ਬਟਾਲਾ: ਬੀਤੇ ਦਿਨ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਆਲੀਵਾਲ ਵਿਖੇ ਦਿਨ ਦਿਹਾੜੇ ਦੀਪਕ ਜਵੈਲਰ ਦੀ ਦੁਕਾਨ ਤੋਂ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਕੀਤੀ ਲੁੱਟ ਦਾ ਬਟਾਲਾ ਪੁਲਿਸ ਵਲੋਂ ਪਰਦਾਫਾਸ਼ ਕਰਦੇ ਹੋਏ ਲੁਟੇਰਾ ਗੈਂਗ ਦੇ ਮੈਂਬਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਅਤੇ ਇਸ ਲੁਟੇਰਾ ਗੈਂਗ ਕੋਲੋ ਚੋਰੀ ਕੀਤੇ 16 ਮੋਟਰਸਾਈਕਲ , 2 ਕਾਰਾਂ, 1 ਪਿਸਤੌਲ 32 ਬੋਰ ਸਮੇਤ ਤਿੰਨ ਜਿੰਦਾ ਕਾਰਤੂਸ ,4 ਸੋਨੇ ਦੀਆਂ ਮੁੰਦਰੀਆ ਅਤੇ 1 ਲੈਪਟਾਪ ਬਰਾਮਦ ਕੀਤਾ ਗਿਆ ਹੈ।
Also Read: ਢਾਬੇ ‘ਤੇ ਖਾਣਾ ਖਾ ਰਹੇ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਘਟਨਾ ਸੀਸੀਟੀਵੀ ‘ਚ ਕੈਦ
ਪ੍ਰੈੱਸ ਕਾਨਫਰੰਸ ਦੌਰਾਨ ਐੱਸ ਐੱਸ ਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਲੁਟੇਰਾ ਗੈਂਗ ਦੇ ਪੰਜ ਮੈਂਬਰਾਂ ਵਿਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੋ ਨੂੰ ਵੀ ਜਲਦ ਗ੍ਰਿਫ਼ਤਾਰ ਕਰਨ ਦੀ ਗਲ ਕਹੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗੈਂਗ ਵਿੱਚ ਤਿੰਨ ਮੈਂਬਰ ਤਰਨਤਾਰਨ ਜ਼ਿਲੇ ਨਾਲ ਸੰਬੰਧਿਤ ਹਨ ਅਤੇ ਦੋ ਮੈਂਬਰ ਗੁਰਦਾਸਪੁਰ ਜ਼ਿਲੇ ਦੇ ਰਹਿਣ ਵਾਲੇ ਹਨ। ਇਹ ਗੈਂਗ ਪਿਸਤੌਲ ਦੀ ਨੋਕ ਉਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਨ੍ਹਾਂ ਵਲੋਂ ਜਵੈਲਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਕਾਰਾ ਅਤੇ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਸੀ। ਇਸ ਗੈਂਗ ਦੇ ਮੈਂਬਰਾਂ ਉੱਤੇ ਪਹਿਲਾ ਵੀ ਦੂਸਰੇ ਜ਼ਿਲ੍ਹਿਆਂ ਵਿੱਚ ਵੀ ਕੇਸ ਦਰਜ ਹਨ ਅਤੇ ਪੁਲਿਸ ਦੇ ਦੁਆਰਾ ਕੀਤੀ ਪੁੱਛਗਿੱਛ ਵਿੱਚ ਇਨ੍ਹਾਂ ਨੇ ਪਹਿਲਾ ਵੀ ਕੀਤੀਆਂ ਵਾਰਦਾਤਾਂ ਨੂੰ ਕਬੂਲ ਕੀਤਾ ਹੈ।
Also Read: ਚੀਨ ਦੇ ਕੈਮੀਕਲ ਪਲਾਂਟ ‘ਚ ਵਿਸਫੋਟ, 4 ਹਲਾਕ
ਫਿਲਹਾਲ ਇਸ ਲੁਟੇਰਾ ਗੈਂਗ ਕੋਲੋ ਚੋਰੀ ਕੀਤੇ 16 ਮੋਟਰਸਾਈਕਲ , 2 ਕਾਰਾਂ ,1 ਪਿਸਤੌਲ 32 ਬੋਰ ਸਮੇਤ ਤਿੰਨ ਜਿੰਦਾ ਕਾਰਤੂਸ ,4 ਸੋਨੇ ਦੀਆਂ ਮੁੰਦਰੀਆ ਅਤੇ 1 ਲੈਪਟਾਪ ਬਰਾਮਦ ਕੀਤਾ ਗਿਆ ਹੈ।
Also Read: ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਨਿਸ਼ਾਨਾ, ਕਿਹਾ- ‘ਸਰਕਾਰ ਨਾਕਾਮ ਸੀ, ਨਾਕਾਮ ਹੈ’

