LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੀਨ ਦੇ ਕੈਮੀਕਲ ਪਲਾਂਟ 'ਚ ਵਿਸਫੋਟ, 4 ਹਲਾਕ

23o blast

ਬੀਜਿੰਗ: ਚੀਨ ਦੇ ਇਕ ਕੈਮੀਕਲ ਪਲਾਂਟ 'ਚ ਵਿਸਫੋਟ ਹੋਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਲੋਕ ਜ਼ਖ਼ਮੀ ਹੋ ਗਏ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਉਤਰੀ ਚੀਨ ਦੇ ਇਨਰ ਮੰਗੋਲੀਆ ਖੇਤਰ 'ਚ ਇਹ ਹਾਦਸਾ ਹੋਇਆ। ਧਮਾਕਾ ਰਾਤ ਲਗਪਗ 11:30 ਵਜੇ ਅਲਕਸਾ ਲੀਗ 'ਚ ਬਾਇਨ ਓਬੋ ਤਕਨੀਕੀ ਪਾਰਕ 'ਚ ਇਕ ਕੈਮੀਕਲ ਪਲਾਂਟ ਦੀ ਇਕ ਕਾਰਜਸ਼ਾਲਾ 'ਚ ਹੋਇਆ।

Also Read: ਰਾਹੁਲ ਗਾਂਧੀ ਦਾ ਕੇਂਦਰ ਸਰਕਾਰ 'ਤੇ ਨਿਸ਼ਾਨਾ, ਕਿਹਾ- 'ਸਰਕਾਰ ਨਾਕਾਮ ਸੀ, ਨਾਕਾਮ ਹੈ'

ਵਿਸਫੋਟ ਕਾਰਨ ਲੱਗੀ ਅੱਗ 'ਤੇ ਸ਼ਨੀਵਾਰ ਸਵੇਰੇ ਕਾਬੂ ਪਾ ਲਿਆ ਗਿਆ। ਹਾਲਾਂਕਿ ਇਹ ਵਿਸਫੋਟ ਕਿਵੇਂ ਹੋਇਆ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਦੁਰਘਟਨਾ ਕਾਰਨਾਂ ਦੀ ਜਾਂਚ ਲਈ ਸਥਾਨਕ ਸਰਕਾਰ ਨੇ ਇਕ ਟੀਮ ਦਾ ਗਠਨ ਕੀਤਾ ਹੈ।

Also Read: 1.8 ਲੱਖ 'ਚ ਪਤਨੀ ਵੇਚ ਖਰੀਦਿਆ ਸਮਾਰਟਫੋਨ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਚੀਨ ਦੇ ਸ਼ੇਨਯਾਂਗ ਸ਼ਹਿਰ 'ਚ ਸਥਿਤ ਇਕ ਰੈਸਟੋਰੈਂਟ ਦੇ ਅੰਦਰ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਇਸ ਹਾਦਸੇ 'ਚ 1 ਦੀ ਮੌਤ ਹੋ ਗਈ ਹੈ ਜਦਕਿ 33 ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਗੈਸ ਲੀਕ ਕਿਵੇਂ ਹੋਈ। ਇੱਥੇ ਬਚਾਅ ਕਾਰਜ ਵੀ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ' ਚ ਧਮਾਕੇ ਤੋਂ ਬਾਅਦ ਲੋਕ ਇਧਰ -ਉਧਰ ਭੱਜ ਰਹੇ ਹਨ। ਚਾਰੇ ਪਾਸੇ ਇਮਾਰਤਾਂ ਦਾ ਮਲਬਾ ਸੀ ਅਤੇ ਹਫੜਾ-ਦਫੜੀ ਮਚੀ ਹੋਈ ਸੀ।

Also Read: ਹੁਣ ਟੀਵੀ ਦੇਖਣਾ ਵੀ ਪਵੇਗਾ ਮਹਿੰਗਾ, 1 ਦਸੰਬਰ ਤੋਂ ਵਧਣਗੇ ਰੇਟ

In The Market