ਵਿੱਕੀ ਮਿੱਡੂਖੇੜਾ ਦਾ ਹੋਇਆ ਅੰਤਿਮ ਸੰਸਕਾਰ, ਬੰਬੀਹਾ ਗਰੁੱਪ ਦੀ ਪੋਸਟ ਤੋਂ ਬਾਅਦ ਬਿਸ਼ਨੋਈ ਗਰੁੱਪ ਨੇ ਦਿੱਤੀ ਧਮਕੀ

ਚੰਡੀਗੜ੍ਹ (ਇੰਟ.)- ਸੋਈ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਯੂਥ ਆਗੂ ਵਿਕਰਮਜੀਤ ਸਿੰਘ ‘ਵਿੱਕੀ ਮਿੱਡੂਖੇੜਾ’ ਦਾ ਅੰਤਿਮ ਸੰਸਕਾਰ ਅੱਜ ਪਿੰਡ ਮਿੱਡੂਖੇੜਾ ਵਿਖੇ ਕਰ…

ਚੰਡੀਗੜ੍ਹ (ਇੰਟ.)- ਸੋਈ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਯੂਥ ਆਗੂ ਵਿਕਰਮਜੀਤ ਸਿੰਘ ‘ਵਿੱਕੀ ਮਿੱਡੂਖੇੜਾ’ ਦਾ ਅੰਤਿਮ ਸੰਸਕਾਰ ਅੱਜ ਪਿੰਡ ਮਿੱਡੂਖੇੜਾ ਵਿਖੇ ਕਰ ਦਿੱਤਾ ਗਿਆ। ਬੀਤੇ ਕੱਲ੍ਹ ਮੁਹਾਲੀ ‘ਚ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਅੰਤਿਮ ਸੰਸਕਾਰ ਮੌਕੇ ਵੱਡੀ ਤਾਦਾਦ ‘ਚ ਨੌਜਵਾਨਾਂ, ਯੂਥ ਅਕਾਲੀ ਦਲ ਦੀ ਪ੍ਰਮੁੱਖ ਲੀਡਰਸ਼ਿਪ ਅਤੇ ਖੇਤਰ ਵਾਸੀਆਂ ਨੇ ਉਸ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

PunjabKesari

ਤੁਹਾਨੂੰ ਦੱਸ ਦਈਏ ਕਿ ਇਸ ਕਤਲ ਮਾਮਲੇ ਵਿਚ ਫੇਸਬੁੱਕ ‘ਤੇ ਗੈਂਗਸਟਰ ਆਫ ਪੰਜਾਬ ਨਾਂ ਦੇ ਪੇਜ ਉੱਤੇ ਕਤਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਸ ਪੇਜ ਉੱਤੇ ਸ਼ੇਅਰ ਕੀਤੀ ਪੋਸਟ ਉੱਤੇ ਲਿਖਿਆ ਸੀ ਕਿ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵਲੋਂ ਕੀਤਾ ਗਿਆ ਹੈ। ਬੰਬੀਹਾ ਗਰੁੱਪ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਵਿੱਕੀ ਮਿੱਡੂਖੇੜਾ ਦੇ ਕਤਲ ਬਾਰੇ ਫੇਸਬੁੱਕ ‘ਤੇ ਪੋਸਟ ਪਾਈ ਗਈ ਹੈ, ਜਿਸ ‘ਚ ਉਸ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਆਖੀ ਗਈ ਹੈ।

read more- ਵੱਡੀ ਖ਼ਬਰ : ਦਵਿੰਦਰ ਬੰਬੀਹਾ ਗਰੁੱਪ ਨੇ ਕੀਤਾ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ, ਫੇਸਬੁੱਕ ‘ਤੇ ਪਾਈ ਪੋਸਟ

ਲਾਰੈਂਸ ਬਿਸ਼ਨੋਈ ਗਰੁੱਪ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਹੈ ਕਿ ਵਿੱਕੀ ਮਿੱਡੂਖੇੜਾ ਦੀ ਕਮੀ ਕਦੇ ਪੂਰੀ ਨਹੀਂ ਹੋਵੇਗੀ ਅਤੇ ਉਸ ਦਾ ਸਾਡੇ ਅਪਰਾਧਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪੋਸਟ ‘ਚ ਲਿਖਿਆ ਗਿਆ ਹੈ ਕਿ ਹੁਣ ਜ਼ਿਆਦਾ ਨਹੀਂ ਬੋਲਾਂਗੇ ਅਤੇ ਕਰ ਕੇ ਦਿਖਾਵਾਂਗੇ….
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਮੋਹਾਲੀ ਦੇ ਸੈਕਟਰ-71 ਵਿਖੇ ਵਿੱਕੀ ਮਿੱਡੂਖੇੜਾ ਦਾ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਇੱਥੇ ਇਕ ਪ੍ਰਾਪਰਟੀ ਡੀਲਰ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਕਾਰ ਵਿਚ ਬੈਠਣ ਲੱਗਾ ਸੀ। ਇਸ ਦੌਰਾਨ ਹਮਲਾਵਰਾਂ ਨੇ ਵਿੱਕੀ ਮਿੱਡੂਖੇੜਾ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਖੂਨ ਨਾਲ ਲਥਪਥ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।

Leave a Reply

Your email address will not be published. Required fields are marked *