ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਜਲਦ ਹੀ ਹਰ ਇਕ ਬੱਸ ਸਟੈਂਡ ਤੇ ਵਾਈ ਫਾਈ ਇੰਟਰਨੈਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਣ ਵਾਲੀ ਹੈ। ਜਿਸ ਨਾਲ ਲੋਕਾਂ ਨੂੰ ਕਾਫੀ ਸੁਵਿਧਾ ਮਿਲੇਗੀ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੀ ਆਵਾਜਾਈ ਮੰਤਰੀ ਰਜੀਆ ਸੁਲਤਾਨਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਰ ਇਕ ਬੱਸ ਸਟੈਂਡ ਤੇ ਵਾਈ ਫਾਈ ਇੰਟਰਨੈੱਟ ਦੀ ਸੁਵਿਧਾ ਦਿੱਤੀ ਜਾਵੇਗੀ।
ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਰਕਾਰੀ ਬੱਸਾਂ ਚ ਵਾਹਨ ਟਰੈਕਿੰਗ ਸਿਸਟਮ ਲਗਾਏ ਜਾਣਗੇ। ਇਸ ਨਾਲ ਬੱਸਾਂ ਦੇ ਰੂਟ ਦੌਰਾਨ ਸਹੀ ਸਥਾਨ ਦਾ ਪਤਾ ਲੱਗ ਸਕੇਗਾ। ਇਹਨਾਂ ਹੀ ਨਹੀਂ ਇਸ ਰਾਹੀ ਡਰਾਈਵਰ ਕਿਹੜੇ ਬੱਸ ਸਟੈਂਡ ਤੇ ਬੱਸ ਰੋਕ ਰਿਹਾ ਹੈ ਕਿੰਨੇ ਸਮੇਂ ਲਈ ਰੋਕ ਰਿਹਾ ਤੇ ਕਿਸ ਬੱਸ ਅੱਡੇ ਨੂੰ ਨਜਰਅੰਦਾਜ ਕਰ ਰਿਹਾ ਹੈ ਹਰ ਇਕ ਚੀਜ਼ ਦੀ ਜਾਣਕਾਰੀ ਮਿਲੇਗੀ।
ਦਸ ਦਈਏ ਕਿ ਵਹੀਕਲ ਟਰੈਕਿੰਗ ਸਿਸਟਮ ਦਾ ਪ੍ਰੀਖਣ ਪੀਆਰਟੀਸੀ ਦੀਆਂ 350 ਬੱਸਾਂ ਚ ਕੀਤਾ ਗਿਆ ਸੀ ਜਿਸ ਇਸ ਪ੍ਰੀਖਣ ਦੇ ਸਫਲ ਹੋਣ ਤੋਂ ਬਾਅਦ ਵਹੀਕਲ ਟਰੈਕਿੰਗ ਸਿਸਟਮ ਨੂੰ ਰੋਡਵੇਜ਼ ਤੇ ਪੀਆਰਟੀਸੀ ਦੀਆਂ ਸਾਰੀਾਂ ਬੱਸਾਂ ਚ ਲਾਇਆ ਜਾਵੇਗਾ।

