ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਹੋਲੀ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ। ਸਨੀ ਲਿਓਨੀ ਨੇ ਰੰਗਾਂ ਦਾ ਇਹ ਤਿਉਹਾਰ ਆਪਣੇ ਪਤੀ ਡੈਨੀਅਲ ਅਤੇ ਤਿੰਨੋਂ ਬੱਚਿਆਂ ਨਾਲ ਮਨਾਇਆ। ਸੰਨੀ ਲਿਓਨੀ ਅਤੇ ਡੈਨੀਅਲ ਨੇ ਇੰਸਟਾ ਉੱਤੇ ਹੋਲੀ ਦੇ ਜਸ਼ਨ ਦੀਆਂ ਫੋਟੋਆਂ ਅਤੇ ਵੀਡਿਓ ਨੂੰ ਸਾਂਝਾ ਕੀਤਾ ਹੈ।
ਸਨੀ ਅਤੇ ਡੈਨੀਅਲ ਨੇ ਬੱਚਿਆ ਨਾਲ ਹੋਲੀ ਦਾ ਖੁਲ ਕੇ ਜਸ਼ਨ ਬਣਾਇਆ। ਸਨੀ ਨੇ ਹੋਲੀ ਦੇ ਮੌਕੇ ‘ਤੇ ਜਮਕੇ ਡਾਂਸ ਕੀਤਾ ਤੇ ਹੋਲੀ ਨੂੰ ਇੰਜੋਯ ਕੀਤਾ।
ਸੰਨੀ ਲਿਓਨੀ ਵ੍ਹਾਈਟ ਸੂਟ ਅਤੇ ਰਾਜਸਥਾਨੀ ਰੰਗੀਨ ਦੁਪੱਟੇ ‘ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸਨ। ਉਨ੍ਹਾਂ ਦੀ ਬੇਟੀ ਨਿਸ਼ਾ ਨੇ ਵੀ ਆਪਣੀ ਮਾਂ ਦੀ ਤਰ੍ਹਾਂ ਚਿੱਟੇ ਰੰਗ ਦਾ ਸੂਟ ਅਤੇ ਦੁਪੱਟਾ ਲਿਆ ਸੀ।
ਤਸਵੀਰਾਂ ‘ਚ ਦੇਖੋ ਕਿ, ਕਿਵੇਂ ਸੰਨੀ ਲਿਓਨੀ ‘ਤੇ ਹੋਲੀ ਦੇ ਰੰਗਾਂ ਦੀ ਰੰਗਤ ਚੜ੍ਹੀ ਹੈ। ਉਹ ਇਸ ਉਤਸਵ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ।
ਸੰਨੀ ਲਿਓਨੀ ਪੂਰੀ ਤਰ੍ਹਾਂ ਆਪਣੇ ਬੇਟੇ ਨਾਲ ਹੋਲੀ ਦੇ ਰੰਗਾ ‘ਚ ਰੰਗੀ ਹੋਈ ਹੈ। ਫੋਟੋ ਵਿੱਚ ਮਾ-ਪੁੱਤ ਦਾ ਪਿਆਰ ਭਰੀ ਨਜ਼ਰਾਂ ਨਾਲ ਦੇਖਣਾ ਸਾਫ ਦੇਖਿਆ ਜਾ ਸਕਦਾ ਹੈ।
ਸੰਨੀ ਲਿਓਨੀ ਲਈ ਇਹ ਹੋਲੀ ਬਹੁਤ ਯਾਦਗਾਰ ਹੋਣ ਵਾਲੀ ਹੈ। ਸਨੀ ਦੇ ਹੋਲੀ ਦੇ ਜਸ਼ਨ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।




