LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੱਡੀ ਖ਼ਬਰ : ਦਵਿੰਦਰ ਬੰਬੀਹਾ ਗਰੁੱਪ ਨੇ ਕੀਤਾ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ, ਫੇਸਬੁੱਕ 'ਤੇ ਪਾਈ ਪੋਸਟ

7akali1

ਮੋਹਾਲੀ : ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿਚ ਵੱਡਾ ਮੋੜ ਆਇਆ ਹੈ। ਇਸ ਕਤਲ ਮਾਮਲੇ ਵਿਚ ਫੇਸਬੁੱਕ ਦੇ ਗੈਂਗਸਟਰ ਆਫ ਪੰਜਾਬ ਨਾਂ ਦੇ ਪੇਜ ਉੱਤੇ ਕਤਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਪੇਜ ਉੱਤੇ ਸ਼ੇਅਰ ਕੀਤੀ ਪੋਸਟ ਉੱਤੇ ਲਿਖਿਆ ਗਿਆ ਹੈ ਕਿ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵਲੋਂ ਕੀਤਾ ਗਿਆ ਹੈ।

ਪੜੋ ਹੋਰ ਖਬਰਾਂ: Tokyo Olympics: ਨੀਰਜ ਨੇ ਰਚਿਆ ਇਤਿਹਾਸ, ਜੈਵਲਿਨ ਥ੍ਰੋਅ 'ਚ ਭਾਰਤ ਖਾਤੇ ਆਇਆ 'ਗੋਲਡ'

ਫੇਸਬੁੱਕ ਉੱਤੇ ਪੋਸਟ ਇਸ ਸੰਦੇਸ਼ ਵਿਚ ਲਿਖਿਆ ਗਿਆ ਹੈ ਕਿ 'ਸੀ੍ ਅਕਾਲ ਜੀ ਸਹਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹੁਣੇ ਕੁੱਝ ਸਮਾਂ ਪਹਿਲਾਂ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ, ਇਸ ਨੂੰ ਪਹਿਲਾ ਲੱਕੀ ਵੀਰ ਨੇ ਬਹੁਤ ਸਮਝਾਇਆ ਤੇ ਇਹ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਵਿੱਕੀ ਮਿੱਡੂਖੇੜਾ ਸਾਡੇ ਐਂਟੀ ਗਰੁੱਪ ਲਾਰੇਸ਼ ਬਿਸ਼ਨੋਈ ਨੂੰ ਸਾਰੀ ਜਾਣਕਾਰੀ ਦਿੰਦਾ ਸੀ ਤੇ ਇਸ ਨੇ ਗੁਰਲਾਲ ਭਲਵਾਨ ਤੇ ਰਾਣਾ ਸਿੱਧੂ ਨੂੰ ਮਰਵਾਇਆ ਸੀ ਰਾਣਾ ਕੰਦੋਵਾਲੀਆ ਦੇ ਕਾਤਲਾਂ ਨੂੰ ਇਸ ਨੇ ਹਥਿਆਰ ਸਪਲਾਈ ਕੀਤੇ ਸਨ ਇਹ ਬੰਦਾ ਲਾਰੇਸ਼ ਬਿਸ਼ਨੋਈ ਨੂੰ ਕਲਾਕਾਰਾਂ ਤੇ ਵੱਡੇ ਬਿਜ਼ਨਸਮੈਨਾਂ ਦੇ ਨੰਬਰ ਦਿੰਦਾ ਸੀ ਤੇ ਉਹਨਾਂ ਤੋਂ ਪੈਸੇ ਵਸੂਲਣ ਦਾ ਕੰਮ ਕਰਦੇ ਸੀ ਤੇ ਇਸੇ ਤਰਾਂ ਇਹਨਾਂ ਦੇ ਗਰੁੱਪ ਵੱਲੋਂ ਜੋ ਕਤਲ ਹੁੰਦਾ ਸੀ ਓਹਨੂੰ ਬੰਬੀਹਾ ਗਰੁੱਪ ਨਾਲ ਜੋੜ ਦਿੰਦੇ ਸੀ, ਇਸ ਕਰਕੇ ਸਾਨੂੰ ਇਹਨੂੰ ਮਾਰਨਾ ਪਿਆ ਤੇ ਜੇ ਅਸੀਂ ਨਜਾਇਜ ਮਾਰਨ ਲੱਗ ਗਏ ਤਾਂ ਰੋਜ ਓਹਨਾ ਦੇ ਪੋਸਟਰ ਲੱਗਣ ਜਿੰਨਾਂ ਨੂੰ ਅਸੀਂ ਮਾਰ ਸਕਦੇ ਆਂ ਪਰ ਅਸੀਂ ਕਿਸੇ ਵੀ ਨਿਰਦੋਸ਼ ਬੰਦੇ ਨੂੰ ਨਹੀਂ ਕੁੱਝ ਕਹਿਣਾ ਤੇ ਕੋਈ ਇਹਨਾਂ ਦਾ ਜਾ ਕਿਸੇ ਦਾ ਵੀ ਦੋਸਤ ਹੋ ਸਕਦਾ ਉਸ ਨੂੰ ਨਹੀਂ ਮਾਰਨਾ ਪਰ ਜੋ ਸਾਡੇ ਖਿਲਾਫ ਇਹਨਾਂ ਦਾ ਸਾਥ ਦਿਉਗਾ ਉਹਦਾ ਤਾਂ ਫਿਰ ਇਹੀ ਹਾਲ ਹੋਣਾਗਾ। #Kaushal chaudhry gurgaon,#Tillu tajpuria delhi,#Neeraj bhwana delhi ਇਹ ਸਾਡੇ ਭਰਾ ਆ ਸਾਰੇ ਜੋ ਵੀ ਇਹਨਾਂ ਦਾ ਦੁਸ਼ਮਣ ਆ ਓਹ ਸਾਡਾ ਦੁਸ਼ਮਣ ਆਂ ਤੇ ਜੋ ਸਾਡਾ ਦੁਸ਼ਮਣ ਆ ਉਹ ਇਹਨਾਂ ਦਾ ਦੁਸ਼ਮਣ ਆ Just Wait & Watch।' 

