ਵਿਸ਼ਾਖਾਪਟਨਮ ਵਿਚ HPCL ਦੇ ਪਲਾਂਟ ‘ਚ ਲੱਗੀ ਭਿਆਨਕ ਅੱਗ

ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ (Visakhapatnam) ਵਿਸ਼ਾਖਾਪਟਨਮ ਵਿੱਚ ਅੱਜ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (HPCL) ਦੇ ਇੱਕ ਪਲਾਂਟ (HPCL plant fire)ਵਿੱਚ ਅੱਜ ਭਿਆਨਕ ਅੱਗ ਲੱਗਣ ਦੀ ਖ਼ਬਰ…

ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ (Visakhapatnam) ਵਿਸ਼ਾਖਾਪਟਨਮ ਵਿੱਚ ਅੱਜ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (HPCL) ਦੇ ਇੱਕ ਪਲਾਂਟ (HPCL plant fire)ਵਿੱਚ ਅੱਜ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸੰਘਣੇ ਧੂੰਏ ਦਾ ਗੁਬਾਰ ਆਸਮਾਨ ਵਿੱਚ ਦੂਰੋਂ ਦਿਖਾਈ ਦੇਣ ਲੱਗਾ। ਇਸ ਦੀ ਜਾਣਕਾਰੀ ਮੀਡਿਆ ਏਜੇਂਸੀ ਵੱਲੋਂ ਟਵੀਟ ਕਰ ਸਾਂਝਾ ਕੀਤੀ ਗਈ ਹੈ। 

ਉਨ੍ਹਾਂ ਦੇ ਮੁਤਾਬਿਕ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਤੁਰੰਤ ਮੌਕੇ ‘ਤੇ ਪਹੁੰਚਾਇਆ ਗਿਆ ਹੈ। ਅੱਗ ਬੁਝਾਉਣ ਲਈ ਪੰਜ ਟੈਂਡਰ ਮੌਕੇ ‘ਤੇ ਮੌਜੂਦ ਹਨ। ਅੱਗ ਬੁਝਾਉਣ ਲਈ ਵਧੇਰੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।  ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

HPCL ਦੇ ਮੁਤਾਬਕ ਅੱਗ ਰਿਫਾਇਨਰੀ ਦੀ ਇਕ ਕਰੂਡ ਪ੍ਰੋਸੈਸਿੰਗ ਯੂਨਿਟ ਵਿਚ ਲੱਗੀ ਸੀ। ਇਸ ‘ਤੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ ਗਿਆ। ਪੂਰਾ ਸਟਾਫ ਸੁਰੱਖਿਅਤ ਹੈ। ਨੇੜੇ ਰਹਿਣ ਵਾਲੇ ਲੋਕਾਂ ਲਈ ਵੀ ਕੋਈ ਖਤਰਾ ਨਹੀਂ ਹੈ। ਰਿਫਾਇਨਰੀ ਦੇ ਦੂਜੇ ਕੰਮ ਪਹਿਲਾਂ ਵਾਂਗ ਚੱਲ ਰਹੇ ਹਨ।
ਇਸ ਤੋਂ ਪਹਿਲਾਂ ਪਿਛਲੇ ਸਾਲ 21 ਮਈ ਨੂੰ HPCL ਦੀ ਰਿਫਾਇਨਰੀ ਵਿਚ ਅੱਗ ਲੱਗ ਗਈ ਸੀ। ਇਹ ਘਟਨਾ ਤਕਨੀਕੀ ਖਾਮੀ ਕਾਰਣ ਹੋਈ ਸੀ। ਹਾਲਾਂਕਿ ਕਾਫੀ ਮਸ਼ੱਕਤ ਤੋਂ ਬਾਅਦ ਕਰੂਡ ਡਿਸਟਿਲੇਸ਼ਨ ਯੂਨਿਟ ਪਲਾਂਟ ਨੂੰ ਦੁਬਾਰਾ ਤੋਂ ਸ਼ੁਰੂ ਕਰ ਲਿਆ ਗਿਆ ਸੀ।

ਇਹ ਵੀ ਪੜੋ: PNB ਘੋਟਾਲਾ ‘ਚ ਧੋਖਾਧੜੀ ਕਰਨ ਵਾਲਾ ਭਗੌੜਾ ਮੇਹੁਲ ਚੋਕਸੀ ਹੋਇਆ ਲਾਪਤਾ, ਤਲਾਸ਼ ਵਿਚ ਜੁਟੀ ਪੁਲਿਸ

Leave a Reply

Your email address will not be published. Required fields are marked *