ਨਵੀਂ ਦਿੱਲੀ (ਵਾਰਤਾ) – ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਸਿੱਧਾ-ਸਿੱਧਾ ਅਸਰ ਮਹਿੰਗਾਈ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਵਾਇਰਸ (Corona Virus) ਕਾਰਣ ਦੇਸ਼ ਵਿਚ ਪਹਿਲਾਂ ਤੋਂ ਹੀ ਲਾਕਡਾਊਨ (Lockdown) ਕਾਰਣ ਲੋਕਾਂ ਦੀ ਆਰਥਿਕ ਹਾਲਤ ਪਤਲੀ ਹੋਈ ਪਈ ਹੈ ਉਸ ਤੋਂ ਬਾਅਦ ਹੁਣ ਮਹਿੰਗੀਆਂ ਹੋ ਰਹੀਆਂ ਤੇਲ ਦੀਆਂ ਕੀਮਤਾਂ (Petrole Price) ਕਾਰਣ ਆਮ ਲੋਕਾਂ ਦਾ ਕਚੂੰਬਰ ਨਿਕਲ ਗਿਆ ਹੈ। ਵਿਰੋਧੀ ਪਾਰਟੀਆਂ (Opposition parties) ਵਲੋਂ ਤੇਲ ਕੀਮਤਾਂ ਵਿਚ ਕੀਤੇ ਜਾ ਰਹੇ ਅਥਾਹ ਵਾਧੇ ਵਿਰੁੱਧ ਰੋਸ ਪ੍ਰਦਰਸ਼ਨ (Protest) ਵੀ ਕੀਤੇ ਜਾ ਰਹੇ ਹਨ, ਜਿਸ ਦਾ ਸੱਤਾਧਿਰ ਸਰਕਾਰ ‘ਤੇ ਕੋਈ ਅਸਰ ਨਹੀਂ ਹੋ ਰਿਹਾ ਹੈ।
Read this- ਦੇਸ਼ ਵਿਚ ਲੰਘੇ 24 ਘੰਟਿਆਂ ਵਿਚ ਆਏ 62 ਹਜ਼ਾਰ ਨਵੇਂ ਕੋਰੋਨਾ ਮਾਮਲੇ, ਹੋਈਆਂ ਇੰਨੀਆਂ ਮੌਤਾਂ
ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਪੈਟਰੋਲ (Petrole) 27 ਪੈਸੇ ਅਤੇ ਡੀਜ਼ਲ (Deisel) 30 ਪੈਸੇ ਮਹਿੰਗਾ ਹੋਇਆ ਹੈ। ਇਸ ਵਾਧੇ ਕਾਰਣ ਮੁੰਬਈ (Mumbai) ਵਿਚ ਪੈਟਰੋਲ 103 ਰੁਪਏ ਪ੍ਰਤੀ ਲਿਟਰ ਜਦੋਂ ਕਿ ਡੀਜ਼ਲ 95 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਚੇਨਈ (Chennai) ਵਿਚ ਵੀ ਪੈਟਰੋਲ ਪਹਿਲੀ ਵਾਰ 98 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਿਆ ਹੈ। ਦਿੱਲੀ (Delhi) ਅਤੇ ਕੋਲਕਾਤਾ (Calcutta) ਵਿਚ ਪੈਟਰੋਲ 97 ਰੁਪਏ ਪ੍ਰਤੀ ਲਿਟਰ ਨੇੜੇ ਪੁੱਜ ਚੁੱਕਾ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਪ੍ਰਤੀ ਲਿਟਰ ਤੇਲ ਦੀ ਕੀਮਤ 96.93 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 28 ਪੈਸੇ ਦੇ ਵਾਧਾ ਕੀਤਾ ਗਿਆ ਜਿਸ ਨਾਲ ਇਥੇ ਡੀਜ਼ਲ 87.69 ਰੁਪਏ ਪ੍ਰਤੀ ਲੀਟਰ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਜੂਨ ਵਿਚ ਹੁਣ ਤਕ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 2.70 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 2.54 ਰੁਪਏ ਦਾ ਵਾਧਾ ਹੋਇਆ ਹੈ।
Read this-26 ਜਨਵਰੀ ਹਿੰਸਾ ਮਾਮਲੇ ‘ਚ ਦੀਪ ਸਿੱਧੂ ਸਣੇ ਹੋਰਾਂ ਵਿਰੁੱਧ ਨਵੀਂ ਚਾਰਜਸ਼ੀਟ ਦਾਖਲ
ਚੇਨਈ ਵਿਚ ਪੈਟਰੋਲ 23 ਪੈਸੇ ਮਹਿੰਗਾ ਹੋ ਕੇ 98.14 ਰੁਪਏ ਅਤੇ ਡੀਜ਼ਲ 27 ਪੈਸੇ ਦੀ ਤੇਜ਼ੀ ਨਾਲ 92.31 ਰੁਪਏ ਮਹਿੰਗਾ ਹੋ ਗਿਆ। ਕੋਲਕਾਤਾ ਵਿਚ ਪੈਟਰੋਲ ਦੀ ਕੀਮਤ ਵਿਚ 26 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 29 ਪੈਸੇ ਦਾ ਵਾਧਾ ਕੀਤਾ ਗਿਆ। ਅੱਜ ਉਥੇ ਪੈਟਰੋਲ 96.84 ਰੁਪਏ ਅਤੇ ਡੀਜ਼ਲ 90.54 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸਦੇ ਅਧਾਰ ‘ਤੇ ਨਵੀਂਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਤੋਂ ਲਾਗੂ ਕੀਤੀਆਂ ਜਾਂਦੀਆਂ ਹਨ।





