ਚੀਨ ਤੋਂ ਇਟਲੀ ਅਤੇ ਈਰਾਨ ਤੋਂ ਅਮਰੀਕਾ ਤੱਕ ਕੋਰੋਨਾ ਵਾਇਰਸ ਨੇ ਮਚਾਈ ਹਾਹਾਕਾਰ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਹੇਬਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਹੇਬਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਕੋਰੋਨਾ ਵਾਇਰਸ ਦੇ ਚਪੇਟ ਵਿਚ ਆਉਣ ਕਰਕੇ ਹੁਣ ਤੱਕ 4 ਹਜਾਰ ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਜਦਿਕ 1 ਲੱਖ ਤੋਂ ਜਿਆਦਾ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ। ਚੀਨ ਤੋਂ ਲੈ ਕੇ ਇਟਲੀ ਤੱਕ ਅਤੇ ਈਰਾਨ ਤੋਂ ਲੈ ਕੇ ਅਮਰੀਕਾ ਤੱਕ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ।

ਦਰਅਸਲ ਇਹ ਮਹਾਮਾਰੀ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਜਿਸ ਤੋਂ ਬਾਅਦ ਹੋਲੀ-ਹੋਲੀ ਇਸ ਨੇ ਆਪਣੇ ਪੈਰ ਪੂਰੇ ਚੀਨ ਵਿਚ ਪਸਾਰੇ ਅਤੇ ਫਿਰ ਦੁਨੀਆਂ ਭਰ ਦੇ ਦੇਸ਼ਾਂ ਵਿਚ ਫੈਲ ਗਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਤੱਕ ਦੁਨੀਆਂ ਭਰ ਵਿਚ 119,220 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ ਜਦਕਿ 4 ਹਜਾਰ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੇ ਕਹਿਰ ਕਾਰਨ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਕੋਰੋਨਾ ਵਾਇਰਸ ਦੇ ਕੇਂਦਰ ਚੀਨ ਵਿਚ 80,776 ਲੋਕਾਂ ਨੂੰ ਇਹ ਬੀਮਾਰੀ ਲੱਗ ਚੁੱਕੀ ਹੈ ਅਤੇ 3155 ਲੋਕਾਂ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਹੈ। ਚੀਨ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਸੱਭ ਤੋਂ ਜਿਆਦਾ ਤਬਾਹੀ ਇਟਲੀ ਵਿਚ ਮਚਾਈ ਹੈ। ਰਿਪੋਰਟਾਂ ਅਨੁਸਾਰ ਇਟਲੀ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤ 630 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 10,150 ਲੋਕਾਂ  ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਇਟਲੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਤਰ੍ਹਾ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।

ਇਸਲਾਮਿਕ ਦੇਸ਼ ਈਰਾਨ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਈਰਾਨ ਵਿਚ ਕੋਰੋਨਾ ਦੀ ਚਪੇਟ ‘ਚ 8 ਹਜਾਰ ਤੋਂ ਜਿਆਦਾ ਲੋਕ ਆ ਚੁੱਕੇ ਹਨ ਜਦਕਿ 290 ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨ ਵਿਚ ਕੋਰੋਨਾ ਵਾਇਰਸ ਦਾ ਖੋਫ ਇੰਨਾ ਪਾਇਆ ਜਾ ਰਿਹਾ ਹੈ ਕਿ ਉੱਥੋਂ ਦੀ ਸਰਕਾਰ ਨੇ ਜੇਲ੍ਹ ਵਿਚ ਬੰਦ 70 ਹਜ਼ਾਰ ਕੈਦੀਆਂ ਨੂੰ ਬੇਲ ਉੱਤੇ ਰਿਹਾਅ ਕਰ ਦਿੱਤਾ ਹੈ। ਸੁਪਰਪਾਵਰ ਅਮਰੀਕਾ ਵਿਚ ਵੀ ਕੋਰੋਨਾ ਵਾਇਰਸ ਨਾਲ 21 ਲੋਕ ਜਾਨ ਗਵਾ ਚੁੱਕੇ ਹਨ। ਉੱਥੇ ਹੀ ਭਾਰਤ ਵਿਚ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ 60 ਤੋਂ ਜਿਆਦਾ ਲੋਕ ਆ ਚੁੱਕੇ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੁਨੀਆਂ ਭਰ ਦੇ ਵਿਗਿਆਨੀਕ ਕੋਰੋਨਾ ਵਾਇਰਸ ਨਾਲ ਨਜਿੱਠਣ ਵਾਸਤੇ ਵੈਕਸੀਨ ਦੀ ਖੋਜ ਵਿਚ ਲੱਗੇ ਹੋਏ ਹਨ। ਕੋਰੋਨਾ ਵਾਇਰਸ ਕਾਰਨ ਦੁਨੀਆਂ ਨੂੰ ਵਿੱਤੀ ਤੌਰ ਉੱਤੇ ਵੀ ਸੱਟ ਲੱਗੀ ਹੈ। ਕੋਰੋਨਾ ਦਾ ਖੌਫ ਇੰਨਾ ਵੱਧ ਗਿਆ ਹੈ ਕਿ ਧੰਦੇ ਬੰਦ ਹੋ ਚੁੱਕੇ ਹਨ, ਵਪਾਰ ਠੱਪ ਪਿਆ ਹੈ ਅਤੇ ਫੈਕਟੀਆਂ ਬੰਦ ਪਈਆਂ ਹਨ ਜਿਸ ਕਰਕੇ ਪੂਰੀ ਦੁਨੀਆਂ ਦੇ ਦੇਸ਼ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ।

Leave a Reply

Your email address will not be published. Required fields are marked *