ਸਟਾਈਲਿਸ਼ ਦਾੜੀ ਰੱਖਣ ਵਾਲਿਓ ਸ਼ੁਕਰ ਮਨਾਓ ਤੁਸੀ ਪਾਕਿਸਤਾਨ ‘ਚ ਨਹੀਂ ਰਹਿੰਦੇ, ਨਹੀਂ ਤਾਂ ਪੱਕਾ ਜਾਂਦੇ ਜੇਲ੍ਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਸਰਕਾਰ ਅਤੇ ਉਥੋਂ ਦਾ ਪੁਲਸ ਮਹਿਕਮਾ ਆਪਣੇ ਅਜੀਬੋ-ਗਰੀਬ ਫੈਸਲਿਆਂ ਕਾਰਨ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦਾ ਹੈ। ਇਸ ਵਾਰ ਪਾਕਿਸਤਾਨ ਦੇ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਸਰਕਾਰ ਅਤੇ ਉਥੋਂ ਦਾ ਪੁਲਸ ਮਹਿਕਮਾ ਆਪਣੇ ਅਜੀਬੋ-ਗਰੀਬ ਫੈਸਲਿਆਂ ਕਾਰਨ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦਾ ਹੈ। ਇਸ ਵਾਰ ਪਾਕਿਸਤਾਨ ਦੇ ਇਕ ਸੂਬੇ ਵਿਚ ਆਏ ਦਿਨ ਕੁਝ ਨਾਈਆਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ ਅਤੇ ਉਨਾਂ ਦੀ ਗ੍ਰਿਫਤਾਰੀ ਦਾ ਕਾਰਨ ਜਾਣ ਕੇ ਤੁਹਾਨੂੰ ਵੀ ਕਾਫੀ ਹੈਰਾਨੀ ਹੋਣ ਵਾਲੀ ਹੈ। ਦਰਅਸਲ ਪਾਕਿਸਤਾਨ ‘ਚ ਲੰਘੇ ਮਹੀਨੇ ਦੀ 30 ਤਰੀਕ ਨੂੰ ਖਹਿਬਰ ਪਖਤੂਨਵਾ ਸੂਬੇ ਦੇ ਚਰਸੱਦਾ ਜ਼ਿਲ੍ਹਾ ਪੁਲਿਸ ਵੱਲੋਂ ਬਜ਼ਾਰ ‘ਚੋਂ ਚਾਰ ਨਾਈਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀੳ ‘ਚ ਦੁਕਾਨਦਾਰ ਐਸੋਸੀਏਸ਼ਨ ਦਾ ਪ੍ਰਧਾਨ ਖੁਦ ਪੁਲਿਸ ਨੂੰ ਨਾਈ ਦੀਆਂ ਦੁਕਾਨਾਂ ‘ਤੇ ਲਿਜਾ ਕੇ ਗ੍ਰਿਫਤਾਰੀਆਂ ਕਰਾ ਰਿਹਾ ਹੈ।

beard styles  ਪਾਕਿਸਾਤਨ ਦੀਆਂ ਵੱਖ-ਵੱਖ ਪ੍ਰਮੁੱਖ ਅਖਬਾਰਾਂ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਨਾਈਆਂ ਨੂੰ ਪੁਲਿਸ ਨੇ ‘ਫੈਸ਼ਨੇਬਲ’ ਢੰਗ ਨਾਲ ਦਾੜ੍ਹੀ ਕੱਟਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ ਕਿਉਂਕਿ ਇਸ ਮਾਰਕਿਟ ‘ਚ ਅਜਿਹੇ ਦਾੜ੍ਹੀ ਦੇ ਸਟਾਇਲ ਬਣਾਉਣ ‘ਤੇ ਕੁਝ ਮਹੀਨੇ ਪਹਿਲਾਂ ਤੋਂ ਬੈਨ ਲਗਾ ਦਿੱਤਾ ਗਿਆ ਸੀ। ਪਰ ਬੈਨ ਦੇ ਬਾਵਜੂਦ ਵੀ ਕੁਝ ਨਾਈਆਂ ਵੱਲੋਂ ਸਟਾਇਲਿਸ਼ ਦਾੜ੍ਹੀ ਕੱਟਣਾ ਜਾਰੀ ਰੱਖਿਆ ਗਿਆ। ਰਿਪੋਰਟ ਮੁਤਾਬਕ ਯੂਨੀਅਨ ‘ਚ ਕੁਝ ਮਹੀਨੇ ਪਹਿਲਾਂ ਫੈਸਲਾ ਹੋਇਆ ਸੀ ਕਿ ਇਹ ਸਟਾਇਲ “ਗੈਰ ਇਸਲਾਮਿਕ” ਹਨ।

beard styles
ਇਨਾਂ ਨਾਈਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ 5 ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਸਖਤ ਚਿਤਾਵਨੀ ਵੀ ਦੇ ਦਿੱਤੀ। ਹਿਰਾਸਤ ਵਿਚ ਲਏ ਗਏ ਨਾਈਆਂ ਨੇ ਜਦੋਂ ਜੁਰਮਾਨੇ ਦੀ ਰਕਮ ਅਦਾ ਕੀਤੀ ਅਤੇ ਅੱਗੇ ਤੋਂ ਪੁਲਸ ਵਲੋ ਦਿਤੀ ਗਈ ਚੇਤਾਵਨੀ ਦੇ ਮੁਤਾਬਿਕ ਸਟਾਈਲਿਸ਼ ਦਾੜੀ ਨਾ ਕੱਟਣ ਦਾ ਭਰੋਸਾ ਦਿਤਾ ਤਾਂ ਉਨਾਂ ਨੂੰ ਰਿਹਾਅ ਕਰ ਦਿਤਾ ਗਿਆ।

beard styles
ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਪੇਸ਼ਾਵਰ ਵਿੱਚ ਹੇਅਰ ਡ੍ਰੈਸ ਕਰਨ ਵਾਲਿਆਂ ਦੀ ਇਕ ਯੂਨੀਅਨ ਨੇ ਵੀ ਇਸਲਾਮ ਦੇ ਵਿਰੁੱਧ ਕਰਾਰ ਦਿੰਦਿਆਂ ਸਟਾਈਲਿਸ਼ ਡਿਜ਼ਾਈਨ ਵਿੱਚ ਗਾਹਕਾਂ ਦੇ ਦਾੜ੍ਹੀ ਬਣਾਉਣ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਫਿਲਹਾਲ ਪਾਕਿਸਤਾਨ ਵਿਚ ਲਏ ਗਏ ਇਨਾਂ ਫੈਸਲਿਆਂ ਅਤੇ ਨਾਈਆਂ ਦੀ ਇਸ ਤਰਾਂ ਗ੍ਰਿਫਤਾਰੀ ਦੇ ਕਾਰਨ ਉਸਦੀ ਕਾਫੀ ਜੱਗ ਹਸਾਈ ਵੀ ਹੋ ਰਹੀ ਹੈ

Leave a Reply

Your email address will not be published. Required fields are marked *