ਤੁਰਕੀ ‘ਚ ਵਾਪਰਿਆ ਦਰਦਨਾਕ ਬੱਸ ਹਾਦਸਾ, 14 ਹਲਾਕ

ਇਸਤਾਂਬੁਲ: ਪੱਛਮੀ ਤੁਰਕੀ ਵਿਚ ਇਕ ਹਾਈਵੇਅ ‘ਤੇ ਐਤਵਾਰ ਨੂੰ ਯਾਤਰੀ ਬੱਸ ਪਲਟ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 14 ਲੋਕਾਂ ਦੀ ਮੌਤ ਹੋ ਗਈ।…

ਇਸਤਾਂਬੁਲ: ਪੱਛਮੀ ਤੁਰਕੀ ਵਿਚ ਇਕ ਹਾਈਵੇਅ ‘ਤੇ ਐਤਵਾਰ ਨੂੰ ਯਾਤਰੀ ਬੱਸ ਪਲਟ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 14 ਲੋਕਾਂ ਦੀ ਮੌਤ ਹੋ ਗਈ। ਬਲੀਕੇਸਿਰ ਸੂਬੇ ਦੇ ਗਵਰਨਰ ਦਫਤਰ ਨੇ ਦੱਸਿਆ ਕਿ ਹਾਦਸੇ ਵਿਚ 18 ਲੋਕ ਜ਼ਖਮੀ ਵੀ ਹੋਏ ਹਨ ਜਿਹਨਾਂ ਦਾ ਪੰਜ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

ਪੜੋ ਹੋਰ ਖਬਰਾਂ: ਲੁਧਿਆਣਾ ‘ਚ ਚੱਲਦੀ ਨੈਨੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਜਿਮ ਟ੍ਰੇਨਰ

ਦਫਤਰ ਮੁਤਾਬਕ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ 4:40 ‘ਤੇ ਹੋਇਆ। ਦਫਤਰ ਨੇ ਦੱਸਿਆ ਕਿ ਐਮਰਜੈਂਸੀ ਸੇਵਾ ਦੇ ਕਰਮੀ ਮੌਕੇ ‘ਤੇ ਪਹੁੰਚੇ, ਜਿੱਥੇ 11 ਲੋਕਾਂ ਦੀ ਮੌਤ ਹੋ ਚੁੱਕੀ ਸੀ ਜਦਕਿ 3 ਹੋਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਘਟਨਾ ਦੀ ਹੋਰ ਜਾਣਕਾਰੀ ਤੁਰੰਤ ਉਪਲਬਧ ਨਹੀਂ ਹੋ ਸਕੀ ਹੈ।

ਪੜੋ ਹੋਰ ਖਬਰਾਂ: ਜੇਕਰ ਮਾਂ ਚਿੰਤਪੂਰਨੀ ਦੇ ਦਰਸ਼ਨ ਦੀ ਕਰ ਰਹੇ ਹੋ ਤਿਆਰੀ ਤਾਂ ਪੜੋ ਇਹ ਖਬਰ

Leave a Reply

Your email address will not be published. Required fields are marked *