ਢਾਬੇ ‘ਤੇ ਖਾਣਾ ਖਾ ਰਹੇ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਘਟਨਾ ਸੀਸੀਟੀਵੀ ‘ਚ ਕੈਦ

ਰੂਪਨਗਰ : ਰੂਪਨਗਰ ਦੇ ਨੈਸ਼ਨਲ ਹਾਈਵੇ 205 ’ਤੇ ਸਥਿਤ ਇਕ ਢਾਬੇ ’ਤੇ ਦੇਰ ਰਾਤ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਇਕ ਨਿਹੱਥੇ ਨੌਜਵਾਨ ’ਤੇ ਕਿਰਪਾਨਾਂ…

ਰੂਪਨਗਰ : ਰੂਪਨਗਰ ਦੇ ਨੈਸ਼ਨਲ ਹਾਈਵੇ 205 ’ਤੇ ਸਥਿਤ ਇਕ ਢਾਬੇ ’ਤੇ ਦੇਰ ਰਾਤ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਇਕ ਨਿਹੱਥੇ ਨੌਜਵਾਨ ’ਤੇ ਕਿਰਪਾਨਾਂ ਨਾਲ ਕਈ ਵਾਰ ਕਰਕੇ ਬੁਰੀ ਤਰ੍ਹਾਂ ਵੱਢ ਦਿੱਤਾ। ਢਾਬੇ ’ਤੇ ਹੋਈ ਇਸ ਗੁੰਡਾਗਰਦੀ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ। ਇਸ ਹਮਲੇ ਵਿਚ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਪਿੰਡ ਕੋਟਲਾ ਨਿਹੰਗ ਦੇ ਸਿਕੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੈ, ਜਿਸ ਨੂੰ ਰੋਪੜ ਹਸਪਤਾਲ ਤੋਂ ਚੰਡੀਗੜ੍ਹ ਦੇ 32 ਸੈਕਟਰ ਵਿਖੇ ਰੈਫਰ ਕੀਤਾ ਗਿਆ ਹੈ। ਪੁਲਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਮੌਕੇ ’ਤੇ ਮੌਜੂਦ ਚਸ਼ਮਦੀਦਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Also Read: 1.8 ਲੱਖ ‘ਚ ਪਤਨੀ ਵੇਚ ਖਰੀਦਿਆ ਸਮਾਰਟਫੋਨ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਮਿਲੀ ਜਾਣਕਾਰੀ ਮੁਤਾਬਕ ਇਹ ਝਗੜਾ ਜੇ. ਆਰ. ਸਿਨਮਾ ਵਿਚ ਉਦੋਂ ਸ਼ੁਰੂ ਹੋਇਆ ਜਦੋਂ ਇਕ ਧਿਰ ਫਿਲਮ ਦੌਰਾਨ ਉੱਚੀ ਉੱਚੀ ਰੌਲਾ ਪਾ ਰਹੀ ਸੀ ਅਤੇ ਦੂਜੀ ਧਿਰ ਵੱਲੋਂ ਜਦੋਂ ਰੌਲਾ ਨਾ ਪਾਉਣ ਲਈ ਕਿਹਾ ਗਿਆ ਤਾਂ ਦੋਵਾਂ ਧਿਰਾਂ ਵਿਚ ਆਪਸੀ ਤਕਰਾਰ ਹੋ ਗਿਆ। ਤਕਰਾਰ ਤੋਂ ਬਾਅਦ ਇਕ ਧਿਰ ਫ਼ਿਲਮ ਵਿਚਕਾਰ ਹੀ ਛੱਡ ਕੇ ਚਲੀ ਗਈ ਅਤੇ ਸਾਥੀਆਂ ਸਮੇਤ ਹਥਿਆਰਾਂ ਨਾਲ ਫਿਲਮ ਖ਼ਤਮ ਹੋਣ ਤੋਂ ਬਾਅਦ ਢਾਬੇ ’ਤੇ ਰੋਟੀ ਖਾ ਰਹੇ ਨੌਜਵਾਨ ’ਤੇ ਹਮਲਾ ਕਰ ਦਿਤਾ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਅਤੇ ਢਾਬਾ ਮਾਲਕ ਵੱਲੋਂ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ ਗਈ। ਜ਼ਖ਼ਮੀ ਨੌਜਵਾਨ ਦੇ ਨਾਲ ਘਟਨਾ ਸਮੇਂ ਮੌਜੂਦ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਿਕੰਦਰ ਸਿੰਘ ਨਾਲ ਜੇ. ਆਰ. ਸਿਨੇਮਾ ਵਿਖੇ ਫਿਲਮ ਦੇਖਣ ਗਏ ਸੀ ਅਤੇ ਅੰਦਰ ਕੁਝ ਨੌਜਵਾਨ ਉੱਚੀ ਉੱਚੀ ਰੌਲਾ ਪਾ ਰਹੇ ਸੀ ਜਿਨ੍ਹਾਂ ਨੂੰ ਕੁਝ ਪਰਿਵਾਰਾਂ ਵੱਲੋਂ ਸ਼ੋਰ ਮਚਾਉਣ ਤੋਂ ਮਨ੍ਹਾ ਕੀਤਾ ਗਿਆ ਪ੍ਰੰਤੂ ਜਦੋਂ ਉਹ ਨਾ ਹਟੇ ਤਾਂ ਉਨ੍ਹਾਂ ਨੂੰ ਅਸੀਂ ਵੱਲੋਂ ਰੌਲਾ ਨਾ ਪਾਉਣ ਲਈ ਕਿਹਾ।

Also Read: ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਨਿਸ਼ਾਨਾ, ਕਿਹਾ- ‘ਸਰਕਾਰ ਨਾਕਾਮ ਸੀ, ਨਾਕਾਮ ਹੈ’

ਬਸ ਇਸੇ ਤੋਂ ਗੁੱਸੇ ਵਿਚ ਆਏ ਨੌਜਵਾਨ ਆਪਣੇ ਸਾਥੀਆਂ ਨਾਲ ਵਿਚਕਾਰ ਹੀ ਫ਼ਿਲਮ ਛੱਡ ਕੇ ਚਲੇ ਗਏ ਅਤੇ ਹਥਿਆਰਾਂ ਸਮੇਤ ਵਾਪਸ ਆ ਗਏ ਅਤੇ ਸਾਡੇ ਉੱਤੇ ਹਮਲਾ ਕਰ ਦਿੱਤਾ।  ਦੂਜੇ ਪਾਸੇ ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਮੌਕੇ ਦੀ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਫ਼ਰਾਰ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।

Also Read: ਚੀਨ ਦੇ ਕੈਮੀਕਲ ਪਲਾਂਟ ‘ਚ ਵਿਸਫੋਟ, 4 ਹਲਾਕ

Leave a Reply

Your email address will not be published. Required fields are marked *