ਨਵੀਂ ਦਿੱਲੀ (ਇੰਟ.)- ਪੀ.ਐੱਮ. ਨਰਿੰਦਰ ਮੋਦੀ (PM Narendra Modi) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ (Corona Virus)ਅਜੇ ਵੀ ਹੈ ਅਤੇ ਸਾਡੇ ਵਿਚਾਲੇ ਅਜੇ ਵੀ ਇਸ ਦੇ ਮਿਊਟੇਟ (Mutate)ਕਰਨ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਲਈ ਸਾਨੂੰ ਹਰ ਸਾਵਧਾਨੀ ਨਾਲ ਤਿਆਰੀ ਹੋਰ ਜ਼ਿਆਦਾ ਵਧਾਉਣੀ ਹੋਵੇਗੀ। ਇਸੇ ਟੀਚੇ ਦੇ ਨਾਲ ਅੱਜ ਇਕ ਲੱਖ ਫਰੰਟਲਾਈਨ (Frontline)ਕੋਰੋਨਾ ਵਾਇਰਸ ਤਿਆਰ ਕਰਨ ਦੀ ਮਹਾਮੁਹਿੰਮ ਸ਼ੁਰੂ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਇਕ ਲੱਖ ਤੋਂ ਜ਼ਿਆਦਾ ਕੋਵਿਡ ਵਾਰੀਅਰਸ (Covid Warrior)ਲਈ ਵਿਸ਼ੇਸ਼ ਤੌਰ ‘ਤੇ ਤਿਆਰ ਇਕ ਕ੍ਰੈਸ਼ ਕੋਰਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ 21 ਜੂਨ ਤੋਂ ਹੋਰ ਵੱਡੇ ਪੱਧਰ ‘ਤੇ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਹੋ ਰਹੀ ਹੈ। ਇਸ ਦੇ ਲਈ ਗਾਈਡਲਾਈਨ ਜਾਰੀ ਕੀਤੀ ਗਈ ਹੈ। ਸਰਕਾਰ ਹਰ ਦੇਸ਼ਵਾਸੀ ਨੂੰ ਮੁਫਤ ਟੀਕਾ ਲਾਉਣ ਲਈ ਵਚਨਬੱਧ ਹੈ ਸਾਨੂੰ ਹਰ ਤਰੀਕੇ ਨਾਲ ਕੋਰੋਨਾ ਪ੍ਰੋਟੋਕਾਲ ਦਾ ਪਾਲਨ ਕਰਨਾ ਹੋਵੇਗਾ।
Launching the ‘Customised Crash Course programme for Covid 19 Frontline workers.’ https://t.co/yDl3F0eLVF
— Narendra Modi (@narendramodi) June 18, 2021
Read this- ਦੇਸ਼ ਵਿਚ ਲੰਘੇ 24 ਘੰਟਿਆਂ ਵਿਚ ਆਏ 62 ਹਜ਼ਾਰ ਨਵੇਂ ਕੋਰੋਨਾ ਮਾਮਲੇ, ਹੋਈਆਂ ਇੰਨੀਆਂ ਮੌਤਾਂ
ਪੀ.ਐੱਮ. ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਵਿਚ ਅਸੀਂ ਦੇਖਿਆ ਕਿ ਕੋਰੋਨਾ ਵਾਇਰਸ ਦਾ ਵਾਰ-ਵਾਰ ਬਦਲਦਾ ਰੂਪ ਸਾਡੇ ਸਾਹਮਣੇ ਕਿਸ ਤਰ੍ਹਾਂ ਦੀ ਚੁਣੌਤੀ ਸਾਹਮਣੇ ਲਿਆ ਸਕਦਾ ਹੈ। ਇਹ ਵਾਇਰਸ ਸਾਡੇ ਵਿਚਾਲੇ ਅਜੇ ਵੀ ਹੈ ਅਤੇ ਇਸ ਦੇ ਮਿਊਟੇਟ ਹੋਣ ਦਾ ਖਦਸ਼ਾ ਹੈ। ਇਸ ਲਈ ਹਰ ਅਤੇ ਹਰ ਸੰਭਾਵਨਾ ਦੇ ਨਾਲ ਅਸੀਂ ਆਪਣੀ ਤਿਆਰੀ ਨੂੰ ਹੋਰ ਜ਼ਿਆਦਾ ਵਧਾਉਣਾ ਹੈ। ਇਸ ਮਹਾਮਾਰੀ ਨੇ ਦੁਨੀਆ ਨੂੰ ਹਰ ਦੇਸ਼, ਸੰਸਥਾ, ਸਮਾਜ, ਪਰਿਵਾਰ, ਇਨਸਾਨ ਦੇ ਸੰਜਮ ਨੂੰ, ਉਸ ਦੀ ਹੱਦ ਨੂੰ ਵਾਰ-ਵਾਰ ਪਰਖਿਆ ਹੈ। ਇਸ ਮਹਾਮਾਰੀ ਨੇ ਸਾਨੂੰ ਆਪਣੀਆਂ ਸਮੱਰਥਤਾਵਾਂ ਦਾ ਵਿਸਥਾਰ ਕਰਨ ਲਈ ਸੁਚੇਤ ਵੀ ਕੀਤਾ ਹੈ।
