Atlantic Ocean ‘ਚ ਅਮਰੀਕੀ ਫੌਜ ਵੱਲੋਂ ਰੂਸੀ ਤੇਲ ਟੈਂਕਰ ਜ਼ਬਤ, ਫਸੇ 3 ਭਾਰਤੀਆਂ ‘ਚ ਹਿਮਾਚਲ ਦਾ ਨੌਜਵਾਨ ਵੀ ਸ਼ਾਮਲ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

ਹਿਮਾਚਲ ਪ੍ਰਦੇਸ਼: ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਵਾਪਰੀ ਇੱਕ ਵੱਡੀ ਘਟਨਾ ਨੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਸਥਿਤ ਇੱਕ ਪਰਿਵਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਅਮਰੀਕੀ ਜਲ…

Atlantic Ocean

ਹਿਮਾਚਲ ਪ੍ਰਦੇਸ਼: ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਵਾਪਰੀ ਇੱਕ ਵੱਡੀ ਘਟਨਾ ਨੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਸਥਿਤ ਇੱਕ ਪਰਿਵਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਅਮਰੀਕੀ ਜਲ ਸੈਨਾ ਵੱਲੋਂ 7 ਜਨਵਰੀ ਨੂੰ ਆਈਸਲੈਂਡ ਦੇ ਨੇੜੇ ਰੂਸੀ ਤੇਲ ਟੈਂਕਰ ‘ਮੈਰੀਨੇਰਾ’ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਜਹਾਜ਼ ਵਿੱਚ ਸਵਾਰ 28 ਮੈਂਬਰਾਂ ਵਿੱਚੋਂ 3 ਭਾਰਤੀ ਹਨ, ਜਿਨ੍ਹਾਂ ਵਿੱਚੋਂ ਇੱਕ ਪਾਲਮਪੁਰ (ਸਿੱਧਪੁਰ) ਦਾ ਰਹਿਣ ਵਾਲਾ ਰਿਕਸ਼ਿਤ ਚੌਹਾਨ ਹੈ।

7 ਜਨਵਰੀ ਤੋਂ ਬਾਅਦ ਟੁੱਟਿਆ ਸੰਪਰਕ

ਰਿਕਸ਼ਿਤ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਬੇਟੇ ਨਾਲ ਆਖਰੀ ਵਾਰ ਸੰਪਰਕ 7 ਜਨਵਰੀ ਨੂੰ ਸ਼ਾਮ 5 ਵਜੇ ਹੋਇਆ ਸੀ। ਉਸ ਸਮੇਂ ਰਿਕਸ਼ਿਤ ਨੇ ਦੱਸਿਆ ਸੀ ਕਿ ਜੰਗੀ ਹਾਲਾਤਾਂ ਕਾਰਨ ਕੰਪਨੀ ਨੇ ਜਹਾਜ਼ ਨੂੰ ਵੈਨੇਜ਼ੁਏਲਾ ਤੋਂ ਵਾਪਸ ਮੁੜਨ ਦੇ ਨਿਰਦੇਸ਼ ਦਿੱਤੇ ਹਨ ਅਤੇ ਅੱਗੇ ਸੰਪਰਕ ਹੋਣ ਦੀ ਸੰਭਾਵਨਾ ਘੱਟ ਹੈ। 10 ਜਨਵਰੀ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਅਮਰੀਕਾ ਨੇ ਜਹਾਜ਼ ਨੂੰ ਜ਼ਬਤ ਕਰ ਲਿਆ ਹੈ, ਜਿਸ ਤੋਂ ਬਾਅਦ ਪਰਿਵਾਰ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ।

ਜਹਾਜ਼ ਚ ਵੱਖ-ਵੱਖ ਦੇਸ਼ਾਂ ਦੇ 28 ਮੈਂਬਰ ਸਵਾਰ

ਜਾਣਕਾਰੀ ਅਨੁਸਾਰ, ਜਦੋਂ ਅਮਰੀਕਾ ਨੇ ਇਸ ਰੂਸੀ ਜਹਾਜ਼ ਨੂੰ ਕਬਜ਼ੇ ਵਿੱਚ ਲਿਆ, ਤਾਂ ਉਸ ਸਮੇਂ ਇਸ ਵਿੱਚ ਕੁੱਲ 28 ਮੈਂਬਰ ਮੌਜੂਦ ਸਨ। ਇਨ੍ਹਾਂ ਵਿੱਚ 17 ਯੂਕਰੇਨੀ ਨਾਗਰਿਕ, 6 ਜਾਰਜੀਆਈ, 3 ਭਾਰਤੀ (ਹਿਮਾਚਲ, ਕੇਰਲ ਅਤੇ ਗੋਆ ਤੋਂ), 2 ਰੂਸੀ ਨਾਗਰਿਕ ਸ਼ਾਮਲ ਹਨ। ਰਿਕਸ਼ਿਤ ਬਤੌਰ ਕੈਡੇਟ 1 ਅਗਸਤ ਨੂੰ ਮਰਚੈਂਟ ਨੇਵੀ ਵਿੱਚ ਆਪਣੀ ਤੀਜੀ ਫੇਰੀ ‘ਤੇ ਗਿਆ ਸੀ ਅਤੇ ਉਸ ਨੇ 15 ਫਰਵਰੀ ਨੂੰ ਘਰ ਵਾਪਸ ਆਉਣਾ ਸੀ।

ਕੇਂਦਰ ਅਤੇ ਸੂਬਾ ਸਰਕਾਰ ਤੋਂ ਮਦਦ ਦੀ ਅਪੀਲ

ਰਿਕਸ਼ਿਤ ਦੀ ਮਾਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿਤਾ ਰਣਜੀਤ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਨੇ ਕੇਂਦਰ ਸਰਕਾਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਦਖ਼ਲ ਦੇਣ। ਉਨ੍ਹਾਂ ਮੰਗ ਕੀਤੀ ਹੈ ਕਿ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਰਿਕਸ਼ਿਤ ਸਮੇਤ ਬਾਕੀ ਭਾਰਤੀ ਮੈਂਬਰਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾਵੇ।

ਮਰਚੈਂਟ ਨੇਵੀ ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਪਰਿਵਾਰ ਨੇ ਜਦੋਂ ਰਿਕਸ਼ਿਤ ਨੂੰ ਭੇਜਣ ਵਾਲੀ ਕੰਪਨੀ ਅਤੇ ਮਰਚੈਂਟ ਨੇਵੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਜਹਾਜ਼ ਨੂੰ ਕਬਜ਼ੇ ਵਿੱਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਚਾਰ ਦਿਨਾਂ ਤੋਂ ਬੇਟੇ ਦੀ ਕੋਈ ਖ਼ਬਰ ਨਾ ਮਿਲਣ ਕਾਰਨ ਪੂਰੇ ਪਿੰਡ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/stray-dogs-attack-10-stray-dogs-attacked-a-woman-who-went-to-the-fields-her-condition-is-serious/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ 

Leave a Reply

Your email address will not be published. Required fields are marked *