Vicky Kaushal ‘ਤੇ ਨੰਬਰ ਪਲੇਟ ਚੋਰੀ ਕਰਨ ਦਾ ਲੱਗਿਆ ਦੋਸ਼, ਦਰਜ ਹੋਈ ਸ਼ਿਕਾਇਤ

ਮੁੰਬਈ : ਵਿੱਕੀ ਕੌਸ਼ਲ (Vicky Kaushal) ਅਤੇ ਸਾਰਾ ਅਲੀ ਖਾਨ (Sara Ali Khan) ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਵਿੱਕੀ ਅਤੇ ਸਾਰਾ…

ਮੁੰਬਈ : ਵਿੱਕੀ ਕੌਸ਼ਲ (Vicky Kaushal) ਅਤੇ ਸਾਰਾ ਅਲੀ ਖਾਨ (Sara Ali Khan) ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਵਿੱਕੀ ਅਤੇ ਸਾਰਾ ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ‘ਚ ਹਨ। ਕੁਝ ਦਿਨ ਪਹਿਲਾਂ ਫਿਲਮ ਦੀ ਸ਼ੂਟਿੰਗ ਦੌਰਾਨ ਵਿੱਕੀ ਅਤੇ ਸਾਰਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਫੋਟੋ ‘ਚ ਵਿੱਕੀ ਅਤੇ ਸਾਰਾ ਦਾ ਵੱਖਰਾ ਲੁੱਕ ਦੇਖਣ ਨੂੰ ਮਿਲਿਆ। ਹੁਣ ਵਿੱਕੀ ਕੌਸ਼ਲ ਇਸ ਫੋਟੋ ਕਾਰਨ ਮੁਸੀਬਤ ਵਿੱਚ ਹਨ।

Also Read : ਬੇਅਦਬੀ ਮਾਮਲਿਆਂ ਨੂੰ ਲੈਕੇ ਅਕਾਲੀ ਦਲ ਵੱਲੋਂ ਸ੍ਰੀ ਮੰਜੀ ਸਾਹਿਬ ਵਿਖੇ ਕੀਤਾ ਜਾ ਰਿਹਾ ਪੰਥਕ ਇੱਕਠ

ਵਿੱਕੀ ਕੌਸ਼ਲ ਆਪਣੀ ਵਾਇਰਲ ਫੋਟੋ ਕਾਰਨ ਕਾਨੂੰਨੀ ਮੁਸੀਬਤ ਵਿੱਚ ਹੈ। ਇਕ ਵਿਅਕਤੀ ਨੇ ਵਿੱਕੀ ਕੌਸ਼ਲ ‘ਤੇ ਉਸ ਦੀ ਕਾਰ ਦਾ ਨੰਬਰ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਵਾਇਰਲ ਹੋਈ ਫੋਟੋ ‘ਚ ਜਿਹੜੀ ਬਾਇਕ ਵਿੱਕੀ ਕੌਸ਼ਲ ਚਲਾ ਰਹੇ ਹਨ ਉਸ ‘ਤੇ ਮੇਰੀ ਗੱਡੀ ਦਾ ਨੰਬਰ ਹੈ। 

Also Read : ਚੋਣਾਂ ‘ਚ ਹਿੱਸਾ ਲੈਣ ਵਾਲੇ ਕਿਸਾਨ ਆਗੂਆਂ ਨੂੰ ਲੈਕੇ ਟਿਕੈਤ ਨੇ ਦਿੱਤਾ ਵੱਡਾ ਬਿਆਨ

