ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਪੂਰਥਲਾ ਦੇ ਮੁਹੱਲਾ ਸੰਤਪੁਰ ‘ਚ ਇੱਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਗਦੀਸ਼ ਸਿੰਘ ਨਾਂ ਦਾ 27 ਸਾਲਾ ਨੌਜਵਾਨ ਆਪਣੀ ਪਤਨੀ ਅਤੇ ਸੱਸ ਸੁਹਰੇ ਤੋਂ ਦੁਖੀ ਸੀ। ਜਿਸ ਕਾਰਨ ਉਸਨੇ ਘਰ ਦੇ ਸਟੋਰ ਰੂਮ ‘ਚ ਲੱਗੇ ਪੱਖੇ ਦੀ ਗ੍ਰਿਲ ਨਾਲ ਫ਼ਾਹਾ ਲੈਕੇ ਖੁਦਕੁਸ਼ੀ ਕਰ ਲਈ।
ਦੱਸਿਆ ਜਾ ਰਿਹਾ ਹੈ ਕਿ ਜਗਦੀਸ਼ ਸਿੰਘ ਇੱਕ ਨਿਜੀ ਹਸਪਤਾਲ ‘ਚ ਕੰਮ ਕਰਦਾ ਸੀ। ਜਿਸਦਾ ਸਿਰਫ਼ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਉੱਥੇ ਹੀ ਮ੍ਰਿਤਕ ਦੇ ਪਿਤਾ ਨੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੂਰੂ ਕਰ ਦਿਤੀ।

