ਤਾਓਤੇ ਤੂਫਾਨ ਤੋਂ ਬਾਅਦ ਹੁਣ Yaas Cyclone ਦਾ ਖਤਰਾ, ਵੇਖੋ ਕਿੰਨਾ ਕੁ ਖ਼ਤਰਨਾਕ ਹੋਵੇਗਾ ਸਾਬਿਤ

ਨਵੀਂ ਦਿੱਲੀ:  ਦੇਸ਼ ਹੀ ਨਹੀਂ ਹੁਣ ਪੰਜਾਬ ਵੱਲ ਵੀ (Cyclone Tauktae)ਤਾਓਤੇ ਤੂਫਾਨ ਦਾ ਅਸਰ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਤਾਓਤੇ ਤੂਫਾਨ ਦੇ…

ਨਵੀਂ ਦਿੱਲੀ:  ਦੇਸ਼ ਹੀ ਨਹੀਂ ਹੁਣ ਪੰਜਾਬ ਵੱਲ ਵੀ (Cyclone Tauktae)ਤਾਓਤੇ ਤੂਫਾਨ ਦਾ ਅਸਰ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਤਾਓਤੇ ਤੂਫਾਨ ਦੇ ਚੱਲਦਿਆਂ ਤਬਾਹੀ ਝੱਲ ਚੁੱਕੇ ਭਾਰਤ ਤੇ ਹੁਣ  (Yaas Cyclone)ਯਾਸ ਤੂਫਾਨ ਦਾ ਖਤਰਾ ਵੱਧ ਰਿਹਾ ਹੈ।  ਇਹ ਤੂਫਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਕੱਲ੍ਹ ਤਕ ਇਹ ਤੂਫਾਨ ਓੜੀਸਾ ਪਹੁੰਚ ਜਾਵੇਗਾ। ਇਸ ਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਦੇਸ਼ ਦੇ ਕਈ ਸੂਬਿਆਂ ‘ਚ ਭਾਰੀ (Rain) ਬਾਰਸ਼ ਹੋ ਸਕਦੀ ਹੈ। ਪਹਿਲਾਂ ਹੀ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ।

ਇੱਥੇ ਪੜ੍ਹੋ ਹੋਰ ਖ਼ਬਰ:  ਰਣਜੀਤ ਬਾਵਾ ਨੇ ਨਵੀਂ ਫ਼ੀਚਰ ਫਿਲਮ ਕੀਤੀ ਅਨਾਊਂਸ, ਜਲਦ ਹੋਵੇਗੀ ਸ਼ੂਟਿੰਗ ਸ਼ੁਰੂ

ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਿੱਲੀ, ਬਿਹਾਰ, ਯੂਪੀ, ਹਰਿਆਣਾ ਤੇ ਬਿਹਾਰ ਸਮੇਤ ਪੰਜਾਬ ‘ਤੇ ਵੀ ਇਸ ਦਾ ਪ੍ਰਭਾਵ ਪਵੇਗਾ। ਫਿਲਹਾਲ ਮੌਸਮ ਦੀ ਤਾਜ਼ਾ ਸਥਿਤੀ ਦੇ ਬਾਰੇ ਗੱਲ ਕਰੀਏ ਤਾਂ ਦਿੱਲੀ ‘ਚ ਪਿਛਲੇ ਦਿਨੀਂ ਚੱਲੇ ਬਾਰਸ਼ ਦੇ ਦੌਰ ਤੋਂ ਬਾਅਦ ਮੌਸਮ ਇਕਸਾਰ ਬਣਿਆ ਹੋਇਆ ਹੈ। ਦਿਨ ‘ਚ ਤੇਜ਼ ਧੁੱਪ ਦੇ ਨਾਲ ਹਵਾਵਾਂ ਵੀ ਚੱਲ ਰਹੀਆਂ ਹਨ। ਉੱਥੇ ਹੀ ਯੂਪੀ-ਪੰਜਾਬ ਦੇ ਕਈ ਇਲਾਕਿਆਂ ‘ਚ ਗਰਮੀ ਨੇ ਆਪਣਾ ਅਸਰ ਦਿਖਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਤਾਪਮਾਨ 42 ਡਿਗਰੀ ਪਾਰ ਕਰ ਸਕਦਾ ਹੈ।

ਅੱਜ ਤੋਂ ਝਾਰਖੰਡ ‘ਚ (Yaas Cyclone)ਯਾਸ ਤੂਫਾਨ ਦਾ ਪ੍ਰਭਾਵ ਦਿਖਣਾ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤੂਫਾਨ ਅੱਜ ਭਿਆਨਕ ਹੋ ਜਾਵੇਗਾ। ਜਿਸ ਦੇ ਚੱਲਦਿਆਂ ਕਈ ਇਲਾਕਿਆਂ ‘ਚ ਭਾਰੀ ਬਾਰਸ਼ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਬੰਗਾਲ ਦੀ ਖਾੜੀ ‘ਚ ਉੱਠੇ ਯਾਸ ਤੂਫਾਨ ਦਾ ਅਸਰ ਅੱਜ ਤੋਂ ਬਿਹਾਰ ‘ਚ ਵੀ ਦਿਖਣ ਲੱਗੇਗਾ। ਇਸ ਦੇ ਚੱਲਦਿਆਂ ਤੇਜ਼ ਹਨ੍ਹੇਰੀ ਤੇ ਭਾਰੀ ਬਾਰਸ਼ ਦਾ ਖਦਸ਼ਾ ਹੈ। ਮੌਸਮ ਵਿਭਾਗ ਨੇ ਤੂਫਾਨ ਨੂੰ ਲੈ ਕੇ 25 ਤੋਂ 28 ਮਈ ਵਿੱਚ ਯੈਲੋ ਤੇ ਆਰੇਂਜ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ

Leave a Reply

Your email address will not be published. Required fields are marked *