PM ਮੋਦੀ ਦੀ ਜਿਮ ‘ਚ ਵਰਕਆਊਟ ਦੀ ਵੀਡੀਓ ਵਾਇਰਲ, ਦੇਖੋ ਕਿੰਨੇ ਕੀਤੇ ‘Pull Down’

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮਰੇਠ ‘ਚ ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ। ਮੇਜਰ ਧਿਆਨਚੰਦ…

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮਰੇਠ ‘ਚ ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ। ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਇੱਥੇ ਮੌਜੂਦ ਜਿਮ ਦਾ ਦੌਰਾ ਕੀਤਾ। ਮੋਦੀ ਨੇ ਖ਼ੁਦ ਵੀ ਜਿਮ ‘ਚ ਕਸਰਤ ਕੀਤੀ। ਉਨ੍ਹਾਂ ਨੇ ਜਿਮ ਦੀਆਂ ਸਾਰੀਆਂ ਮਸ਼ੀਨਾਂ ਦਾ ਜਾਇਜ਼ਾ ਲਿਆ ਅਤੇ ਫਿਰ ਇੱਥੇ ਫਿਟਨੈੱਸ ਇਕਵੀਮੈਂਟ Body Wait latpull machine ‘ਤੇ ਕਸਰਤ ਕੀਤੀ।

Also Read: ‘ਵਿਆਹ ਤੋਂ ਪਹਿਲਾਂ ਬਿਮਾਰੀ ਨੂੰ ਛੁਪਾਉਣਾ ਹੈ ਧੋਖਾ’: ਦਿੱਲੀ ਹਾਈ ਕੋਰਟ

 

ਪ੍ਰਧਾਨ ਮੰਤਰੀ ਨੇ ਮਸ਼ੀਨ ‘ਤੇ ਬੈਠਣ ਤੋਂ ਬਾਅਦ ਲਗਾਤਾਰ 14 ਵਾਰ Pull Down ਕੀਤਾ। ਦੱਸਣਯੋਗ ਹੈ ਕਿ Body Wait latpull machine ‘ਤੇ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਸਿਹਤ ਮਾਹਿਰਾਂ ਅਨੁਸਾਰ ਇਸ ਕਸਰਤ ਨਾਲ ਮੋਢੇ ਮਜ਼ਬੂਤ ਹੁੰਦੇ ਹਨ। ਪੀ.ਐੱਮ. ਮੋਦੀ ਦੇ ਨੌਜਵਾਨਾਂ ਨੂੰ ਹਮੇਸ਼ਾ ਫਿਟਨੈੱਸ ਮੰਤਰ ਦਿੰਦੇ ਰਹਿੰਦੇ ਹਨ। ਸਾਲ 2019 ‘ਚ 29 ਅਗਸਤ ਨੂੰ ਉਨ੍ਹਾਂ ਨੇ ਫਿਟ ਮਿਸ਼ਨ ਲਾਂਚ ਕੀਤਾ ਸੀ।

Also Read: ਪੰਥਕ ਇਕੱਠ ਦੌਰਾਨ ਗਰਜੇ ਪ੍ਰਕਾਸ਼ ਸਿੰਘ ਬਾਦਲ, ਕਿਹਾ- ‘ਸਾਡੀ ਰੁਹਾਨੀ ਸ਼ਕਤੀ ਖੋਹਣਾ ਚਾਹੁੰਦੀਆਂ ਸਰਕਾਰਾਂ’

Leave a Reply

Your email address will not be published. Required fields are marked *