਐੱਮ. ਮੋਦੀ (PM Modi) ਦੇ ਦੂਜੇ ਕਾਰਜਕਾਲ ਵਿਚ ਪਹਿਲੀ ਵਾਰ ਮੰਤਰੀਮੰਡਲ (Cabinet) ਦਾ ਵਿਸਥਾਰ ਹੋ ਚੁੱਕਾ ਹੈ। ਅੱਜ ਕੁਲ 43 ਮੰਤਰੀਆਂ (43 Ministers) ਨੇ ਸਹੁੰ ਚੁੱਕੀ ਜਿਨ੍ਹਾਂ ਵਿਚੋਂ 36 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਜਦੋਂ ਕਿ 7 ਮੰਤਰੀਆਂ ਨੂੰ ਪ੍ਰਮੋਸ਼ਨ (Promotion) ਮਿਲਿਆ ਹੈ। ਨਵੇਂ ਮੰਤਰੀਮੰਡਲ ਵਿਚ 15 ਕੈਬਨਿਟ, 8 ਸੁਤੰਤਰ ਚਾਰਜ ਅਤੇ 20 ਰਾਜ ਮੰਤਰੀ ਬਣਾਏ ਗਏ ਹਨ। ਮੋਦੀ ਕੈਬਨਿਟ (Modi Cabinet) ਵਿਚ ਹੁਣ ਕੁਲ ਮਿਲਾ ਕੇ 77 ਮੰਤਰੀ ਹੋ ਗਏ ਹਨ। ਇਸ ਕੈਬਨਿਟ ਵਿਸਥਾਰ ਵਿਚ ਯੂ.ਪੀ. ਤੋਂ 7 ਮੰਤਰੀ ਬਣਾਏ ਗਏ ਹਨ। ਇਸ ਵਿਸਥਾਰ ਦੇ ਨਾਲ ਹੀ ਬੀ.ਜੇ.ਪੀ. (BJP) ਨੇ ਜਾਤੀ ਅਤੇ ਖੇਤਰੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਅਗਲੇ ਸਾਲ ਹੋਣ ਵਾਲੀਆਂ ਯੂ.ਪੀ ਵਿਧਾਨਸਭਾ ਚੋਣਾਂ ਦੇ ਲਿਹਾਜ਼ ਨਾਲ ਸਾਰੇ ਵਰਗਾਂ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਗਈ ਹੈ।

PM Modi: CoWIN to be open source, for use by all nations | India News,The  Indian Express

Read this- ਸ਼ੋਅਰੂਮ ‘ਚੋਂ ਪਲਸਰ ਦੀ ਰਾਈਡ ਦੇ ਬਹਾਨੇ ਲੜਕਾ-ਲੜਕੀ ਹੋਏ ਫਰਾਰ, ਭਾਲ ਵਿਚ ਲੱਗੀ ਪੁਲਿਸ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਦੀ ਕੈਬਨਿਟ ਵਿਚ ਸ਼ਾਮਲ ਹੋਏ ਸਾਰੇ ਨਵੇਂ ਚਿਹਰਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਸਾਰੇ ਸਾਥੀਆਂ ਨੂੰ ਵਧਾਈ। ਮੈਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪੂਰਾ ਮੰਤਰੀਮੰਡਲ ਪੂਰੀ ਨੇਚਾ ਅਤੇ ਸਮਰਪਣ ਨਾਲ ਸਰਕਾਰ ਦੀ ਕਲਿਆਣਕਾਰੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਆਤਮਨਿਰਭਰ ਭਾਰਤ ਦੇ ਤਹੱਈਏ ਨੂੰ ਸਾਕਾਰ ਕਰਨ ਵਿਚ ਆਪਣਾ ਸਭ ਤੋਂ ਵਧੀਆ ਯੋਗਦਾਨ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਯਾਨੀ ਵੀਰਵਾਰ ਸ਼ਾਮ ਨੂੰ 5 ਵਜੇ ਮੰਤਰੀਆਂ ਦੀ ਮੀਟਿੰਗ ਬੁਲਾਈ ਹੈ। ਪੀ.ਐੱਮ. ਨਵੇਂ ਮੰਤਰੀਆਂ ਤੋਂ ਚਾਹ ‘ਤੇ ਚਰਚਾ ਕਰਨਗੇ।

Leave a Reply

Your email address will not be published. Required fields are marked *