ਨਵੀਂ ਦਿੱਲੀ (ਇੰਟ.)- ਰਾਖੀ ਸਾਵੰਤ (Rakhi Sawant)ਅਤੇ ਮੀਕਾ ਸਿਂਘ (Mika Singh) ਦੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਨ੍ਹਾਂ ਦੋਹਾਂ ਦੀ ਲਗਭਗ 15 ਸਾਲ ਤੋਂ ਬਾਅਦ ਮੁੰਬਈ ਵਿਚ ਇਕ ਕੌਫੀ ਸ਼ੌਪ ਦੇ ਬਾਹਰ ਮੁਲਾਕਾਤ ਹੁੰਦੀ ਨਜ਼ਰ ਆਈ। ਕਿਸ ਵਿਵਾਦ ਦੇ ਕਈ ਸਾਲ ਬਾਅਦ ਜਦੋਂ ਦੋਵੇਂ ਮਿਲੇ ਤਾਂ ਇਸ ਦੌਰਾਨ ਦੋਵੇਂ ਇਕ-ਦੂਜੇ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ। ਮੀਕਾ ਸਿੰਘ ਨੇ ਜਿੱਥੇ ਬਿਗ ਬੌਸ ਵਿਚ ਸ਼ਾਮਲ ਹੋਣ ਲਈ ਰਾਖੀ ਸਾਵੰਤ ਦੀ ਤਾਰੀਫ ਕੀਤੀ। ਉਥੇ ਹੀ ਰਾਖੀ ਸਾਵੰਤ ਵੀ ਮੀਕਾ ਸਿੰਘ ਦੇ ਸਮਾਜਿਕ ਕੰਮਾਂ ਦੀ ਪ੍ਰਸ਼ੰਸਾ ਕਰਦੀ ਹੋਈ ਨਜ਼ਰ ਆਈ।
ਇਹ ਵੀ ਪੜ੍ਹੋ-ਪੰਜਾਬ ‘ਚ ਸੋਨੂੰ ਸੂਦ ਵੈਕਸੀਨੇਸ਼ਨ ਡਰਾਈਵ ‘ਚ ਕਰਨਗੇ ਮਦਦ, ਇਸ ਕੰਪਨੀ ਨਾਲ ਕੀਤੀ ਗੱਲਬਾਤ
ਦਰਅਸਲ ਰਾਖੀ ਸਾਵੰਤ ਕੌਫੀ ਸ਼ੌਪ ‘ਤੇ ਜਦੋਂ ਫੋਟੋਗ੍ਰਾਫਰਾਂ ਨਾਲ ਗੱਲ ਕਰ ਰਹੀ ਸੀ, ਤਾਂ ਮੀਕਾ ਸਿੰਘ ਨੇ ਉਥੇ ਪਹੁੰਚ ਕੇ ਰਾਖੀ ਸਾਵੰਤ ਨੂੰ ਜੱਫੀ ਪਾਈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਚੰਗੇ ਦੋਸਤ ਹਾਂ। ਇਸ ਤੋਂ ਬਾਅਦ ਮੀਕਾ ਸਿੰਘ ਵੀਡੀਓ ਵਿਚ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਉਥੋਂ ਲੰਘ ਰਹੇ ਸਨ ਪਰ ਰਾਖੀ ਸਾਵੰਤ ਨੂੰ ਦੇਖ ਕੇ ਉਹ ਰੁਕ ਗਏ, ਮੀਕਾ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਬਿਗ ਬੌਸ ਚੱਲਿਆ ਹੈ ਤਾਂ ਸਿਰਫ ਰਾਖੀ ਦੀ ਵਜ੍ਹਾ ਨਾਲ, ਰਾਖੀ ਸਾਵੰਤ ਮੀਕਾ ਸਿੰਘ ਦੇ ਮੂੰਹ ਵਿਚੋਂ ਅਜਿਹਾ ਸੁਣ ਕੇ ਉਨ੍ਹਾਂ ਦੇ ਪੈਰੀਂ ਹੱਥ ਲਗਾਉਣ ਲੱਗੀ ਸੀ।
ਇਹ ਵੀ ਪੜ੍ਹੋ- 2 ਡੀ.ਜੀ ਐਂਟੀ-ਕੋਵਿਡ 19 ਦਵਾਈ ਦੀ ਕੀਮਤ ਹੋਈ ਤੈਅ, ਇੰਨੇ ਵਿਚ ਮਿਲੇਗਾ ਇਕ ਸੈਸ਼ੇ
ਇਸ ਤੋਂ ਬਾਅਦ ਰਾਖੀ ਸਾਵੰਤ ਨੇ ਇਹ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਕਿਸ ਤਰੀਕੇ ਨਾਲ ਮੀਕਾ ਨੇ ਰਾਹਤ ਪਹੁੰਚਾਉਣ ਦਾ ਕੰਮ ਕੀਤਾ। ਜਦੋਂ ਵੀ ਕੋਈ ਮਹਾਮਾਰੀ ਜਾਂ ਹੜ੍ਹ ਵਰਗੀ ਸਥਿਤੀ ਆਉਂਦੀ ਹੈ ਤਾਂ ਮੀਕਾ ਸਿੰਘ ਵੱਡੇ ਦਿਲ ਦੇ ਨਾਲ ਅੱਗੇ ਆ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸਾਲ 2006 ਵਿਚ ਮੀਕਾ ਸਿੰਘ ਨੇ ਆਪਣੀ ਜਨਮ ਦਿਨ ਪਾਰਟੀ ਵਿਚ ਰਾਖੀ ਸਾਵੰਤ ਨੂੰ ਬਿਨਾਂ ਉਸ ਦੀ ਸਹਿਮਤੀ ਦੇ ਕਿਸ ਕਰ ਲਿਆ ਸੀ, ਜਿਸ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ।





