ਪੰਜਾਬ ਦਾ ਮਸ਼ਹੂਰ ਖੁੰਖਾਰ ਗੈਂਗਸਟਰ ਵਿੱਕੀ ਗੌਂਡਰ ਅੱਜ ਵੀ ਕਰ ਰਿਹਾ ਪੰਜਾਬ ਪੁਲਿਸ ਦੀ ਨੱਕ ‘ਚ ਦਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਪੰਜਾਬ ਪੁਲਿਸ ਲਗਾਤਾਰ ਨਸ਼ਿਆਂ, ਵੱਡੇ ਵੱਡੇ ਦੋਸ਼ੀਆਂ ਤੇ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕਸ ਰਹੀ ਹੈ। ਜਿਸਦੇ ਚੱਲਦੇ ਲਗਾਤਾਰ ਪੰਜਾਬ ਪੁਲਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਪੰਜਾਬ ਪੁਲਿਸ ਲਗਾਤਾਰ ਨਸ਼ਿਆਂ, ਵੱਡੇ ਵੱਡੇ ਦੋਸ਼ੀਆਂ ਤੇ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕਸ ਰਹੀ ਹੈ। ਜਿਸਦੇ ਚੱਲਦੇ ਲਗਾਤਾਰ ਪੰਜਾਬ ਪੁਲਿਸ ਕਈ ਵੱਡੀ ਵੱਡੀ ਮਾਤਰਾ ਚ ਨਸ਼ੇ ਦੀ ਵੱਡੀ ਖੇਪ ਬਰਾਮਦ ਕਰ ਰਹੀ ਹੈ ਤੇ ਨਾਲ ਹੀ ਕਈ ਗੈਂਗਸਟਰਾਂ ਨੂੰ ਆਪਣੇ ਕਬਜੇ ਚ ਕਰ ਰਹੀ ਹੈ। ਪਰ ਇੰਝ ਲਗਦਾ ਹੈ ਕਿ ਪੰਜਾਬ ਪੁਲਿਸ ਦੇ ਲਈ ਵਿੱਕੀ ਗੌਂਡਰ ਅੱਜ ਵੀ ਗੱਲ ਦੀ ਉਹ ਹੱਡੀ ਬਣਿਆ ਹੋਇਆ ਹੈ ਜੋ ਨਿਕਲਣ ਦਾ ਨਾਂ ਨਹੀਂ ਲੈ ਰਿਹਾ ਹੈ।

Gangster   ਪਰ ਇਸਦੇ ਬਾਵਜੁਦ ਵੀ ਪੁਲਿਸ ਮੁਸਤੈਦੀ ਦੇ ਨਾਲ ਇਹਨਾਂ ਗੈਂਗਸਟਰਾਂ ਨੂੰ ਦਬੋਚ ਰਹੀ ਹੈ। ਦਸ ਦਈਏ ਕਿ ਵਿੱਕੀ ਗੌਂਡਰ ਨੂੰ ਬੇਸ਼ਕ ਪੁਲਿਸ ਨੇ ਮੌਤ ਦੀ ਨੀਂਦ ਚ ਸੁਲਾ ਦਿੱਤਾ ਪਰ ਉਸਦੇ ਗਰੁੱਪ ਦੇ ਮੈਂਬਰ ਅੱਜ ਵੀ ਸਰਗਰਮ ਹਨ ਤੇ ਕਈ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।  ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਪੁਲਿਸ ਨੇ ਦੋ ਖੁੰਖਾਰ ਗੈਂਗਸਟਰਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ।

Gangster

ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਦੋਵੇ ਹੀ ਗੈਂਗਸਟਰ ਵਿੱਕੀ ਗੌਂਡਰ ਗੈਂਗ ਦੇ ਹਨ। ਜਿਹਨਾਂ ਕੋਲੋਂ ਪੁਲਿਸ ਨੂੰ ਕਈ ਹਥਿਆਰ ਤੇ ਹੈਰੋਇਨ ਬਰਾਮਦ ਹੋਈ ਹੈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਇਹਨਾਂ ਗੈਂਗਸਟਰਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਨੇ ਇਹਨਾਂ ਦੋਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ ਇਹਨਾਂ ਮਾਮਲਿਆਂ ਤੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਬੇਸ਼ਕ ਵਿੱਕੀ ਗੌਂਡਰ ਮਰ ਚੁੱਕਾ ਹੈ ਪਰ ਇਸਦਾ ਗੈਂਗ ਅੱਜ ਵੀ ਸਰਗਰਮ ਹੈ ਜਿਹਨਾਂ ਤੇ ਪੰਜਾਬ ਪੁਲਿਸ ਆਪਣਾ ਸ਼ਿਕੰਜਾ ਕੱਸ ਰਹੀ ਹੈ।

 

 

 

Leave a Reply

Your email address will not be published. Required fields are marked *