ਜੈ ਸਿੰਘ ਯਾਦਵ (Jai Singh Yadav) ਨਾਮ ਦੇ ਸ਼ਿਕਾਇਤਕਰਤਾ ਨੇ ਕਿਹਾ, “ਫਿਲਮ ਸੀਨ ਵਿੱਚ ਵਰਤੀ ਗਈ ਗੱਡੀ ਦਾ ਨੰਬਰ ਮੇਰਾ ਹੈ। ਪਤਾ ਨਹੀਂ ਫਿਲਮ ਯੂਨਿਟ ਨੂੰ ਇਸ ਗੱਲ ਦੀ ਜਾਣਕਾਰੀ ਹੈ ਜਾਂ ਨਹੀਂ। ਇਹ ਗੈਰ-ਕਾਨੂੰਨੀ ਹੈ, ਉਹ ਬਿਨਾਂ ਇਜਾਜ਼ਤ ਮੇਰੀ ਨੰਬਰ ਪਲੇਟ ਦੀ ਵਰਤੋਂ ਨਹੀਂ ਕਰ ਸਕਦਾ। ਸਟੇਸ਼ਨ ‘ਤੇ ਮੰਗ ਪੱਤਰ ਦਿੱਤਾ ਹੈ। ਮਾਮਲੇ ‘ਚ ਕਾਰਵਾਈ ਕੀਤੀ ਜਾਵੇ।

Also Read : PM ਮੋਦੀ ਅੱਜ ਮੇਰਠ ‘ਚ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਰੱਖਣਗੇ ਨੀਂਹ ਪੱਥਰ

ਬਾਣਗੰਗਾ ਦੇ ਐਸਆਈ ਰਾਜੇਂਦਰ ਸੋਨੀ (ASI Rajender Singh Soni) ਨੇ  ਕਿਹਾ, “ਸਾਨੂੰ ਵਿੱਕੀ ਕੌਸ਼ਲ ਵਿਰੁੱਧ ਸ਼ਿਕਾਇਤ ਮਿਲੀ ਹੈ। ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਦੇਖਿਆ ਜਾਵੇਗਾ ਕਿ ਨੰਬਰ ਪਲੇਟ ਦੀ ਦੁਰਵਰਤੋਂ ਹੋਈ ਜਾਂ ਨਹੀਂ। ਮੋਟਰ ਵਹੀਕਲ ਐਕਟ (Motor Vehicle Act) ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਜੇਕਰ ਫਿਲਮ ਯੂਨਿਟ ਇੰਦੌਰ ‘ਚ ਹੈ ਤਾਂ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ।

Also Read : ETT ਅਧਿਆਪਕਾਂ ਨੇ BJP ਦਫਤਰ ਦਾ ਕੀਤਾ ਘਿਰਾਓ, ਦੇਖੋ ਵੀਡੀਓ  

ਕੁਝ ਦਿਨ ਪਹਿਲਾਂ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ (Social Media)  ‘ਤੇ ਵਾਇਰਲ ਹੋਈਆਂ ਸਨ। ਦੋਵਾਂ ਨੂੰ ਇੰਦੌਰ ‘ਚ ਬਾਈਕ ਚਲਾਉਂਦੇ ਦੇਖਿਆ ਗਿਆ। ਫੋਟੋ ‘ਚ ਵਿੱਕੀ ਟੀ-ਸ਼ਰਟ, ਜੈਕੇਟ ਅਤੇ ਜੀਨਸ ਪਾ ਕੇ ਬਾਈਕ ਚਲਾ ਰਿਹਾ ਸੀ, ਜਦਕਿ ਸਾਰਾ ਅਲੀ ਖਾਨ ਉਸ ਦੇ ਪਿੱਛੇ ਪੀਲੇ ਰੰਗ ਦੀ ਸਾੜੀ ਪਾਈ ਬੈਠੀ ਸੀ। ਮੇਕਰਸ ਨੇ ਅਜੇ ਇਸ ਫਿਲਮ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਨਾ ਹੀ ਇਸ ਨਾਲ ਸਬੰਧਤ ਕੋਈ ਹੋਰ ਜਾਣਕਾਰੀ ਅਜੇ ਤੱਕ ਦਿੱਤੀ ਗਈ ਹੈ।

Leave a Reply

Your email address will not be published. Required fields are marked *