ਕੈਪਟਨ ਨੇ ਸਿੱਧੂ ਦੇ ਦਫਤਰ ਦੇ ਬਾਹਰੋਂ ਉਤਾਰੀ ਨੇਮ ਪਲੇਟ, ਹੁਣ ਲਇਆ ਜਾਵੇਗਾ ਸਿੱਧਾ ਫੈਸਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਬਣਿਆ ਪਾੜਾ ਘਟਣ ਦਾ ਨਾਂਅ ਨਹੀਂ ਲੈ ਰਿਹਾ ਹੈ ਸਗੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਬਣਿਆ ਪਾੜਾ ਘਟਣ ਦਾ ਨਾਂਅ ਨਹੀਂ ਲੈ ਰਿਹਾ ਹੈ ਸਗੋਂ ਇਹ ਪਾੜਾ ਵਧਦਾ ਜਾ ਰਿਹਾ ਹੈ। ਦਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਆਪਣਾ ਨਵਾਂ ਵਿਭਾਗ ਨੂੰ ਨਹੀਂ ਸੰਭਾਲਿਆ ਹੈ। ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਸਿੱਧੇ ਹੋ ਗਏ ਹਨ। ਜਿਸਦੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੱਤਰੇਤ ਦੀ ਪੰਜਵੀਂ ਮੰਜ਼ਲ ‘ਚ ਬਣੇ ਸਿੱਧੂ ਦੇ ਦਫਤਰ ਦੇ ਬਾਹਰੋਂ ਉਹਨਾਂ ਦੀ ਨਾਂ ਵਾਲੀ ਤਖਤੀ ਨੂੰ ਹਟਾ ਦਿੱਤਾ ਗਿਆ ਹੈ।

Navjot Singh Sidhu

ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਚ ਇਹ ਚਰਚਾ ਛਿੜ ਗਈ ਹੈ ਸਿੱਧੂ ਵਾਪਸ ਨਹੀਂ ਆ ਰਹੇ ਹਨ ਜਿਸ ਕਾਰਨ ਇਹ ਨਾਂ ਦੀ ਤਖਤੀ ਨੂੰ ਹਟਾਇਆ ਗਿਆ ਹੈ। ਜਦਕਿ ਇਸ ਮਾਮਲੇ ਤੇ ਵਿਭਾਗ ਦੇ ਅਧਿਕਾਰਿਆਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਨੇਮ ਪਲੇਟ ਨੂੰ ਬਦਲਣ ਲਈ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਦੇ ਨਾਲ ਮੁਲਾਤ ਕਰ ਸਕਦੇ ਹਨ।

ਉੱਥੇ ਹੀ ਦੂਜੇ ਪਾਸੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸਿੱਧੂ ਦੇ ਵਿਭਾਗ ਨੂੰ ਨਾ ਅਪਣਾਉਣ ਤੇ ਕਿਸੇ ਹੋਰ ਨੂੰ ਬਿਜਲੀ ਵਿਭਾਗ ਸੌਂਪਿਆ ਜਾ ਸਕਦਾ ਹੈ। ਕਿਉਕਿਂ ਇਸ ਸਮੇਂ ਝੋਨੇ ਦੀ ਲਵਾਈ ਦੇ ਕਾਰਨ ਬਿਜਲੀ ਦੀ ਮੰਗ ਕੀਤੀ ਜਾ ਰਹੀ ਹੈ।

Captain and sidhu

ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਹੋਰ ਚਾਰਾ ਨਹੀਂ ਹੋਵੇਗਾ। ਖੈਰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਦੇ ਵਿਚਾਲੇ ਚਲ ਰਿਹਾ ਵਿਵਾਦ  ਸੁਲਝਦਾ ਹੈ ਜਾਂ ਫਿਰ ਹੋਰ ਵਧਦਾ ਹੈ।

Leave a Reply

Your email address will not be published. Required fields are marked *