ਦੇਸ਼ ਵਿਚ ਲੰਘੇ 24 ਘੰਟਿਆਂ ਵਿਚ ਆਏ 62 ਹਜ਼ਾਰ ਨਵੇਂ ਕੋਰੋਨਾ ਮਾਮਲੇ, ਹੋਈਆਂ ਇੰਨੀਆਂ ਮੌਤਾਂ

ਨਵੀਂ ਦਿੱਲੀ (ਇੰਟ.)- ਮੁਲਕ ਵਿਚ ਕੋਰੋਨਾ ਵਾਇਰਸ (Corona Virus) ਦਾ ਪਸਾਰ ਹੌਲੀ-ਹੌਲੀ ਘੱਟਦਾ ਜਾ ਰਿਹਾ ਹੈ, ਜਿਵੇਂ -ਜਿਵੇਂ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਘੱਟ…

ਨਵੀਂ ਦਿੱਲੀ (ਇੰਟ.)- ਮੁਲਕ ਵਿਚ ਕੋਰੋਨਾ ਵਾਇਰਸ (Corona Virus) ਦਾ ਪਸਾਰ ਹੌਲੀ-ਹੌਲੀ ਘੱਟਦਾ ਜਾ ਰਿਹਾ ਹੈ, ਜਿਵੇਂ -ਜਿਵੇਂ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਘੱਟ ਰਿਹਾ ਹੈ ਉਵੇਂ-ਉਵੇਂ ਮੁਲਕ ਵਿਚ ਪਾਬੰਦੀਆਂ (Lockdown) ਵਿਚ ਛੋਟ ਵੀ ਦਿੱਤੀ ਜਾ ਰਹੀ ਹੈ। ਕਈ ਸੂਬਿਆਂ ਵਲੋਂ ਪਾਬੰਦੀਆਂ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ (Corona) ਦੇ 62,480 ਨਵੇਂ ਮਾਮਲੇ (New Cases) ਆਉਣ ਤੋਂ ਬਾਅਦ ਜਿੱਥੇ ਕੁਲ ਪਾਜ਼ੇਟਿਵ (Positive) ਮਾਮਲਿਆਂ ਦੀ ਗਿਣਤੀ 2,97,62,793 ਹੋ ਗਈ ਹੈ ਤਾਂ ਉਥੇ 1587 ਨਵੀਆਂ ਮੌਤਾਂ ਤੋਂ ਬਾਅਦ ਕੁਲ ਮੌਤਾਂ (Total Death) ਦੀ ਗਿਣਤੀ ਵੱਧ ਕੇ 3,83,490 ਹੋ ਗਈ ਹੈ।

Covid: Why is coronavirus such a threat? - BBC News

Read this-26 ਜਨਵਰੀ ਹਿੰਸਾ ਮਾਮਲੇ ‘ਚ ਦੀਪ ਸਿੱਧੂ ਸਣੇ ਹੋਰਾਂ ਵਿਰੁੱਧ ਨਵੀਂ ਚਾਰਜਸ਼ੀਟ ਦਾਖਲ

ਇਸ ਤੋਂ ਇਲਾਵਾ 88,977 ਨਵੇਂ ਡਿਸਚਾਰਜ ਤੋਂ ਬਾਅਦ ਕੁਲ ਡਿਸਚਾਰਜ ਦੀ ਗਿਣਤੀ 2,85,80,647 ਹੋ ਗਈ ਹੈ। ਫਿਲਹਾਲ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਕੁਲ ਗਿਣਤੀ 7,98,656 ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੀ 32,59,003 ਵੈਕਸੀਨ ਲਗਾਈ ਗਈ, ਜਿਸ ਪਿੱਛੋਂ ਕੁਲ ਵੈਕਸੀਨੇਸ਼ਨ ਦਾ ਅੰਕੜਾ ਵਧ ਕੇ 26,89,60,399 ਸੈਂਪਲ ਟੈਸਟ ਕੀਤੇ ਗਏ, ਵੀਰਵਾਰ ਤੱਕ ਕੁਲ 38,71,67,696 ਸੈਂਪਲ ਲਏ ਗਏ ਹਨ। ਦੇਸ਼ ਵਿਚ 73 ਦਿਨਾਂ ਬਾਅਦ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ 8 ਲੱਖ ਤੋਂ ਘੱਟ ਹਨ। ਨਾਲ ਹੀ ਦੈਨਿਕ ਪਾਜ਼ੇਟੀਵਿਟੀ ਰੇਟ 3.24 ਫੀਸਦੀ ਹੈ।

Covid-19 has returned: Tips to protect yourself and others - Coronavirus  Outbreak News

Read this-ਵਿੰਬਲਡਨ ਤੇ ਟੋਕੀਓ ਓਲੰਪਿਕ ‘ਚ ਰਾਫੇਲ ਨਡਾਲ ਨਹੀਂ ਲੈਣਗੇ ਹਿੱਸਾ, ਦੱਸੀ ਇਹ ਵਜ੍ਹਾ
ਦੱਸਣਯੋਗ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਸੀ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ 2.18 ਕਰੋੜ ਤੋਂ ਵੱਧ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਮੌਜੂਦ ਹਨ ਜਦੋਂਕਿ ਅਗਲੇ ਤਿੰਨ ਦਿਨਾਂ ਵਿੱਚ 56,70,350 ਤੋਂ ਵੱਧ ਖੁਰਾਕਾਂ ਅਜੇ ਹੋਰ ਦਿੱਤੀਆਂ ਜਾਣਗੀਆਂ। ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਰਾਜਾਂ ਤੇ ਯੂਟੀਜ਼ ਨੂੰ ਹੁਣ ਤੱਕ 27.28 ਕਰੋੜ ਵੈਕਸੀਨ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ। 

Leave a Reply

Your email address will not be published. Required fields are marked *