ਨਵੀਂ ਦਿੱਲੀ (ਇੰਟ.)–ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰੇ ਭੂਚਾਲ (EarthQuake) ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਮੁਲਕ ਦੇ 3 ਸੂਬਿਆਂ ਵਿਚ ਮਹਿਸੂਸ ਕੀਤੇ ਗਏ। ਤਿੰਨਾਂ ਸੂਬਿਆਂ ‘ਚ ਵੱਖ-ਵੱਖ ਸਮੇਂ ‘ਤੇ ਭੂਚਾਲ ਕਾਰਣ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਅਤੇ ਉਹ ਡਰ ਦੇ ਮਾਰੇ ਆਪੋ-ਆਪਣੇ ਘਰਾਂ ਦੇ ਬਾਹਰ ਆ ਗਏ। ਰਿਕਟਰ ਸਕੇਲ (Richter scale) ‘ਤੇ ਭੂਚਾਲ ਦੀ ਤੀਬਰਤਾ 4.1, 3.0 ਅਤੇ 2.6 ਮਾਪੀ ਗਈ ਹੈ। ਖਬਰਾਂ ਮੁਤਾਬਕ ਇਹ ਭੂਚਾਲ ਸੋਨੀਤਪੁਰ (ਅਸਾਮ), ਚੰਦੇਲ (ਮਣੀਪੁਰ), ਪੱਛਮੀ ਖਾਸੀ ਹਿੱਲਸ (ਮੇਘਾਲਿਆ) ‘ਚ ਆਇਆ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਦਿੱਤੀ।
Read this- ਦੇਸ਼ ਵਿਚ ਲਗਾਤਾਰ ਵੱਧ ਰਹੀਆਂ ਨੇ ਤੇਲ ਕੀਮਤਾਂ, ਮੁੰਬਈ ਵਿਚ 103 ਨੂੰ ਪੁੱਜੀ ਪੈਟਰੋਲ ਦੀ ਕੀਮਤ
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਮੁਤਾਬਕ ਪੱਛਮੀ ਖਾਸੀ ਹਿੱਲਸ (ਮੇਘਾਲਿਆ) ‘ਚ ਭੂਚਾਲ ਦੇ ਝਟਕੇ ਸੇਵੇਰੇ 4.20 ‘ਤੇ ਮਹਿਸੂਸ ਕੀਤੇ ਗਏ ਜਦੋਂ ਕਿ ਇਥੇ ਇਸ ਦੀ ਤੀਵਰਤਾ ਸਭ ਤੋਂ ਘੱਟ 2.6 ਮਾਪੀ ਗਈ। ਉਥੇ ਹੀ ਚੰਦੇਲ (ਮਣੀਪੁਰ) ‘ਚ ਦੇਰ ਰਾਤ 1.06 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਥੇ ਤੀਬਰਤਾ 3.0 ਮਾਪੀ ਗਈ ਹੈ। ਭੂਚਾਲ ਨਾਲ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪਰ ਇਸ ਭੂਚਾਲ ਕਾਰਣ ਲੋਕਾਂ ਵਿਚ ਸਹਿਮ ਦਾ ਮਾਹੌਲ ਜ਼ਰੂਰ ਬਣ ਗਿਆ ਹੈ ਅਤੇ ਲੋਕ ਖੁਦ ਨੂੰ ਸੁਰੱਖਿਅਤ ਕਰਨ ਲਈ ਖੁੱਲ੍ਹੀਆਂ ਥਾਵਾਂ ਵੱਲ ਚਲੇ ਗਏ।




