ਡੈੱਡਲਾਈਨ ਨੇੜੇ ਆਉਣ ‘ਤੇ ਫੇਸਬੁੱਕ ਦਾ ਵੱਡਾ ਬਿਆਨ, ਮੰਨੇਗਾ ਇਹ ਨਿਯਮ

ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਚੱਲ ਰਹੀਆਂ ਸਾਰੀਆਂ ਵਿਦੇਸ਼ੀ ਇੰਟਰਨੈੱਟ ਮੀਡੀਆ ਕੰਪਨੀਆਂ ਲਈ ਤੈਅ ਨਿਯਮਾਂ ਦਾ ਪਾਲਨ ਕਰਨ ਦੀ ਡੈੱਡਲਾਈਨ (Deadline) ਨੇੜੇ ਆਉਣ ਦੇ ਨਾਲ…

ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਚੱਲ ਰਹੀਆਂ ਸਾਰੀਆਂ ਵਿਦੇਸ਼ੀ ਇੰਟਰਨੈੱਟ ਮੀਡੀਆ ਕੰਪਨੀਆਂ ਲਈ ਤੈਅ ਨਿਯਮਾਂ ਦਾ ਪਾਲਨ ਕਰਨ ਦੀ ਡੈੱਡਲਾਈਨ (Deadline) ਨੇੜੇ ਆਉਣ ਦੇ ਨਾਲ ਹੀ ਇਸ ਮਾਮਲੇ ਵਿਚ ਫੇਸਬੁੱਕ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਆਈ.ਟੀ. ਨਿਯਮਾਂ ਦੀਆਂ ਵਿਵਸਥਾਵਾਂ ਦਾ ਪਾਲਨ ਕਰੇਗਾ ਅਤੇ ਕੁਝ ਮੁੱਦਿਆਂ ‘ਤੇ ਗੱਲਬਾਤ ਚੱਲ ਰਹੀ ਹੈ। ਨਿਊਜ਼ ਏਜੰਸੀ ਮੁਤਾਬਕ ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਸਾਡਾ ਟੀਚਾ ਆਈ.ਟੀ. ਨਿਯਮਾਂ ਦੀਆਂ ਵਿਵਸਥਾਵਾਂ ਦਾ ਪਾਲਨ ਕਰਨਾ ਹੈ ਅਤੇ ਕੁਝ ਅਜਿਹੇ ਮੁੱਦਿਆਂ ‘ਤੇ ਚਰਚਾ ਕਰਨਾ ਜਾਰੀ ਰੱਖਣਾ ਹੈ ਜਿਨ੍ਹਾਂ ਲਈ ਸਰਕਾਰ ਨਾਲ ਗੱਲ ਕਰਨ ਦੀ ਲੋੜ ਹੈ।


ਇਹ ਵੀ ਪੜੋ: ਕੋਰੋਨਾ ਦਾ ਕਹਿਰ : ਦੂਜੀ ਲਹਿਰ ਤਹਿਤ ਅੱਜ 42ਵੇਂ ਦਿਨ ‘ਚ ਸਭ ਤੋਂ ਘੱਟ ਕੇਸ ਹੋਏ ਦਰਜ, ਵੇਖੋ ਆਂਕੜੇ
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਫਰਵਰੀ ਵਿੱਚ ਕੁਝ ਨਿਯਮਾਂ ਦਾ ਪਾਲਨ ਕਰਨ ਦੇ ਹੁਕਮ ਦਿੱਤੇ ਸਨ। ਇਸ ਲਈ ਕੰਪਨੀਆਂ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਜਿਸਦੀ ਮਿਆਦ 26 ਮਈ ਯਾਨੀ ਕੱਲ ਪੂਰੀ ਹੋ ਰਹੀ ਹੈ। ਇਨ੍ਹਾਂ ਕੰਪਨੀਆਂ ਨੇ ਹੁਣ ਤੱਕ ਕੇਂਦਰ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਹੈ, ਜਿਸ ਕਾਰਣ ਇਨ੍ਹਾਂ ਦੀਆਂ ਸੇਵਾਵਾਂ ਦੇਸ਼ ਵਿੱਚ ਬੰਦ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ।

