ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ ਵੱਧ ਕੰਮ ਕਰਨਾ ਪਿਆ ਮਹਿੰਗਾ, ਹੋ ਸਕਦਾ ਹੈ ਡਿਪੋਰਟ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨੌਜਵਾਨ ਘਰ ਦੇ ਆਰਥਿਕ ਹਲਾਤਾਂ ਨੂੰ ਠੀਕ ਕਰਨ ਲਈ ਵਿਦੇਸ਼ ਵਲ ਨੂੰ ਜਾ ਰਹੇ ਹਨ। ਪਰ ਉੱਥੇ ਜਾ ਕੇ ਉਹਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨੌਜਵਾਨ ਘਰ ਦੇ ਆਰਥਿਕ ਹਲਾਤਾਂ ਨੂੰ ਠੀਕ ਕਰਨ ਲਈ ਵਿਦੇਸ਼ ਵਲ ਨੂੰ ਜਾ ਰਹੇ ਹਨ। ਪਰ ਉੱਥੇ ਜਾ ਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਦਾ ਇਕ ਤਾਜਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਜਿਆਦਾ ਕੰਮ ਕਰਨ ਦੇ ਜੁਰਮ ਚ ਇਕ ਪੰਜਾਬੀ ਨੌਜਵਾਨ ਨੂੰ ਡਿਪੋਟ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ  20 ਸਾਲਾ ਜੋਬਨਦੀਪ ਸਿੰਘ ਸੰਧੂ ਨੂੰ ਪੁਲਿਸ ਨੇ ਰੋਕਿਆ ਤੇ ਹਿਰਾਸਤ ਚ ਲੈ ਲਿਆ। ਪਰ ਹਿਰਾਸਤ ਚ ਲੈਣ ਤੋਂ ਬਾਅਦ ਪੁਲਿਸ ਨੂੰ ਉਸਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ।

Punjab youth

ਪਰ ਪੰਜਾਬੀ ਨੌਜਵਾਨ ਦੇ ਬਾਰੇ ਇਹ ਪਤਾ ਚੱਲਿਆ ਕੀ ਉਹ ਇਕ ਵਿਦਿਆਰਥੀ ਹੈ ਤੇ ਉਹ ਜਿਆਦਾ ਕੰਮ ਕਰ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੈਨੇਡਾ ਚ ਵਿਦਿਆਰਥੀਆਂ ਨੂੰ ਹਫਤੇ ਦੇ 20 ਘੰਟੇ ਕੰਮ ਕਰਨ ਦੀ ਇਜ਼ਾਜਤ ਦਿੱਤੀ ਹੋਈ ਹੈ ਪਰ ਜੋਬਨਜੀਪ ਸਿੰਘ ਸੰਧੂ ਇਹਨਾਂ ਘੰਟਿਆਂ ਤੋਂ ਵੀ ਜਿਆਦਾ ਕੰਮ ਕਰ ਰਿਹਾ ਸੀ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਪਰ ਇਸ ਤੇ ਪੰਜਾਬੀ ਨੌਜਵਾਨ ਜੋਬਨਦੀਪ ਸਿੰਘ ਸੰਧੂ ਦਾ ਕਹਿਣਾ ਸੀ ਕਿ ਉਹ ਆਪਣੇ ਕਾਲਜ ਦੀ ਫੀਸ ਲਈ ਜਿਆਦਾ ਕੰਮ ਕਰ ਰਿਹਾ ਹੈ ਉਸਨੇ ਕਦੇ ਵੀ ਕੋਈ ਵੀ ਗਲਤ ਕੰਮ ਨਹੀਂ ਕੀਤਾ ਨਾ ਹੀ ਕਦੇ ਝੁਠ ਬੋਲਿਆ ਹੈ।

deport

ਪਰ ਕਾਲਜ ਦੀ ਫੀਸ ਨੂੰ ਚੁੱਕਾਉਣ ਲਈ ਉਸਨੇ ਆਪਣਾ ਕੰਮ ਜਿਆਦਾ ਸਮੇਂ ਲਈ ਕੀਤਾ ਹੈ। ਫਿਲਹਾਲ ਸੰਧੂ ਇਸ ਮਾਮਲੇ ਤੋਂ ਬਾਅਦ ਆਈ.ਆਰ.ਸੀ.ਸੀ ‘ਚ ਟੈਂਮਪਰੇਰੀ ਰੈਜ਼ੀਡੈਂਟ ਪਰਮਿਟ ਲਈ ਅਪਲਾਈ ਕਰ ਚੁਕਾ ਹੈ ਜੇਕਰ ਇਹ ਪਰਮਿਟ ਜਾਂਦਾ ਹੈ ਤਾਂ ਉਹ ਕੈਨੇਡਾ ਚ ਰਹਿ ਸਕੇਗਾ। ਜੇਕਰ ਉਹ ਪਰਿਮਟ ਨਹੀਂ ਹੁੰਦਾ ਹੈ ਤਾਂ ਉਸਨੂੰ 31 ਮਈ ਨੂੰ ਡਿਪੋਟ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *