ਪੰਜਾਬ ਸਰਕਾਰ ਟਰੈਵਲ ਏਜੰਟਾਂ ਨੂੰ ਲੈਕੇ ਹੋਈ ਸਖਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ ਜਾਣ ਦਾ ਚਾਹਵਾਨ ਹੈ ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਵੀ ਹਨ। ਪਰ ਨੌਜਵਾਨਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ ਜਾਣ ਦਾ ਚਾਹਵਾਨ ਹੈ ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਵੀ ਹਨ। ਪਰ ਨੌਜਵਾਨਾਂ ਦੀ ਇਸ ਚਾਹਤ ਦਾ ਫਾਇਦਾ ਫਰਜੀ ਟਰੈਵਲ ਏਜੰਟ ਚੁੱਕਦੇ ਹਨ ਜਿਸ ਕਾਰਨ ਨੌਜਵਾਨ ਦੇ ਸੁਪਨੇ ਮਹਿਜ ਸੁਪਨੇ ਹੀ ਰਹਿ ਜਾਂਦੇ ਹਨ। ਇਸੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਬਾਹਰਲੇ ਦੇਸ਼ਾਂ ‘ਚ ਭੇਜਣ ਵਾਲੀਆ ਕੰਪਨੀਆਂ, ਟਰੈਵਲ ਏਜੰਟਾਂ, ਆਈਲੇਟਸ ਸੈਂਟਰ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

Ielts

ਜਿਸ ਨਾਲ ਉਹਨਾਂ ਕਾਰਨ ਨੌਜਵਾਨਾਂ ਦੀ ਹੋ ਰਹੀ ਜਿੰਦਗੀ ਬਰਬਾਦ ਹੋਣ ਨੂੰ ਬਚਾਇਆ ਜਾ ਸਕੇ। ਦਸ ਦਈਏ ਕਿ ਡਿਪਟੀ ਕਮਿਸ਼ਨਰ ਵੱਲੋਂ ਇਕ ਆਦੇਸ਼ ਜਾਰੀ ਕੀਤਾ ਗਿਆ ਹੈ ਜਿਸ ਚ ਉਹਨਾਂ ਨੇ ਕਿਹਾ ਕਿ ਹਰ ਜਿਲ੍ਹੇ ਚ ਕੰਮ ਕਰ ਰਹੇ ਟਰੈਵਲ ਏਜੰਟਾਂ, ਆਈਲੈਟਸ ਸੈਟਰਾਂ ਦੀ ਚੈਕਿੰਗ ਕੀਤੀ ਜਾਵੇ। ਨਾਲ ਹੀ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੱਸਣਯੋਗ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ  ਸੰਬੰਧ ਚ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਪਾਸ ਕੀਤਾ ਹੋਇਆ ਜਿਸ ਚ ਇਹ ਅਸੂਲ ਉਹਨਾਂ ਲਈ ਲਾਜ਼ਮੀ ਹੈ।

Leave a Reply

Your email address will not be published. Required fields are marked *