24 ਘੰਟਿਆਂ ਤੋਂ ਵੱਧ ਔਰਤ ਆਪਣੇ ਦੋ ਬੱਚਿਆਂ ਸਮੇਤ ਸੜਕ ਤੇ ਰਹਿਣ ਲਈ ਮਜਬੂਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਦਾ ਇਕ ਅਜਿਹਾ ਪਿੰਡ ਮਸਤੁਵਾਲਾ ਜਿੱਥੇ ਪਿਛਲੇ 24 ਘੰਟਿਆਂ ਤੋਂ ਇੱਕ ਔਰਤ ਆਪਣੇ ਦੋ ਬੱਚਿਆਂ ਸਮੇਤ ਸੜਕ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਦਾ ਇਕ ਅਜਿਹਾ ਪਿੰਡ ਮਸਤੁਵਾਲਾ ਜਿੱਥੇ ਪਿਛਲੇ 24 ਘੰਟਿਆਂ ਤੋਂ ਇੱਕ ਔਰਤ ਆਪਣੇ ਦੋ ਬੱਚਿਆਂ ਸਮੇਤ ਸੜਕ ਤੇ ਰਹਿਣ ਲਈ ਮਜਬੂਰ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਔਰਤ ਆਪਣੇ ਦੋ ਬੱਚਿਆਂ ਸਮੇਤ ਘਰ ਦੀ ਛੱਤ ਡਿੱਗਣ ਦੇ ਕਾਰਨ ਪਿੰਡ ਦੇ ਪੰਚਾਇਤ ਘਰ ਦੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਹਿ ਰਹੀ ਸੀ।

jalalabad woman on road

ਪਰ ਬੀਡੀਓ ਸਾਹਿਬ ਦੇ ਹੁਕਮਾਂ ਤੋਂ ਬਾਅਦ ਤਿੰਨ ਪੁਲਿਸ ਮੁਲਾਜਮਾਂ ਨੇ ਦੋਵਾਂ ਮਾਵਾਂ ਧੀਆਂ ਨੂੰ ਧੱਕੇ ਮਾਰ ਕੇ ਪੰਚਾਇਤ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਨਾਲ ਹੀ ਉਹਨਾਂ ਦਾ ਸਾਰਾ ਸਾਮਾਨ ਨੂੰ ਬਾਹਰ ਸੁੱਟ ਦਿੱਤਾ। ਬੇਘਰ ਹੋਈ ਮਹਿਲਾ ਆਪਣੇ ਦੋ ਬੱਚਿਆਂ ਸਮੇਤ ਬਾਰਿਸ਼ ਦੇ ਮੌਸਮ ‘ਚ ਲਗਭਗ 24 ਘੰਟਿਆਂ ਤੋਂ ਸੜ੍ਹਕ ਤੇ ਰਹਿ ਰਹੀ ਹੈ।

jalalabad woman on road1 jalalabad woman on road3 ਉੱਥੇ ਹੀ ਇਸ ਮਾਮਲੇ ਤੇ ਮਹਿਲਾ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਰਪੰਚ ਵੱਲੋਂ ਨਿਜੀ ਰੰਜਿਸ਼ ਦੇ ਚੱਲਦੇ ਉਹਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਫਿਲਹਾਲ ਮਹਿਲਾ ਨੇ ਨਿਆਂ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *