ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ 7 ਜੁਲਾਈ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ 39ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 7 ਜੁਲਾਈ 1981 ਨੂੰ ਰਾਂਚੀ ਵਿਚ ਹੋਇਆ ਸੀ ਅਤੇ ਅੱਜ ਇਸ ਖਾਸ ਮੌਕੇ ਉੱਤੇ ਐਮਐਸ ਧੋਨੀ ਨੂੰ ਉਨ੍ਹਾਂ ਦੇ ਸਾਥੀ ਕ੍ਰਿਕਟਰਾਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਜਨਮਦਿਨ ਦੀ ਮੁਬਾਰਕਵਾਦ ਦੇ ਰਹੇ ਹਨ। ਧੋਨੀ ਭਾਰਤ ਕ੍ਰਿਕਟ ਟੀਮ ਦਾ ਉਹ ਸਿਤਾਰਾ ਹਨ ਜਿਸ ਦੀ ਅਗਵਾਈ ਵਿਚ ਟੀਮ ਨੇ ਵੱਡੀ-ਵੱਡੀ ਬੁਲੰਦੀਆਂ ਨੂੰ ਛੂਹਿਆ ਹੈ।ਧੋਨੀ ਆਪਣੇ ਸ਼ਾਂਤ ਸੁਭਾਅ ਅਤੇ ਬੇਹਤਰ ਕਪਤਾਨੀ ਨਾਲ ਭਾਰਤੀ ਕ੍ਰਿਕਟ ਟੀਮ ਨੂੰ ਮੈਚਾਂ ਵਿਚ ਮੁਸੀਬਤ ‘ਚੋਂ ਕੱਢ ਕੇ ਜਿੱਤ ਦੇ ਰਸਤੇ ਉੱਤੇ ਲੈ ਕੇ ਗਏ ਹਨ।
ਧੋਨੀ ਨੂੰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ਉੱਤੇ ਭਾਰਤੀ ਕ੍ਰਿਕਟ ਟੀਮ ਦੇ ਵਰਤਮਾਨ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਹਾਰਦਿਕ ਪਾਂਡਿਆ, ਸੁਰੇਸ਼ ਰੈਨਾ, ਰਵੀ ਸਾਸ਼ਤਰੀ, ਇਸ਼ਾਂਤ ਸ਼ਰਮਾ ਸਮੇਤ ਕਈ ਖਿਡਾਰੀਆਂ ਨੇ ਜਨਮਦਿਨ ਦੀ ਮੁਬਾਰਕਵਾਦ ਦਿੱਤੀ ਹੈ। ਸੋਸ਼ਲ ਮੀਡੀਆ ਉੱਤੇ ਧੋਨੀ ਨੂੰ ਉਨ੍ਹਾਂ ਦੇ ਫੈਨਸ ਦਾ ਇਸ ਖਾਸ ਮੌਕੇ ਉੱਤੇ ਭਰਪੂਰ ਪਿਆਰ ਮਿਲ ਰਿਹਾ ਹੈ। ਧੋਨੀ ਦੇ ਚਾਹੁੰਣ ਵਾਲੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
Happy b'day Mahi bhai. Wish you good health and happiness always. God bless you 🙏😃 pic.twitter.com/i9zR4Zb5A3
— Virat Kohli (@imVkohli) July 7, 2020
Cooling off with Mr Cool. Happy birthday @msdhoni. pic.twitter.com/fZQgGGRcD4
— Rohit Sharma (@ImRo45) July 7, 2020
Birthday wishes to a legend of the sport 😎 Happy birthday Mahi Bhai 🎉🥳 @msdhoni pic.twitter.com/3Qb9uqr5ii
— Shikhar Dhawan (@SDhawan25) July 7, 2020
Happy birthday to my Bittu from your Chittu 🤗 My friend who has taught me to be a better human being and stood by me in bad times @msdhoni 😘❤️ #HappyBirthdayDhoni pic.twitter.com/WfoRkMmAuo
— hardik pandya (@hardikpandya7) July 6, 2020
https://twitter.com/ImRaina/status/1280329007787958273
ਧੋਨੀ ਦੀ ਅਗਵਾਈ ਵਿਚ ਭਾਰਤੀ ਕ੍ਰਿਕਟ ਟੀਮ 2007 ‘ਚ ਟੀ-20 ਵਰਲਡ ਕੱਪ ਚੈਂਪੀਅਨ ਬਣੀ ਅਤੇ 2011 ਵਿਚ ਕ੍ਰਿਕਟ ਵਰਲਡ ਕੱਪ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਧੋਨੀ ਦੀ ਕਪਤਾਨੀ ਹੇਠ 2013 ਵਿਚ ਭਾਰਤ ਨੇ ਚੈਪੀਅਨਸ ਟ੍ਰਾਫੀ ਜਿੱਤੀ। ਜਦਕਿ ਆਈਪੀਐਲ ਵਿਚ ਉਨ੍ਹਾਂ ਦੀ ਅਗਵਾਈ ਵਾਲੀ ਚੇਨੰਈ ਸੁਪਰ ਕਿੰਗਜ਼ ਟੀਮ ਨੇ 2010,2011 ਅਤੇ 2018 ਵਿਚ ਟੂਰਨਾਮੈਂਟ ਆਪਣੇ ਨਾਮ ਕੀਤਾ। ਧੋਨੀ ਨੇ ਵਨ-ਡੇ ਮੈਚਾਂ ਵਿਚ 10,773 ਦੋੜਾ, ਟੈਸਟ ਮੈਚਾਂ ਵਿਚ 4,876 ਅਤੇ ਟੀ -20 ਅੰਤਰਰਾਸ਼ਟਰੀ ਮੈਚਾਂ ਵਿਚ 1,617 ਦੋੜਾਂ ਬਣਾਈਆਂ ਹਨ। ਉਹ ਦੁਨੀਆ ਦੇ ਬੈਸਟ ਵਿਕਟ ਕੀਪਰ ਹਨ। ਧੋਨੀ ਲਈ ਉਨ੍ਹਾਂ ਦਾ ਸੱਤ ਨੰਬਰ ਬਹੁਤ ਲੱਕੀ ਮੰਨਿਆ ਜਾਂਦਾ ਹੈ।