ਕੇਂਦਰ ਸਰਕਾਰ ਵਲੋਂ 25 ਫਰਵਰੀ 2021 ਨੂੰ ਦੇਸ਼ ਦੇ ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲਾ (IT Ministry) ਵੱਲੋਂ ਡਿਜੀਟਲ ਕੰਟੈਂਟ ਨੂੰ ਰੈਗੂਲੇਟ ਕਰਣ ਲਈ ਤਿੰਨ ਮਹੀਨੇ ਅੰਦਰ ਗ੍ਰੀਵਾਂਸ ਅਫਸਰ, ਕੰਪਲਾਇੰਸ ਅਫਸਰ, ਨੋਡਲ ਅਫਸਰ ਦੀ ਨਿਯੁਕਤੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਅਤੇ ਇਨ੍ਹਾਂ ਸਭ ਦਾ ਕਾਰਜ ਖੇਤਰ ਭਾਰਤ ਵਿੱਚ ਹੋਣਾ ਚਾਹੀਦਾ ਹੈ। ਕੇਂਦਰ ਵੱਲੋਂ ਦਿੱਤੇ ਗਏ ਹੁਕਮਾਂ ਤਹਿਤ ਕੰਪਨੀਆਂ ਨੂੰ ਕੰਪਲਾਇੰਸ ਅਧਿਕਾਰੀ ਦੀ ਨਿਯੁਕਤੀ ਕਰਣੀ ਹੋਵੇਗੀ ਅਤੇ ਉਨ੍ਹਾਂ ਦਾ ਨਾਮ ਅਤੇ ਕਾਂਟੈਕਟ ਐਡਰੈਸ ਭਾਰਤ ਦਾ ਹੋਣਾ ਚਾਹੀਦਾ ਹੈ। 15 ਦਿਨਾਂ ਅੰਦਰ ਸ਼ਿਕਾਇਤ ਦਾ ਨਬੇੜਾ ਕਰਣ ਦੀ ਵਿਵਸਥਾ, ਇਤਰਾਜ਼ਯੋਗ ਪੋਸਟ ਦੀ ਨਿਗਰਾਨੀ ਜਿਵੇਂ ਆਮ ਵਿਵਸਥਾ ਵਰਗੀਆਂ ਚੀਜਾਂ ਨਵੇਂ ਨਿਯਮਾਂ ਵਿਚ ਸ਼ਾਮਲ ਹਨ।

ਨਵੇਂ ਨਿਯਮਾਂ ਮੁਤਾਬਕ ਇੰਟਰਨੈੱਟ ਮੀਡਿਆ ਪਲੇਟਫਾਰਮ (Internet media platform) ਨੂੰ ਸਰਕਾਰ ਦੇ ਹੁਕਮਾਂ ਜਾਂ ਕਾਨੂੰਨੀ ਹੁਕਮਾਂ ਤੋਂ ਬਾਅਦ 36 ਘੰਟਿਆਂ ਅੰਦਰ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣਾ ਹੋਵੇਗਾ। ਨਵੇਂ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਵਿਚੋਲਗੀ ਸਮੇਤ ਸਾਰੇ ਵਿਚੋਲਿਆਂ ਨੂੰ ਯੂਜ਼ਰਸ ਜਾਂ ਪੀੜਤਾਂ ਨੂੰ ਸ਼ਿਕਾਇਤਾਂ ਪ੍ਰਾਪਤ ਕਰਨ ਜਾਂ ਉਨ੍ਹਾਂ ਨੂੰ ਸੁਲਝਾਉਣ ਲਈ ਇੱਕ ਸ਼ਿਕਾਇਤ ਕੇਂਦਰ ਸਥਾਪਤ ਕਰਨਾ ਚਾਹੀਦਾ ਹੈ। ਸਿਰਫ ਘਰੇਲੂ ਮਾਇਕਰੋ-ਬਲਾਗਿੰਗ ਪਲੇਟਫਾਰਮ (Micro-blogging platform) ਕੂ (Koo) ਰਾਹੀਂ ਨਵੇਂ ਆਈ.ਟੀ. ਨਿਯਮ 2021 ਦੀ ਪਾਲਣਾ ਜਰੂਰਤਾਂ ਨੂੰ ਪੂਰਾ ਕੀਤਾ ਗਿਆ ਹੈ। ਕੂ ਨੇ ਕਿਹਾ ਕਿ ਉਸਨੇ ਇੱਕ ਭਾਰਤੀ ਵਾਸੀ ਚੀਫ ਕੰਪਲਾਇੰਸ ਅਫਸਰ, ਨੋਡਲ ਅਧਿਕਾਰੀ ਅਤੇ ਗ੍ਰੀਵਾਂਸ ਅਧਿਕਾਰੀ ਰਾਹੀਂ ਹਮਾਇਤੀ ਇੱਕ ਸ਼ਿਕਾਇਤ ਕੇਂਦਰ ਨੂੰ ਵੀ ਲਾਗੂ ਕੀਤਾ ਹੈ।

Leave a Reply

Your email address will not be published. Required fields are marked *