ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਪਣੀਆਂ ਖੂਬਸੂਰਤ ਅਦਾਵਾਂ ਲਈ ਜਾਣੀ ਜਾਂਦੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਇਨ੍ਹਾਂ ਦਿਨੀਂ ਫਿਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਰੀਨਾ ਕਪੂਰ ਦੀ ਹਾਲ ਹੀ ‘ਚ ਇੱਕ ਵਿਆਹ ਦੇ ਪ੍ਰੋਗਰਾਮ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕਰੀਨਾ ਕਪੂਰ ਦੇ ਨਾਲ ਭੈਣ ਕਰਿਸ਼ਮਾ ਕਪੂਰ ਵੀ ਨਜ਼ਰ ਆ ਰਹੀ ਹੈ।
ਕੀ ਹੈ ਖਾਸ ਵੀਡੀਓ ‘ਚ…..
ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਣ ਵਾਲੀ ਇਸ ਵੀਡੀਓ ਵਿੱਚ ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ ਅਤੇ ਕਰਨ ਜੌਹਰ ਨਾਲ ‘ਬੋਲ ਚੂੜੀਆਂ ਗੀਤ’ ‘ਤੇ ਨੱਚਦੇ ਨਜ਼ਰ ਆ ਰਹੇ ਹਨ। ਕਰੀਨਾ ਕਪੂਰ ਤਾਂ ਵੈਸੇ ਹੀ ਆਪਣੇ ਪ੍ਰੰਸ਼ਸ਼ਕਾਂ ਲਈ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਪਰ ਇਸ ਵਾਰ ਵੀਡੀਓ ‘ਚ ਕਰੀਨਾ ਦੇ ਨਾਲ ਕ੍ਰਿਸ਼ਮਾ ਨੂੰ ਦੇਖ ਕੇ ਵੀ ਪ੍ਰਸ਼ੰਸ਼ਕ ਦੰਦਾਂ ਥੱਲੇ ਜੀਭ ਦੇਣੋਂ ਨਹੀ ਥੱਕ ਰਹੇ।
https://www.instagram.com/p/B8KdIw_BUNd/
ਵਿਆਹ ਦਾ ਸੀ ਇਹ ਪ੍ਰੋਗਰਾਮ
ਕਰੀਨਾ ਕਪੂਰ ਖਾਨ ਇਸ ਮੌਕੇ ਆਪਣੇ ਭਰਾ ਅਰਮਾਨ ਜੈਨ ਦੇ ਵਿਆਹ ਦੇ ਮਜੇ ਲੈ ਰਹੀ ਸੀ। ਵੀਡੀਓ ‘ਚ ਵੀ ਕਰੀਨਾ ਨੂੰ ਪੂਰੀ ਮਸਤੀ ‘ਚ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਕਰੀਨਾ ਕਪੂਰ ਨੇ ਸਿਲਵਰ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜਦਕਿ ਕਰਿਸ਼ਮਾ ਕਪੂਰ ਚਿੱਟੇ ਰੰਗ ਦੀ ਆਊਟਫਿਟ ਪਾਈ ਨਜ਼ਰ ਆ ਰਹੀ ਹੈ। ਕਰੀਨਾ ਕਪੂਰ ਦਾ ਇਹ ਅੰਦਾਜ ਪ੍ਰਸ਼ੰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
https://www.instagram.com/p/B8J2h_HhEhO/
ਦੱਸ ਦਈਏ ਕਿ, ਅਰਮਾਨ ਜੈਨ ਦਾ ਵਿਆਹ ਹਾਲ ਹੀ ਵਿੱਚ ਅਨੀਸਾ ਮਲਹੋਤਰਾ ਨਾਲ ਹੋਇਆ ਹੈ। ਅਰਮਾਨ ਜੈਨ ਜੋ ਕਿ ਰਣਧੀਰ ਕਪੂਰ ਦੀ ਭੈਣ ਰੀਮਾ ਜੈਨ ਦੇ ਪੁੱਤਰ ਹੈ। ਅਰਮਾਨ ਜੈਨ ਨੇ ਸਾਲ 2014 ‘ਚ ‘ਲੇਕਰ ਹਮ ਦੀਵਾਨਾ ਦਿਲ’ ਨਾਮ ਦੀ ਫਿਲਮ ‘ਚ ਵੀ ਕੰਮ ਕੀਤਾ ਸੀ ਪਰ ਕਿਸੇ ਕਾਰਨ ਇਹ ਫਿਲਮ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਨਹੀ ਬਣਾ ਸਕੀ।

