ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਹਾਰਾਸ਼ਟਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਇੱਕ ਨੌਜਵਾਨ ਨੇ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਸਵੈਇੱਛਤ ਮੌਤ ਦੀ ਇਜਾਜ਼ਤ ਦੇਣ ਲਈ ਚਿੱਠੀ ਲਿਖੀ ਹੈ। ਨੌਜਵਾਨ ਨੇ ਚਿੱਠੀ ਲਿਖ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਕਿਹਾ ਕਿ ਉਹ ਅਸਥਿਰ ਕਰੀਅਰ ਤੇ ਵਿਆਹ ਨਾ ਹੋਣ ਕਰਕੇ ਕਾਫੀ ਪ੍ਰੇਸ਼ਾਨ ਹੈ ਜਿਸ ਕਾਰਨ ਉਹ ਆਪਣੀ ਇਸ ਜਿਦੰਗੀ ਨੂੰ ਖਤਮ ਕਰਨਾ ਚਾਹੁੰਦਾ ਹੈ।
ਇਸ ਤੋਂ ਇਲਾਵਾ ਨੌਜਵਾਨ ਨੇ ਇਸ ਚਿੱਠੀ ਚ ਆਪਣੇ ਮਾਤਾ ਪਿਤਾ ਦੇ ਲਈ ਕੁਝ ਵੀ ਨਾ ਕਰਨ ਦੀ ਵੀ ਗੱਲ ਆਖੀ ਹੈ। ਉੱਥੇ ਹੀ ਇਸ ਚਿੱਠੀ ਨੂੰ ਲੈਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਚਿੱਠੀ 15-20 ਦਿਨ ਪਹਿਲਾ ਹੀ ਲਿਖਿਆ ਸੀ। ਜਿਸ ਉਸਨੇ ਆਪਣੇ ਕਰਿਅਰ ਵਿਆਹ ਦੀ ਗੱਲ ਕਹੀ ਹੈ।
ਇਸ ਚਿੱਠੀ ਨੂੰ ਪ੍ਰਾਪਤ ਕਰ ਉਸ ਨੌਜਵਾਨ ਨੂੰ ਇਕ ਅਧਿਕਾਰੀ ਮਿਲਿਆ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਬਹੁਤ ਹੀ ਪੜ੍ਹਿਆ ਲਿਖਿਆ ਹੈ। ਪਰ ਆਪਣੀ ਜਿਦੰਗੀ ‘ਚ ਆ ਰਹੀ ਪਰੇਸ਼ਾਨੀ ਦੇ ਕਾਰਨ ਉਹ ਕਾਫੀ ਪਰੇਸ਼ਾਨ ਚੱਲ ਰਿਹਾ ਸੀ। ਫਿਲਹਾਲ ਹੁਣ ਉਹ ਠੀਕ ਦੱਸਿਆ ਜਾ ਰਿਹਾ ਹੈ।