ਪੜੋ ਹੋਰ ਖਬਰਾਂ: 'ਗੋਲਡਨ ਬੁਆਏ' ਨੀਰਜ ਚੋਪੜਾ ਉੱਤੇ ਤੋਹਫਿਆਂ ਦੀ ਬਰਸਾਤ, ਹਰਿਆਣਾ ਸਰਕਾਰ ਨੇ ਖੋਲਿਆ ਖਜ਼ਾਨਾ

ਤੁਹਾਨੂੰ ਦੱਸ ਦਈਏ ਸੈਕਟਰ- 71 ਵਿਖੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨੂੰ ਅਣਪਛਾਤੇ ਹਮਲਾਵਰਾਂ ਨੇ ਅਨ੍ਹੇਵਾਹ ਗੋਲ਼ੀਆਂ ਮਾਰ ਦਿੱਤੀਆਂ। ਹਮਲਾਵਰਾਂ ਨੇ ਮਿੱਡੂਖੇੜਾ ਨੂੰ ਲਗਭਗ 6 ਤੋਂ ਵੱਧ ਗੋਲ਼ੀਆਂ ਮਾਰੀਆਂ, ਜਿਸ ਨਾਲ ਖੂਨ ਨਾਲ ਲਥਪਥ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ , ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਪੜੋ ਹੋਰ ਖਬਰਾਂ: ਹਿੰਦੂ ਮੰਦਰ ’ਚ ਭੰਨ-ਤੋੜ ਮਾਮਲੇ 'ਚ 20 ਲੋਕ ਗ੍ਰਿਫ਼ਤਾਰ, 150 ਲੋਕਾਂ ਖਿਲਾਫ ਅੱਤਵਾਦ ਦਾ ਮਾਮਲਾ ਦਰਜ

In The Market