8 ਪੁਲਿਸਕਰਮੀਆਂ ਦਾ ਕਾਤਲ ਵਿਕਾਸ ਦੁਬੇ 100 ਘੰਟੇ ਬੀਤ ਜਾਣ ਮਗਰੋਂ ਵੀ ਨਹੀਂ ਆਇਆ ਪੁਲਿਸ ਦੇ ਹੱਥ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਾਨਪੁਰ ਦੇਹਾਤ ਵਿਚ 8 ਪੁਲਿਸਕਰਮੀਆਂ ਦੇ ਕਤਲ ਦਾ ਆਰੋਪੀ ਗੈਂਗਸਟਰ ਵਿਕਾਸ ਦੁਬੇ ਅਜੇ ਤੱਕ ਫਰਾਰ ਚੱਲ ਰਿਹਾ ਹੈ। ਯੂਪੀ ਪੁਲਿਸ ਦੀਆਂ 100…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਾਨਪੁਰ ਦੇਹਾਤ ਵਿਚ 8 ਪੁਲਿਸਕਰਮੀਆਂ ਦੇ ਕਤਲ ਦਾ ਆਰੋਪੀ ਗੈਂਗਸਟਰ ਵਿਕਾਸ ਦੁਬੇ ਅਜੇ ਤੱਕ ਫਰਾਰ ਚੱਲ ਰਿਹਾ ਹੈ। ਯੂਪੀ ਪੁਲਿਸ ਦੀਆਂ 100 ਤੋਂ ਵੱਧ ਟੀਮਾਂ ਵਿਕਾਸ ਦੁਬੇ ਨੂੰ ਫੜਨ ਵਿਚ ਲੱਗੀਆਂ ਹੋਈਆਂ ਹਨ ਪਰ 100 ਘੰਟੇ ਬੀਤੇ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਹੁਣ ਵੀ ਖਾਲ੍ਹੀ ਦੇ ਖਾਲ੍ਹੀ ਹਨ। ਉੱਥੇ ਹੀ ਪੁਲਿਸ ਨੇ ਹੁਣ ਯੂਪੀ ਵਿਚ ਵੱਖ-ਵੱਖ ਥਾਵਾਂ ਉੱਤੇ ਵਿਕਾਸ ਦੁਬੇ ਦੇ ਪੋਸਟਰ ਵੀ ਲਗਵਾ ਦਿੱਤੇ ਗਏ ਹਨ ਅਤੇ ਉਸ ਸੰਬੰਧੀ ਕੋਈ ਵੀ ਸੁਹ ਮਿਲਣ ‘ਤੇ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ।

Kanpur encounter: UP Police release reward posters, 3 more including close relative of Vikas Dubey arrested

ਇੱਕਲੇ ਵਿਕਾਸ ਦੁਬੇ ਹੀ ਨਹੀਂ ਬਲਕਿ ਉਸ ਦੇ 15 ਹੋਰ ਸਾਥੀ ਜੋ ਕਿ ਪੁਲਿਸ ਟੀਮ ਉੱਤੇ ਹਮਲਾ ਕਰਨ ਵੇਲੇ ਉਸ ਦੇ ਨਾਲ ਸਨ, ਉਨ੍ਹਾਂ ਦੇ ਪੋਸਟਰ ਵੀ ਪੁਲਿਸ ਦੁਆਰਾ ਸੂਬੇ ਭਰ ਵਿਚ ਲਗਵਾਏ ਗਏ ਹਨ। ਸਾਰੇ ਆਰੋਪੀਆਂ ਉੱਤੇ ਇਨਾਮ ਰਾਸ਼ੀ ਨੂੰ 50 ਹਜ਼ਾਰ ਤੋਂ ਵਧਾ ਕੇ ਢਾਈ ਲੱਖ ਰੁਪਏ ਕਰ ਦਿੱਤਾ ਗਿਆ ਹੈ। ਉੱਥੇ ਹੀ ਪੁਲਿਸ ਨੇ ਇਸ ਮਾਮਲੇ ਵਿਚ ਵਿਕਾਸ ਦੇ ਇਕ ਨੇੜਲੇ ਰਿਸ਼ਤੇਦਾਰ ਸ਼ਮਾ, ਵਿਕਾਸ ਦੇ ਗੁਆਂਢੀ ਸੁਰੇਸ਼ ਅਤੇ ਨੌਕਰਾਨੀ ਰੇਖਾ ਜੋ ਕਿ ਹਾਲ ‘ਚ ਪੁਲਿਸ ਦੁਆਰਾ ਹਿਰਾਸਤ ਵਿਚ ਲਏ ਗਏ ਦਯਾਸ਼ੰਕਰ ਅਗਨੀਹੋਤਰੀ ਦੀ ਪਤਨੀ ਹੈ, ਨੂੰ ਗਿਰਫਤਾਰ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ 4 ਲੋਕਾਂ ਦੀ ਗਿਰਫਤਾਰੀ ਹੋ ਚੁੱਕੀ ਹੈ ਪਰ ਮੁੱਖ ਮੁਲਜ਼ਮ ਅਜੇ ਵੀ ਗਿਰਫਤ ‘ਚੋਂ ਬਾਹਰ ਹਨ, ਜਿਨ੍ਹਾਂ ਨੂੰ ਫੜਨਾ ਪੁਲਿਸ ਲਈ ਵੱਡੀ ਚੁਣੋਤੀ ਬਣਿਆ ਹੋਇਆ ਹੈ।

ਦੱਸ ਦਈਏ ਕਿ ਵੀਰਵਾਰ ਰਾਤ ਨੂੰ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ ਬਿਕਰੂ ਪਿੰਡ ਵਿਚ ਰੇਡ ਕਰਨ ਗਈ ਪੁਲਿਸ ਉੱਤੇ ਵਿਕਾਸ ਦੁਬੇ ਅਤੇ ਉਸਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ ਸੀ ਜਿਸ ਦੌਰਾਨ ਇਕ ਡੀਐਸਪੀ ਸਮੇਤ 8 ਪੁਲਿਸਕਰਮੀ ਸ਼ਹੀਦ ਹੋ ਗਏ ਸਨ।ਉੱਥੇ ਹੀ ਇਸ ਪੂਰੀ ਕਾਰਵਾਈ ਵਿਚ ਪੁਲਿਸ ਨੇ ਵਿਕਾਸ ਦੁਬੇ ਦੇ ਮਾਮਾ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਉਸ ਦੇ ਸਾਥੀ ਅਤੁਲ ਦੁਬੇ ਨੂੰ ਢੇਰ ਕਰ ਦਿੱਤਾ ਸੀ। ਜਦਕਿ ਵਿਕਾਸ ਦੁਬੇ ਅਤੇ ਉਸ ਦੇ ਸਾਥੀ ਉੱਥੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ।

Leave a Reply

Your email address will not be published. Required fields are marked *